9 ਸਾਲ ਦੀ ਬੱਚੀ ਨਾਲ ਗੈਂਗਰੇਪ ਅਤੇ ਕਤਲ ਦੇ ਮਾਮਲੇ ''ਚ 3 ਨੂੰ ਸਜ਼ਾ-ਏ-ਮੌਤ (ਤਸਵੀਰਾਂ)

01/19/2017 5:02:52 PM

ਹਰਿਆਣਾ— ਇੱਥੇ 9 ਸਾਲਾ ਬੱਚੀ ਨਾਲ ਸਮੂਹਕ ਬਲਾਤਕਾਰ ਦੇ ਮਾਮਲੇ ''ਚ ਫਾਸਟ ਟਰੈਕ ਕੋਰਟ ਨੇ 3 ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ। ਨਾਲ ਹੀ ਇਕ ਦੋਸ਼ੀ ਨੂੰ ਬਰੀ ਕਰ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਨਾਰਨੌਲ ਦੇ ਨੇੜੇ ਸਥਿਤ ਮੰਡੀ ਅਟੇਲੀ ''ਚ 31 ਅਕਤੂਬਰ 2014 ਦੀ ਰਾਤ ਨੂੰ 9 ਸਾਲਾ ਬੱਚੀ ਚੂਹਾ ਛੱਡਣ ਗਈ ਸੀ, ਜਿਸ ਨੂੰ ਅਗਵਾ ਕਰ ਲਿਆ ਗਿਆ। ਰਾਤ ਭਰ ਪੁਲਸ ਸਰਚ ਆਪਰੇਸ਼ਨ ਚਲਾਉਂਦੀ ਰਹੀ ਅਤੇ ਸਵੇਰੇ ਬੱਚੀ ਦੀ ਲਾਸ਼ ਮਿਲੀ ਸੀ। ਫਿਰ ਪੋਸਟਮਾਰਟਮ ਰਿਪੋਰਟ ''ਚ ਸਮੂਹਕ ਬਲਾਤਕਾਰ ਦੀ ਪੁਸ਼ਟੀ ਹੋਈ ਸੀ, ਉੱਥੇ ਹੀ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਵੀਰਾਵਰ ਨੂੰ ਸੁਣਵਾਈ ਦੌਰਾਨ 3 ਸਾਲ ਪੁਰਾਣੇ ਦਰਿੰਦਗੀ ਦੇ ਇਸ ਕੇਸ ''ਚ ਆਰ. ਕੇ. ਡੋਗਰਾ ਦੀ ਫਾਸਟ ਟਰੈਕ ਕੋਰਟ ਨੇ ਅਟੇਲੀ ਦੇ ਵਾਰਡ-10 ਦੇ ਰਹਿਣ ਵਾਲੇ ਦੀਪਕ, ਰਾਜੇਸ਼ ਅਤੇ ਅਰੁਣ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ। ਉੱਥੇ ਹੀ ਕੋਰਟ ਨੇ ਰੇਲਵੇ ''ਚ ਇੰਜੀਨੀਅਰ ਦੱਸੇ ਜਾ ਰਹੇ ਚੌਥੇ ਦੋਸ਼ੀ ਸੰਜੇ ਨੂੰ ਬਰੀ ਕਰ ਦਿੱਤਾ। 
ਇੱਥੇ ਇਹ ਗੱਲ ਵੀ ਜ਼ਿਕਰਯੋਗ ਹੈ ਕਿ ਇਸ ਮਾਮਲੇ ''ਚ ਦੋਸ਼ੀਆਂ ਨੂੰ ਇਕ ਵੱਡੇ ਨੇਤਾ ਦੀ ਸਿਆਸੀ ਸਰਪ੍ਰਸਤੀ ਹੋਣ ਕਾਰਨ ਪੁਲਸ ਜ਼ਿਆਦਾ ਰੁਚੀ ਨਹੀਂ ਲੈ ਰਹੀ ਸੀ। ਬਾਅਦ ''ਚ ਬੱਚੀ ਦੇ ਪਰਿਵਾਰ ਨੂੰ ਨਿਆਂ ਦਿਵਾਉਣ ਲਈ ਵੱਡੇ ਲਵਲ ''ਤੇ ਅੰਦੋਲਨ ਹੋਏ, ਉਦੋਂ ਕਿਤੇ ਦਬਾਅ ਕਾਰਨ ਪੁਲਸ ਨੇ ਦੋਸ਼ੀਆਂ ਨੂੰ ਕੋਰਟ ''ਚ ਪੇਸ਼ ਕੀਤਾ। ਫਾਸਟ ਟਰੈਕ ਕੋਰਟ ''ਚ ਹੁਣ ਤੱਕ ਇਸ ਮਾਮਲੇ ''ਚ ਕੁੱਲ 35 ਲੋਕਾਂ ਦੀ ਗਵਾਹੀ ਹੋਈ, ਉਦੋਂ ਕਿਤੇ ਜਾ ਕੇ ਮਾਮਲੇ ਦੀ ਸੱਚਾਈ ਸਾਹਮਣੇ ਆ ਸਕੀ?
ਜ਼ਿਕਰਯੋਗ ਹੈ ਕਿ ਹਰਿਆਣਾ ''ਚ ਇਸ ਤਰ੍ਹਾਂ ਦਾ ਇਹ ਦੂਜਾ ਕੇਸ ਹੈ, ਜਿਸ ''ਚ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ। ਇਸ ਤੋਂ ਪਹਿਲਾਂ ਰੋਹਤਕ ''ਚ ਮੰਦਬੁੱਧੀ ਨੇਪਾਲੀ ਲੜਕੀ ਦੇ ਅਗਵਾ ਅਤੇ ਸਮੂਹਕ ਬਲਾਤਕਾਰ ਮਾਮਲੇ ''ਚ ਵੀ 7 ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ। ਦਰਿੰਦਗੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦੇਣ ਦਾ ਅੰਦਾਜਾ ਇਸੇ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਨੇਪਾਲੀ ਲੜਕੀ ਦੇ ਪੋਸਟਮਾਰਟਮ ਦੌਰਾਨ ਉਸ ਦੇ ਸਰੀਰ ''ਚੋਂ ਕੰਕਰ ਅਤੇ ਨੁਕੀਲੀਆਂ ਲੋਹੇ ਦੀਆਂ ਚੀਜ਼ਾਂ ਮਿਲੀਆਂ ਸਨ। ਉੱਥੇ ਹੀ ਪੋਸਟਮਾਰਟਮ ਕਰਨ ਵਾਲੀ ਡਾਕਟਰ ਟੀਮ ਦਾ ਕਹਿਣਾ ਸੀ ਕਿ 30 ਸਾਲਾਂ ਦੇ ਕਰੀਅਰ ''ਚ ਉਨ੍ਹਾਂ ਨੇ ਅਜਿਹੀ ਦਰਿੰਦਗੀ ਨਹੀਂ ਦੇਖੀ। ਇਸ ਮਾਮਲੇ ''ਚ ਇਕ ਦੋਸ਼ੀ ਨੇ ਖੁਦਕੁਸ਼ੀ ਕਰ ਲਈ ਸੀ, ਉੱਥੇ ਹੀ ਬਾਕੀ 8 ਨੂੰ ਪੁਲਸ ਨੇ ਕੋਰਟ ''ਚ ਪੇਸ਼ ਕੀਤਾ, ਜਿਨ੍ਹਾਂ ''ਚੋਂ ਇਕ ਜੁਵੇਨਾਈਲ ਕੋਰਟ ''ਚ ਵਿਚਾਰ ਅਧੀਨ ਹੈ, ਜਦੋਂ ਕਿ 7 ਨੂੰ 21 ਦਸੰਬਰ 2015 ਨੂੰ ਫਾਸਟ ਟਰੈਕ ਕੋਰਟ ਨੇ ਫਾਂਸੀ ਦੀ ਸਜ਼ਾ ਸੁਣਾਈ ਸੀ।

Disha

This news is News Editor Disha