ਮੱਧ ਪ੍ਰਦੇਸ਼ ਦਾ ਸਿੱਖਿਆ ਦੇ ਖੇਤਰ ''ਚ ਵੱਡਾ ਫੈਸਲਾ, ਹੁਣ ਇਨ੍ਹਾਂ ਵਿਦਿਆਰਥੀਆਂ ਦੀ ਪੂਰੀ ਫੀਸ ਭਰੇਗੀ ਸਰਕਾਰ

02/17/2017 1:52:58 PM

ਭੋਪਾਲ—ਮੱਧ ਪ੍ਰਦੇਸ਼ ਦੀ ਸਰਕਾਰ ਨੇ ਸਿੱਖਿਆ ਦੇ ਖੇਤਰ ''ਚ ਇਕ ਵੱਡਾ ਫੈਸਲਾ ਕਰਦਿਆਂ ਐਲਾਨ ਕੀਤਾ ਹੈ ਕਿ ਹੁਣ ਹੋਣਹਾਰ ਵਿਦਿਆਰਥੀਆਂ ਦੀ ਫੀਸ ਸਰਕਾਰ ਵੱਲੋਂ ਦਿੱਤੀ ਜਾਵੇਗੀ। ਸਰਕਾਰੀ ਸੂਤਰਾਂ ਦਾ ਕਹਿਣਾ ਕਿ ਬਾਹਰਵੀਂ ''ਚ 85 ਫੀਸਦੀ ਤੋਂ ਵਧੇਰੇ ਅੰਕ ਲੈ ਕੇ ਆਈ.ਆਈ.ਟੀ. ਆਈ.ਆਈ.ਐਮ. ਐਨ.ਐਲ.ਆਈ.ਯੂ. ਵਰਗੀਆਂ ਵੱਕਾਰੀ ਸਿੱਖਿਆ ਸੰਸਥਾਵਾਂ ''ਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਦੀ ਫੀਸ ਸਰਕਾਰ ਭਰੇਗੀ। ਇਨਾਂ ਨੂੰ ਇਹ ਰਾਸ਼ੀ ਵਾਪਸ ਨਹੀਂ ਕਰਨੀ ਪਵੇਗੀ। ਇਹ ਸੁਵਿਧਾ ਸਿਰਫ ਉਨ੍ਹਾਂ ਵਿਦਿਆਰਥੀਆਂ ਨੂੰ ਮਿਲੇਗੀ, ਜਿਨ੍ਹਾਂ ਦੇ ਮਾਤਾ-ਪਿਤਾ ਦੀ ਸਾਲ ਦੀ ਆਮਦਨ ਦੱਸ ਲੱਖ ਤੱਕ ਹੋਵੇਗੀ। ਇਹ ਫੈਸਲਾ ਮੁੱਖ ਮੰਤਰੀ ਹੁਸ਼ਿਆਰ ਵਿਦਿਆਰਥੀ ਯੋਜਨਾ ਨੂੰ ਲੈ ਕੇ ਵੀਰਵਾਰ ਨੂੰ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੀ ਸਮੀਖਿਆ ''ਚ ਲਿਆ ਗਿਆ।
ਸੂਤਰਾਂ ਦੇ ਮੁਤਾਬਕ ਹਨੁਵੰਤੀਆ ''ਚ ਰਸਮੀ ਕੈਬਿਨਟ ਦੌਰਾਨ ਮੰਤਰੀਆਂ ਨੇ ਮੁੱਖ ਮੰਤਰੀ ਹੁਸ਼ਿਆਰ ਵਿਦਿਆਰਥੀ ਯੋਜਨਾ ਨੂੰ ਲੈ ਕੇ ਤੈਅ ਕੀਤਾ ਗਿਆ ਸੀ ਕਿ ਇਸ ''ਚ ਮਾਤਾ-ਪਿਤਾ ਦੀ ਆਮਦਨ ਸੀਮਾ ਦਾ ਬੰਧਨ ਰੱਖਿਆ ਜਾਵੇਗਾ। ਇਸ ਦੇ ਮੱਦੇਨਜ਼ਰ ਤਕਨੀਕੀ ਸਿੱਖਿਆ ਅਤੇ ਕੌਸ਼ਲ ਵਿਕਾਸ ਵਿਭਾਗ ਨੇ ਯੋਜਨਾ ਦੇ ਪ੍ਰਬੰਧਾਂ ''ਚ ਬਦਲਾਅ ਕਰਕੇ ਨਵਾਂ ਡਰਾਫਟ ਤਿਆਰ ਕਰ ਲਿਆ ਹੈ।
ਮੰਤਰਾਲੇ ''ਚ ਇਸ ਵੀਰਵਾਰ ਨੂੰ ਮੁੱਖ ਮੰਤਰੀ ਦੇ ਸਾਹਮਣੇ ਰੱਖਿਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ 85 ਫੀਸਦੀ ਤੋਂ ਵਧੇਰੇ ਅੰਕ ਹਾਸਲ ਕਰਕੇ ਵੱਕਾਰੀ ਸਿੱਖਿਆ ਸੰਸਥਾਵਾਂ ''ਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਦੀ ਫੀਸ ਸਰਕਾਰ ਭਰੇਗੀ। ਇਨ੍ਹਾਂ ਵਿਦਿਆਰਥੀਆਂ ਨੂੰ ਵਾਪਸ ਵੀ ਨਹੀਂ ਕਰਨਾ ਹੋਵੇਗਾ। ਇਹ ਸਰਕਾਰ ਦੇ ਵੱਲੋਂ ਤੋਂ ਵਚਨ ਰਹੇਗਾ।
ਵਿਭਾਗੀ ਅਧਿਕਾਰੀਆਂ ਨੇ ਦੱਸਿਆ ਕਿ ਉੱਚ ਪੱਧਰ ਦੇ ਵਿਦਿਅਕ ਅਦਾਰੇ ''ਚ ਵੀ ਦਾਖਲਾ ਲੈਣ ''ਤੇ ਸਰਕਾਰ ਵਿਦਿਆਰਥੀਆਂ ਦੀ ਫੀਸ ਭਰੇਗੀ। ਇਸ ਲਈ ਵਿਦਿਆਰਥੀਆਂ ਨੂੰ ਘੱਟ ਤੋਂ ਘੱਟ 85 ਫੀਸਦੀ ਅੰਕ ਲਿਆਉਣੇ ਹੋਣਗੇ। ਜਦੋਂ ਵਿਦਿਆਰਥੀਆਂ ਦੀ ਨੌਕਰੀ ਲੱਗ ਜਾਵੇਗੀ ਤਾਂ ਉਸ ਨੂੰ ਸਰਕਾਰ ਦੇ ਵੱਲੋਂ ਜਮ੍ਹਾ ਕੀਤੀ ਗਈ ਫੀਸ ਨੂੰ ਵਾਪਸ ਕਰਨਾ ਪਵੇਗਾ।