ਭਰਾ ਦੀ ਲਾਸ਼ ਨੂੰ ਸਾਈਕਲ ''ਤੇ ਲਿਜਾਉਣ ਲਈ ਮਜ਼ਬੂਰ ਹੋਇਆ ਸ਼ਖਸ, ਫੋਟੋ ਵਾਇਰਲ

04/19/2017 11:06:16 AM

ਗੁਹਾਟੀ— ਓਡੀਸ਼ਾ ਦੇ ਕਾਲਾਹਾਂਡੀ ਜ਼ਿਲੇ ''ਚ ਪਤਨੀ ਦੀ ਲਾਸ਼ ਨੂੰ ਮੋਢੇ ''ਤੇ ਰੱਖ ਕੇ 10 ਕਿਲੋਮੀਟਰ ਤੱਕ ਚੱਲਣ ਵਾਲੇ ਦਾਨਾ ਮਾਂਝੀ ਦੀ ਤਸਵੀਰ ਨੇ ਪੂਰੀ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ। ਉਦੋਂ ਕਾਫੀ ਲੋਕਾਂ ਨੇ ਪ੍ਰਸ਼ਾਸਨ ਦੀਆਂ ਸਹੂਲਤਾਂ ''ਤੇ ਸਵਾਲ ਖੜ੍ਹੇ ਕੀਤੇ ਸਨ। ਹੁਣ ਆਸਾਮ ''ਚ ਵੀ ਇਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ। ਮੁੱਖ ਮੰਤਰੀ ਸਰਵਾਨੰਦ ਸੋਨੋਵਾਲ ਦੇ ਵਿਧਾਨ ਸਭਾ ਖੇਤਰ ਮਜੁਲੀ ''ਚ ਅਜਿਹੀ ਹੀ ਘਟਨਾ ਸਾਹਮਣੇ ਆਉਣ ''ਤੇ ਚਰਚਾ ਦਾ ਵਿਸ਼ਾ ਬਣ ਗਈ ਹੈ। ਆਸਾਮ ਦੇ ਅਖਬਾਰਾਂ ''ਚ ਛਪੀ ਖਬਰ ਨਾਲ ਤਸਵੀਰ ਦਿਖਾਈ ਗਈ ਹੈ, ਜਿਸ ''ਚ ਇਕ ਵਿਅਕਤੀ ਆਪਣੇ 18 ਸਾਲਾ ਭਰਾ ਦੀ ਲਾਸ਼ ਸਾਈਕਲ ''ਤੇ ਲਿਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਪਿੰਡ ਦੀ ਸੜਕ ਇੰਨੀ ਖਰਾਬ ਹੈ ਕਿ ਕੋਈ ਵੀ ਗੱਡੀ ਵਾਲਾ ਉਸ ਦੇ ਭਰਾ ਦੀ ਲਾਸ਼ ਨੂੰ ਲਿਜਾਉਣ ਲਈ ਤਿਆਰ ਨਹੀਂ ਹੋਇਆ। 
ਆਖਰਕਾਰ ਉਸ ਨੇ ਭਰਾ ਦੀ ਲਾਸ਼ ਨੂੰ ਕੱਪੜਿਆਂ ''ਚ ਲਪੇਟ ਕੇ ਸਾਈਕਲ ''ਤੇ ਰੱਖ ਲਿਆ ਅਤੇ ਉਸ ਨੂੰ ਲੈ ਕੇ ਨਿਕਲ ਪਿਆ। ਇਕ ਸਥਾਨਕ ਨਿਊਜ਼ ਚੈਨਲ ''ਤੇ ਤਸਵੀਰ ਆਉਣ ਤੋਂ ਬਾਅਦ ਮੁੱਖ ਮੰਤਰੀ ਸਰਵਾਨੰਦ ਸੋਨੋਵਾਲ ਨੇ ਮਾਮਲੇ ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਹਨ। ਨਾਲ ਹੀ ਰਾਜ ਦੇ ਉੱਚ ਸਿਹਤ ਅਧਿਕਾਰੀਆਂ ਨੂੰ ਮੌਕੇ ''ਤੇ ਪੁੱਜਣ ਦਾ ਆਦੇਸ਼ ਦਿੱਤਾ ਹੈ। ਮਰਨ ਵਾਲਾ ਨੌਜਵਾਨ ਲਖੀਮਪੁਰ ਜ਼ਿਲੇ ਦੇ ਬਾਲੀਜਾਨ ਪਿੰਡ ਦਾ ਰਹਿਣ ਵਾਲਾ ਸੀ। ਇਸ ਪਿੰਡ ਤੋਂ ਹਸਪਤਾਲ ਦੀ ਕਰੀਬ 8 ਕਿਲੋਮੀਟਰ ਹੈ।
ਮ੍ਰਿਤਕ ਦੇ ਭਰਾ ਨੇ ਕਿਹਾ ਕਿ ਮੰਗਲਵਾਰ ਨੂੰ ਹਸਪਤਾਲ ''ਚ ਉਸ ਦੇ ਭਰਾ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਉਹ ਉੱਥੋਂ ਆਪਣੇ ਭਰਾ ਦੀ ਲਾਸ਼ ਸਾਈਕਲ ''ਤੇ ਬੰਨ੍ਹ ਕੇ ਨਿਕਲ ਪਿਆ ਸੀ। ਮਜੁਲੀ ਦੇ ਡਿਪਟੀ ਕਮਿਸ਼ਨਰ ਪੀ.ਜੀ. ਝਾਅ ਨੇ ਇਸ ਘਟਨਾ ''ਤੇ ਕਿਹਾ ਕਿ ਮ੍ਰਿਤਕ ਦੇ ਪਿੰਡ ਬਾਲੀਜਾਨ ''ਚ ਜਾਣ ਲਈ ਅਜਿਹੀ ਸੜਕ ਨਹੀਂ ਹੈ ਕਿ ਉੱਥੇ ਗੱਡੀ ਲਿਜਾਈ ਜਾ ਸਕੇ। ਇਸ ਪਿੰਡ ''ਚ ਜਾਣ ਲਈ ਬਾਂਸ ਦੇ ਅਸਥਾਈ ਪੁੱਲ ਤੋਂ ਵੀ ਲੰਘਣਾ ਹੁੰਦਾ ਹੈ।

Disha

This news is News Editor Disha