ਦੇਸ਼ ’ਚ ਆਕਸੀਜਨ ਸਪੋਰਟ ’ਤੇ 9 ਲੱਖ ਤੋਂ ਵਧੇਰੇ ਮਰੀਜ਼: ਹਰਸ਼ਵਰਧਨ

05/08/2021 6:11:20 PM

ਨਵੀਂ ਦਿੱਲੀ (ਭਾਸ਼ਾ)— ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੇ ਸ਼ਨੀਵਾਰ ਨੂੰ ਕਿਹਾ ਕਿ ਦੇਸ਼ ਭਰ ’ਚ ਕੋਵਿਡ-19 ਦੇ 1,70,841 ਮਰੀਜ਼ ਵੈਂਟੀਲੇਟਰ ’ਤੇ ਹਨ, ਜਦਕਿ 9,02,291 ਮਰੀਜ਼ ਆਕਸੀਜਨ ਸਪੋਰਟ ’ਤੇ ਹਨ। ਮਹਾਮਾਰੀ ਦੇ ਹਾਲਾਤ ’ਤੇ ਚਰਚਾ ਕਰਨ ਲਈ ਮੰਤਰੀ ਸਮੂਹ ਦੀ 25ਵੀਂ ਬੈਠਕ ਨੂੰ ਆਨਲਾਈਨ ਸੰਬੋਧਿਤ ਕਰਦੇ ਹੋਏ ਹਰਸ਼ਵਰਧਨ ਨੇ ਕਿਹਾ ਕਿ ਕੋਵਿਡ-19 ਦੇ ਮਾਮਲਿਆਂ ’ਚੋਂ 1.34 ਫ਼ੀਸਦੀ ਆਈ. ਸੀ. ਯੂ. ਵਿਚ ਦਾਖ਼ਲ ਹਨ, 0.39 ਫ਼ੀਸਦੀ ਵੈਂਟੀਲੇਟਰ ’ਤੇ ਹਨ, ਜਦਕਿ 3.70 ਫ਼ੀਸਦੀ ਮਰੀਜ਼ ਆਕਸੀਜਨ ਸਪੋਰਟ ’ਤੇ ਹਨ। ਉਨ੍ਹਾਂ ਨੇ ਕਿਹਾ ਕਿ ਦੇਸ਼ ਵਿਚ ਕੋਰੋਨਾ ਦੇ 4,88,861 ਮਰੀਜ਼ ਆਈ. ਸੀ. ਯੂ. ’ਚ ਦਾਖ਼ਲ ਹਨ, ਜਦਕਿ 1,70,841 ਮਰੀਜ਼ ਵੈਂਟੀਲੇਟਰ ’ਤੇ ਹਨ ਅਤੇ 9,02,291 ਮਰੀਜ਼ ਆਕਸੀਜਨ ਸਪੋਰਟ ’ਤੇ ਹਨ। 

ਵਿਦੇਸ਼ ਮੰਤਰੀ ਐੱਸ. ਜੈਸ਼ੰਕਰ, ਨਾਗਰਿਕ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ, ਸ਼ਿਪਿੰਗ ਅਤੇ ਜਲਮਾਰਗ ਰਾਜ ਮੰਤਰੀ ਮਨਸੁਖ ਮਾਂਡਵੀਆ ਅਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਯਾਨੰਦ ਰਾਏ ਨੇ ਬੈਠਕ ’ਚ ਹਿੱਸਾ ਲਿਆ। ਸਿਹਤ ਅਤੇ ਪਰਿਵਾਰ ਕਲਿਆਣ ਰਾਜ ਮੰਤਰੀ ਅਸ਼ਵਨੀ ਕੁਮਾਰ ਚੌਬੇ ਅਤੇ ਨੀਤੀ ਕਮਿਸ਼ਨ ਦੇ ਮੈਂਬਰ ਵੀ.ਕੇ. ਪਾਲ ਵੀ ਵੀਡੀਓ ਕਾਨਫਰੰਸ ਜ਼ਰੀਏ ਬੈਠਕ ’ਚ ਸ਼ਾਮਲ ਹੋਏ। ਸੜਕ, ਟਰਾਂਸਪੋਰਟ ਅਤੇ ਹਾਈਵੇਅ ਮੰਤਰਾਲਾ ਦੇ ਸਕੱਤਰ ਗਿਰੀਧਰ ਅਰਾਮਾਨੇ ਨੇ ਤਰਲ ਮੈਡੀਕਲ ਆਕਸੀਜਨ ਦੇ ਉਤਪਾਦਨ, ਅਲਾਟਮੈਂਟ ਅਤੇ ਸਪਲਾਈ ਦੇ ਮੌਜੂਦਾ ਦ੍ਰਿਸ਼ਟੀਕੋਣ ਤੋਂ ਜਾਣੂ ਕਰਵਾਇਆ। 

Tanu

This news is Content Editor Tanu