ਖ਼ਰਾਬ ਮੌਸਮ ਕਾਰਨ ਦਿੱਲੀ ਹਵਾਈ ਅੱਡੇ ਤੋਂ 9 ਫਲਾਈਟਾਂ ਨੂੰ ਕੀਤਾ ਗਿਆ ਡਾਇਵਰਟ

03/29/2023 11:25:32 PM

ਨਵੀਂ ਦਿੱਲੀ (ਭਾਸ਼ਾ) ਕੌਮੀ ਰਾਜਧਾਨੀ ਵਿਚ ਖ਼ਰਾਬ ਮੌਸਮ ਕਾਰਨ ਬੁੱਧਵਾਰ ਸ਼ਾਮ ਨੂੰ ਦਿੱਲੀ ਹਵਾਈ ਅੱਡੇ ਤੋਂ 9 ਉਡਾਨਾਂ ਦਾ ਰਸਤਾ ਜੈਪੁਰ ਡਾਈਵਰਟ ਕੀਤਾ ਗਿਆ। ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਉੱਤਰ ਪੱਛਮੀ ਭਾਰਤ ਨੂੰ ਪ੍ਰਭਾਵਿਤ ਕਰਨ ਵਾਲੀ ਪੱਛਮੀ ਗੜਬੜੀ ਦੇ ਪ੍ਰਭਾਅ ਨਾਲ ਸ਼ਾਮ ਨੂੰ ਕੌਮੀ ਰਾਜਧਾਨੀ ਵਿਚ ਹਨੇਰੀ ਚੱਲਣ ਨਾਲ ਹਲਕੀ ਬਾਰਿਸ਼ ਹੋਈ। 40 ਕਿੱਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਵੀ ਚੱਲੀਆਂ।

ਇਹ ਖ਼ਬਰ ਵੀ ਪੜ੍ਹੋ - EVM ਨੂੰ ਲੈ ਕੇ ਉੱਠ ਰਹੇ ਸਵਾਲਾਂ 'ਤੇ ਬੋਲੇ ਮੁੱਖ ਚੋਣ ਕਮਿਸ਼ਨਰ, ਕਿਹਾ - ਮੁੱਦੇ ਚੁੱਕਣ ਵਾਲਿਆਂ ਦੇ ਹੱਕ 'ਚ ਗਏ ਨੇ ਨਤੀਜੇ

ਹਵਾਈ ਅੱਡੇ ਦੇ ਇਕ ਅਧਿਕਾਰੀ ਮੁਤਾਬਕ ਖ਼ਰਾਬ ਮੌਸਮ ਕਾਰਨ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਤੋਂ ਕੁੱਲ੍ਹ 9 ਉਡਾਨਾਂ ਜੈਪੁਰ ਲਈ ਡਾਈਵਰਟ ਕੀਤੀਆਂ ਗਈਆਂ। ਇਸ ਤੋਂ ਪਹਿਲਾਂ, ਭਾਰਤੀ ਮੌਸਮ ਵਿਗਿਆਨ ਵਿਭਾਗ ਨੇ ਤਾਜ਼ਾ ਪੱਛਮੀ ਗੜਬੜੀ ਦੇ ਪ੍ਰਭਾਅ ਵਿਚ ਬੁੱਧਵਾਰ ਰਾਤ ਨੂੰ ਬਾਰਿਸ਼ ਅਤੇ ਬੱਦਲ ਛਾਏ ਰਹਿਣ ਦਾ ਵੀ ਪੂਰਵਅਨੁਮਾਨ ਸੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

Anmol Tagra

This news is Content Editor Anmol Tagra