ਚੰਦਰਯਾਨ-2 ਨੂੰ ਲੈ ਕੇ ਸ਼ਖਸ ਨੇ ਟਰੇਨ ਦੇ ਇੰਜਣ ''ਤੇ ਚੜ੍ਹ ਕੇ ਕੀਤਾ ਹੰਗਾਮਾ

09/11/2019 11:30:32 AM

ਭੋਪਾਲ— ਭਾਰਤ ਆਪਣੇ ਮੂਨ ਮਿਸ਼ਨ ਚੰਦਰਯਾਨ-2 ਦੀ ਸਤਿਹ 'ਤੇ ਸਾਫਟ ਲੈਂਡਿੰਗ ਨਹੀਂ ਕਰ ਸਕਿਆ ਅਤੇ ਇਤਿਹਾਸ ਬਣਾਉਣ ਤੋਂ ਖੁੰਝ ਗਿਆ। ਇਸ ਨਾਲ ਕਰੋੜਾਂ ਭਾਰਤ ਵਾਸੀਆਂ ਨੂੰ ਕਾਫੀ ਨਿਰਾਸ਼ਾ ਹੋਈ। ਉੱਥੇ ਹੀ ਮੱਧ ਪ੍ਰਦੇਸ਼ ਦੇ ਸਾਗਰ ਜ਼ਿਲੇ ਦੇ ਨਰਯਾਵਲੀ ਰੇਲਵੇ ਸਟੇਸ਼ਨ 'ਤੇ ਇਕ ਸਿਰਫਿਰੇ ਨੇ ਟਰੇਨ ਦੇ ਇੰਜਣ ਦੀ ਛੱਤ 'ਤੇ ਚੜ੍ਹ ਕੇ ਹੰਗਾਮਾ ਕੀਤਾ। ਵਿਅਕਤੀ ਵਾਰ-ਵਾਰ ਇਕ ਹੀ ਸਵਾਲ ਕਰ ਰਿਹਾ ਸੀ ਕਿ ਚੰਦਰਯਾਨ-2 ਫੇਲ ਕਿਉਂ ਹੋਇਆ? ਕਰੀਬ ਅੱਧੇ ਘੰਟੇ ਤਕ ਉਸ ਨੇ ਲੋਕਾਂ ਨੂੰ ਪਰੇਸ਼ਾਨੀ 'ਚ ਪਾਈ ਰੱਖਿਆ ਅਤੇ ਹੰਗਾਮਾ ਕੀਤਾ। ਵਿਅਕਤੀ ਜਿੱਥੇ ਖੜ੍ਹਾ ਸੀ, ਉੱਥੇ ਹਾਈ ਵੋਲਟੇਜ਼ ਤਾਰਾਂ ਸਨ। ਵਿਅਕਤੀ ਵਲੋਂ ਕੀਤੇ ਗਏ ਹੰਗਾਮੇ ਕਾਰਨ ਹਾਦਸੇ ਤੋਂ ਬੱਚਣ ਲਈ ਹਾਈ ਵੋਲਟੇਜ਼ ਲਾਈਨ ਦੀ ਬਿਜਲੀ ਸਪਲਾਈ ਬੰਦ ਕਰਨੀ ਪਈ। 
ਕਾਫੀ ਹੰਗਾਮੇ ਤੋਂ ਬਾਅਦ ਟਰੇਨ ਕਰਮਚਾਰੀਆਂ ਨੇ ਬਹੁਤ ਮੁਸ਼ਕਲ ਨਾਲ ਵਿਅਕਤੀ ਨੂੰ ਟਰੇਨ ਦੀ ਛੱਤ ਤੋਂ ਹੇਠਾਂ ਉਤਾਰਿਆ ਅਤੇ ਫਿਰ ਉਸ ਨੂੰ ਆਰ. ਪੀ. ਐੱਫ. ਨੂੰ ਸੌਂਪ ਦਿੱਤਾ। ਵਿਅਕਤੀ ਨਸ਼ੇ ਦੀ ਹਾਲਤ ਵਿਚ ਦੱਸਿਆ ਜਾ ਰਿਹਾ ਸੀ। ਆਰ. ਪੀ. ਐੱਫ. ਨੇ ਉਕਤ ਵਿਅਕਤੀ ਦਾ ਮੈਡੀਕਲ ਕਰਵਾਇਆ ਅਤੇ ਫਿਰ ਉਸ ਦੇ ਪਰਿਵਾਰ ਵਾਲਿਆਂ ਦੇ ਹਵਾਲੇ ਕਰ ਦਿੱਤਾ।

Tanu

This news is Content Editor Tanu