ਜੰਮੂ-ਕਸ਼ਮੀਰ:ਕੁਪਵਾੜਾ 'ਚ ਮੁਕਾਬਲਾ ਜਾਰੀ,3 ਅੱਤਵਾਦੀਆਂ ਨੂੰ ਘੇਰਿਆ

10/11/2018 10:40:22 AM

ਜੰਮੂ— ਕੁਪਵਾੜਾ ਇਲਾਕਿਆਂ 'ਚ ਅੱਜ ਸਵੇਰ ਤੋਂ ਅੱਤਵਾਦੀਆਂ ਅਤੇ ਸੁਰੱਖਿਆ ਕਰਮੀਆਂ ਵਿਚਕਾਰ ਮੁਕਾਬਲਾ ਜਾਰੀ ਹੈ। ਮਿਲੀ ਜਾਣਕਾਰੀ ਮੁਤਾਬਕ ਸੁਰੱਖਿਆ ਕਰਮੀਆਂ ਨੇ ਕਰੀਬ 2 ਤੋਂ 3 ਅੱਤਵਾਦੀਆਂ ਨੂੰ ਘੇਰਿਆ ਹੋਇਆ ਹੈ।

ਅੱਤਵਾਦੀ ਬਣੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਮੰਨਾਨਾ ਵਾਨੀ ਇਸ 'ਚ ਸ਼ਾਮਲ ਹੈ। ਇਲਾਕੇ 'ਚ ਇੰਟਰਨੈੱਟ ਸਰਵਿਸ ਨੂੰ ਬੰਦ ਕਰ ਦਿੱਤਾ ਗਿਆ ਹੈ ਦੱਸ ਦੇਈਏ ਇਸੇ ਸਾਲ ਏ.ਐੱਮ.ਯੂ. ਨਾਲ ਜਿਆਲਾਜ਼ੀ 'ਚ ਪੀ.ਐੱਚ.ਡੀ. ਕਰ ਰਹੇ ਕਸ਼ਮੀਰੀ ਵਿਦਿਆਰਥੀ ਵਾਨੀ ਦੀ ਹੱਥਿਆਰ ਨਾਲ ਫੋਟੋ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਉਹ ਹਿਜ਼ੁਬਲ ਮੁਜਾਹਿਦੀਨ 'ਚ ਸ਼ਾਮਲ ਹੋ ਗਿਆ ਹੈ।

ਉਹ 3 ਜਨਵਰੀ ਤੋਂ ਲਾਪਤਾ ਸੀ। ਉੱਥੇ ਜਦੋਂ ਹਥਿਆਰ ਦੇ ਨਾਲ ਮੁੰਨਾਨ ਦੀ ਤਸਵੀਰ ਸਾਹਮਣੇ ਆਈ ਤਾਂ ਯੂਨੀਵਰਸਿਟੀ 'ਚੋਂ ਉਸ ਨੂੰ ਮੁਅੱਤਲ ਕਰ ਦਿੱਤਾ ਗਿਆ। ਜੰਮੂ-ਕਸ਼ਮੀਰ 'ਚ ਲਾਕਲ ਬਾਡੀ ਚੋਣਾਂ ਚਲ ਰਹੀਆਂ ਹਨ ਜਿਸ ਦੇ ਚਲਦੇ ਅੱਤਵਾਦੀ ਗਤੀਵਿਧੀਆਂ 'ਤੇ ਫੌਜ ਨਜ਼ਰ ਬਣਾਏ ਹੋਏ ਹੈ। ਖੂਫੀਆਂ ਏਜੰਸੀਆਂ ਤੋਂ ਇਨਪੁਟ ਮਿਲੀ ਸੀ ਕਿ ਘਾਟੀ 'ਚ ਕਰੀਬ 300 ਅੱਤਵਾਦੀ ਸਕ੍ਰਿਯ ਹੈ ਜਦਕਿ 250 ਭਾਰਤ 'ਚ ਘੁਸਪੈਠ ਦੀ ਫਿਰਾਕ 'ਚ ਹਨ।