ਬਿਹਾਰ ਦੇ ਸੀ. ਐੱਮ. ਨਿਤੀਸ਼ ਕੁਮਾਰ ਦੀ ਸੁਰੱਖਿਆ ’ਚ ਵੱਡੀ ਕੁਤਾਹੀ ! ਫੁੱਟਪਾਥ ’ਤੇ ਛਾਲ ਮਾਰ ਕੇ ਬਚਾਈ ਜਾਨ

06/15/2023 9:48:20 AM

ਪਟਨਾ (ਬਿਊਰੋ)– ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਸੁਰੱਖਿਆ ’ਚ ਵੱਡੀ ਖਾਮੀ ਸਾਹਮਣੇ ਆਈ ਹੈ। ਜਦੋਂ ਸੀ. ਐੱਮ. ਨਿਤੀਸ਼ ਆਪਣੀ ਰਿਹਾਇਸ਼ ਤੋਂ ਬਾਹਰ ਆ ਰਹੇ ਸਨ, ਉਸੇ ਸਮੇਂ ਸੀ. ਐੱਮ. ਦੀ ਸੁਰੱਖਿਆ ਨੂੰ ਤੋੜਨ ਵਾਲੇ ਕੁਝ ਬਾਈਕ ਸਵਾਰ ਉਨ੍ਹਾਂ ਦੀ ਕਾਰ ਦੇ ਵਿਚਕਾਰ ਆ ਗਏ, ਜਿਸ ਤੋਂ ਬਾਅਦ ਸੀ. ਐੱਮ. ਨਿਤੀਸ਼ ਕੁਮਾਰ ਨੇ ਫੁੱਟਪਾਥ ’ਤੇ ਛਾਲ ਮਾਰ ਕੇ ਆਪਣੀ ਜਾਨ ਬਚਾਈ। ਇਸ ਘਟਨਾ ਤੋਂ ਬਾਅਦ ਪ੍ਰਸ਼ਾਸਨ ਦੇ ਹੋਸ਼ ਉੱਡ ਗਏ ਹਨ। ਸੀ. ਐੱਮ. ਨੇ ਐੱਸ. ਐੱਸ. ਜੀ. ਕਮਾਂਡੈਂਟ ਤੇ ਪਟਨਾ ਦੇ ਐੱਸ. ਐੱਸ. ਪੀ. ਨੂੰ ਆਪਣੇ ਘਰ ਬੁਲਾਇਆ ਹੈ। ਇਨ੍ਹਾਂ ਲੋਕਾਂ ਨਾਲ ਸੀ. ਐੱਮ. ਦੀ ਮੀਟਿੰਗ ਚੱਲ ਰਹੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਸੀ. ਐੱਮ. ਨਿਤੀਸ਼ ਕੁਮਾਰ ਸਵੇਰ ਦੀ ਸੈਰ ’ਤੇ ਨਿਕਲੇ ਹੋਏ ਸਨ, ਇਸ ਦੌਰਾਨ ਮੁੱਖ ਮੰਤਰੀ ਨਿਵਾਸ ਦੇ ਰਸਤੇ ’ਚ ਬਾਈਕਰ ਗੈਂਗ ਨੇ ਸੀ. ਐੱਮ. ਨਿਤੀਸ਼ ਕੁਮਾਰ ਨੂੰ ਗਲਤ ਤਰੀਕੇ ਨਾਲ ਓਵਰਟੇਕ ਕਰ ਲਿਆ, ਜਿਸ ਤੋਂ ਬਾਅਦ ਨਿਤੀਸ਼ ਕੁਮਾਰ ਨੇ ਫੁੱਟਪਾਥ ’ਤੇ ਛਾਲ ਮਾਰ ਕੇ ਆਪਣੀ ਜਾਨ ਬਚਾਈ। ਇਹ ਬਾਈਕ ਸਵਾਰ ਲਹਿਰੀਆ ਕੱਟ ਸਟਾਈਲ ’ਚ ਬਾਈਕ ਚਲਾਉਂਦਿਆਂ ਇਕ ਸੜਕ ਤੋਂ ਲੰਘ ਰਹੇ ਸਨ, ਜਦਕਿ ਸੀ. ਐੱਮ. ਨਿਤੀਸ਼ ਕੁਮਾਰ ਵੀ ਰੋਜ਼ਾਨਾ ਦੀ ਤਰ੍ਹਾਂ ਆਪਣੀ ਸਵੇਰ ਦੀ ਸੈਰ ’ਤੇ ਨਿਕਲੇ ਹੋਏ ਸਨ ਤੇ ਸੀ. ਐੱਮ. ਨਾਲ ਇਹ ਘਟਨਾ ਵਾਪਰੀ।

ਇਹ ਖ਼ਬਰ ਵੀ ਪੜ੍ਹੋ : CM ਭਗਵੰਤ ਮਾਨ ਦਾ ਸੁਖਬੀਰ ਨੂੰ ਮੋੜਵਾਂ ਜਵਾਬ, 'ਘੱਟੋ-ਘੱਟ ਇਹ ਪਾਗਲ ਜਿਹਾ ਪੰਜਾਬ ਨੂੰ ਨਹੀਂ ਲੁੱਟਦਾ'

ਇਸ ਦੇ ਨਾਲ ਹੀ ਇਸ ਘਟਨਾ ਤੋਂ ਬਾਅਦ ਸੀ. ਐੱਮ. ਨਿਤੀਸ਼ ਕੁਮਾਰ ਆਪਣੇ ਘਰ ਆਏ ਤੇ ਐੱਸ. ਐੱਸ. ਜੀ. ਕਮਾਂਡੈਂਟ ਤੇ ਪਟਨਾ ਦੇ ਐੱਸ. ਐੱਸ. ਪੀ. ਨੂੰ ਸੀ. ਐੱਮ. ਹਾਊਸ ਬੁਲਾਇਆ। ਫਿਲਹਾਲ ਇਹ ਦੋਵੇਂ ਅਧਿਕਾਰੀ ਮੁੱਖ ਮੰਤਰੀ ਰਿਹਾਇਸ਼ ’ਤੇ ਪਹੁੰਚ ਚੁੱਕੇ ਹਨ ਤੇ ਉਨ੍ਹਾਂ ਦੀ ਮੀਟਿੰਗ ਸੀ. ਐੱਮ. ਨਿਵਾਸ ਦੇ ਅੰਦਰ ਚੱਲ ਰਹੀ ਹੈ, ਹੁਣ ਉਨ੍ਹਾਂ ਦੇ ਬਾਹਰ ਆਉਣ ਤੋਂ ਬਾਅਦ ਹੀ ਪਤਾ ਚੱਲ ਸਕੇਗਾ ਕਿ ਇਨ੍ਹਾਂ ਬਾਈਕਰ ਗੈਂਗ ਦੇ ਸਬੰਧ ’ਚ ਸੀ. ਐੱਮ. ਸੁਰੱਖਿਆ ’ਚ ਮੌਜੂਦ ਅਧਿਕਾਰੀ ਕੀ ਫ਼ੈਸਲਾ ਲੈਂਦੇ ਹਨ ਪਰ ਜਿਸ ਤਰੀਕੇ ਨਾਲ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ, ਉਸ ਨੂੰ ਆਪਣੇ ਆਪ ’ਚ ਇਕ ਵੱਡੀ ਕੁਤਾਹੀ ਦੱਸਿਆ ਜਾ ਰਿਹਾ ਹੈ। ਉਧਰ, ਇਸ ਘਟਨਾ ਬਾਰੇ ਐੱਸ. ਐੱਸ. ਜੀ. ਕਮਾਂਡੈਂਟ ਹਰੀ ਮੋਹਨ ਸ਼ੁਕਲਾ ਨੇ ਕਿਹਾ ਕਿ ਫਿਲਹਾਲ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਜਲਦ ਹੀ ਕੋਈ ਕਾਰਵਾਈ ਕੀਤੀ ਜਾਵੇਗੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh