ਵੱਡੀ ਗਿਣਤੀ ''ਚ ਕਿਸਾਨ ਮਹਾਮਾਇਆ ਫਲਾਈਓਵਰ ''ਤੇ ਹੋਏ ਇਕੱਠੇ, ਕਰਨਗੇ ਦਿੱਲੀ ਕੂਚ

12/02/2020 2:07:48 PM

ਨੋਇਡਾ— ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਭਾਰਤੀ ਕਿਸਾਨ ਯੂਨੀਅਨ ਦੇ ਸੈਂਕੜੇ ਕਿਸਾਨ ਬੁੱਧਵਾਰ ਯਾਨੀ ਕਿ ਅੱਜ ਮਹਾਮਾਇਆ ਫਲਾਈਓਵਰ 'ਤੇ ਇਕੱਠੇ ਹੋਏ। ਇਨ੍ਹਾਂ ਕਿਸਾਨਾਂ ਦੀ ਇੱਥੋਂ ਦੁਪਹਿਰ ਬਾਅਦ ਡੀ. ਐੱਨ. ਡੀ. ਦੇ ਰਸਤਿਓਂ ਦਿੱਲੀ 'ਚ ਦਾਖ਼ਲ ਹੋਣ ਦੀ ਯੋਜਨਾ ਹੈ। ਕਿਸਾਨ ਆਗੂ ਸੁਖਬੀਰ ਖਲੀਫਾ ਨੇ ਦੱਸਿਆ ਕਿ ਭਾਰਤੀ ਲੋਕ ਸ਼ਕਤੀ ਦੇ ਰਾਸ਼ਟਰੀ ਪ੍ਰਧਾਨ ਮਾਸਟਰ ਸ਼ਯੋਰਾਜ ਸਿੰਘ ਦੀ ਅਗਵਾਈ 'ਚ ਡੀ. ਐੱਨ. ਡੀ. ਪੁਲ 'ਤੇ ਇਕੱਠੇ ਹੋਏ ਅਤੇ ਉੱਥੋਂ ਦਿੱਲੀ ਲਈ ਕੂਚ ਕਰਨਗੇ। ਉਨ੍ਹਾਂ ਨੇ ਦੱਸਿਆ ਕਿ ਪੁਲਸ ਨੇ ਮਹਾਮਾਇਆ ਫਲਾਈਓਵਰ ਤੋਂ ਚੱਲਣ ਮਗਰੋਂ ਕਿਸਾਨਾਂ ਨੂੰ ਮੁੜ ਰੋਕਣ ਦੀ ਕੋਸ਼ਿਸ਼ ਕੀਤੀ ਪਰ ਕਿਸਾਨਾਂ ਨੇ ਪੁਲਸ ਦੀ ਇਕ ਨਹੀਂ ਸੁਣੀ। 81 ਪਿੰਡ ਦੇ ਕਿਸਾਨ ਸਵੇਰੇ ਮਹਾਮਾਇਆ ਫਲਾਈਓਵਰ ਨੇੜੇ ਇਕੱਠੇ ਹੋਏ। 

ਪੁਲਸ ਦਾ ਮੰਨਣਾ ਹੈ ਕਿ ਜੇਕਰ ਕਿਸਾਨਾਂ ਨੇ ਡੀ. ਐੱਨ. ਡੀ. 'ਤੇ ਜਾਮ ਲੱਗਾ ਦਿੱਤਾ ਤਾਂ ਨੋਇਡਾ ਅਤੇ ਦਿੱਲੀ ਦਾ ਸੰਪਰਕ ਪੂਰੀ ਤਰ੍ਹਾਂ ਟੁੱਟ ਜਾਵੇਗਾ। ਕਿਸਾਨ ਨੇਤਾ ਸੁਖਬੀਰ ਪਹਿਲਵਾਨ ਨੇ ਮੰਗ ਕੀਤੀ ਹੈ ਕਿ ਕੇਂਦਰ ਸਰਕਾਰ ਕਿਸਾਨਾਂ ਦੀ ਫ਼ਸਲ ਦੀ ਕੀਮਤ ਤੈਅ ਕਰਨ ਦਾ ਅਧਿਕਾਰ ਦੇਵੇ ਅਤੇ ਜਿਸ ਤਰ੍ਹਾਂ ਉਦਯੋਗਪਤੀ ਆਪਣੇ ਉਤਪਾਦ ਦੀ ਕੀਮਤ ਤੈਅ ਕਰਦਾ ਹੈ, ਉਸੇ ਤਰ੍ਹਾਂ ਨਾਲ ਕਿਸਾਨ ਆਪਣੇ ਉਤਪਾਦ ਦੀ ਕੀਮਤ ਤੈਅ ਕਰਨ ਦਿੱਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਕਿਸਾਨਾਂ ਨੂੰ ਆਪਣੀ ਫ਼ਸਲ ਦੀ ਕੀਮਤ ਤੈਅ ਕਰਨ ਦਾ ਅਧਿਕਾਰ ਨਹੀਂ ਮਿਲੇਗਾ, ਉਦੋਂ ਤੱਕ ਕਿਸਾਨਾਂ ਦੀ ਮਾਲੀ ਹਾਲਤ ਠੀਕ ਨਹੀਂ ਹੋਵੇਗੀ।

Tanu

This news is Content Editor Tanu