ਮਹਾਰਾਸ਼ਟਰ ''ਚ 931 ਹੋਰ ਪਿੰਡ ਸੋਕਾ ਪ੍ਰਭਾਵਿਤ

01/04/2019 2:05:30 AM

ਮੁੰਬਈ— ਮਹਾਰਾਸ਼ਟਰ ਸਰਕਾਰ ਨੇ ਵੀਰਵਾਰ ਨੂੰ ਸੂਬੇ 'ਚ 931 ਹੋਰ ਪਿੰਡਾਂ ਦੇ 'ਸੋਕਾ ਪ੍ਰਭਾਵਿਤ' ਹੋਣ ਦਾ ਐਲਾਨ ਕੀਤਾ। ਇਸ ਐਲਾਨ ਨਾਲ ਇਨ੍ਹਾਂ ਪਿੰਡਾਂ ਨੂੰ ਕਈ ਲਾਭ ਤੇ ਛੋਟ ਮਿਲੇਗੀ। ਇਸ ਤੋਂ ਪਹਿਲਾਂ, ਕੇਂਦਰ ਸਰਕਾਰ ਨੇ ਐਲਾਨ ਕੀਤਾ ਸੀ ਕਿ ਅਕਤੂਬਰ 'ਚ ਮਹਾਰਾਸ਼ਟਰ ਦੀ 358 ਤਹਿਸੀਲਾਂ 'ਚੋਂ 151 ਸੋਕਾ ਪ੍ਰਭਾਵਿਤ ਹਨ।
ਮਾਲੀਆ ਮੰਤਰੀ ਚੰਦਰਕਾਂਤ ਪਾਟਿਲ ਨੇ ਵੀਰਵਾਰ ਨੂੰ ਸੋਕੇ ਦੀ ਸਥਿਤੀ 'ਤੇ ਇਕ ਸਮੀਖਿਆ ਬੈਠਕ ਕੀਤੀ। ਪਾਟਿਲ ਨੇ ਪੱਤਰਕਾਰਾਂ ਨੂੰ ਦੱਸਿਆ ਸੂਬੇ 'ਚ 931 ਹੋਰ ਪਿੰਡਾਂ ਨੂੰ ਸੋਕਾ ਪ੍ਰਭਾਵਿਤ ਐਲਾਨ ਕੀਤਾ ਗਿਆ ਹੈ। ਇਨ੍ਹਾਂ ਪਿੰਡਾਂ ਨੂੰ ਹੁਣ ਸੋਕਾ ਪ੍ਰਭਾਵਿਤ ਖੇਤਰ ਦੀਆਂ ਯੋਜਨਾਵਾਂ ਦਾ ਲਾਭ ਮਿਲੇਗਾ।


Inder Prajapati

Content Editor

Related News