ਅੱਗ ''ਚ 9 ਲੋਕ ਸੜ ਕੇ ਹੋਏ ਸੁਆਹ

06/30/2016 5:36:27 PM

ਮੁੰਬਈ— ਇੱਥੋਂ ਦੇ ਅੰਧੇਰੀ ਪੱਛਮੀ ਇਲਾਕੇ ''ਚ ਅੱਗ ਨੇ 9 ਲੋਕਾਂ ਦੀ ਜ਼ਿੰਦਗੀ ਖੋਹ ਲਈ। ਵੀਰਵਾਰ ਦੀ ਸਵੇਰ 4.30 ਵਜੇ ਅੰਧੇਰੀ ਪੱਛਮ ਦੀ ਜੁਹੂ ਗਲੀ ''ਚ ਮੌਜੂਦ ਮੈਡੀਕਲ ਸਟੋਰ ''ਚ ਅੱਗ ਲੱਗੀ ਸੀ। ਇਸੇ ਮੈਡੀਕਲ ਸਟੋਰ ਦੇ ਉੱਪਰ ਇਕ ਪਰਿਵਾਰ ਰਹਿੰਦਾ ਸੀ। ਜੋ ਇਸ ਅੱਗ ਦੀ ਲਪੇਟ ''ਚ ਆ ਗਿਆ।
ਅੱਗ ਲੱਗਣ ਦੌਰਾਨ ਕੁਝ ਸਿਲੰਡਰਾਂ ''ਚ ਅੱਗ ਲੱਗੀ। ਇਸ ਤੋਂ ਬਾਅਦ ਇਨ੍ਹਾਂ ''ਚ ਧਮਾਕਾ ਹੋਇਆ। ਕਈ ਲੋਕਾਂ ਦੇ ਜ਼ਖਮੀ ਹੋਣ ਦੀ ਵੀ ਖਬਰ ਹੈ। ਇਲਾਕਾ ਕਾਫੀ ਤੰਗ ਹੋਣ ਨਾਲ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਮੌਕੇ ''ਤੇ ਪੁੱਜਣ ''ਚ ਪਰੇਸ਼ਾਨੀ ਹੋਈ। ਜ਼ਖਮੀਆਂ ਨੂੰ ਕੋਲ ਦੇ ਇਕ ਪ੍ਰਾਈਵੇਟ ਹਸਪਤਾਲ ''ਚ ਦਾਖਲ ਕਰਵਾਇਆ ਹੈ। ਅਧਿਕਾਰੀ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਟੀਮ ਨੂੰ ਸਵੇਰੇ ਕਰੀਬ 6.15 ਵਜੇ ਸੂਚਨਾ ਮਿਲੀ ਅਤੇ ਤਿੰਨ ਫਾਇਰ ਬ੍ਰਿਗੇਡ ਗੱਡੀਆਂ, ਇਕ ਵਾਟਰ ਟੈਂਕਰ ਅਤੇ 2 ਐਂਬੂਲੈਂਸ ਉੱਥੇ ਭੇਜੀਆਂ। ਉਨ੍ਹਾਂ ਨੇ ਕਿਹਾ ਕਿ ਅੱਗ ''ਤੇ ਕਾਬੂ ਪਾ ਲਿਆ ਗਿਆ ਹੈ। ਪੂਰੇ ਵੇਰਵੇ ਦੀ ਉਡੀਕ ਕੀਤੀ ਜਾ ਰਹੀ ਹੈ।

Disha

This news is News Editor Disha