ਰਾਜਸਥਾਨ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 9 ਲੋਕਾਂ ਦੀ ਮੌਤ

02/11/2020 11:33:41 AM

ਭੀਲਵਾੜਾ—ਰਾਜਸਥਾਨ ਦੇ ਭੀਲਵਾੜਾ ਸ਼ਹਿਰ 'ਚ ਬੱਸ ਅਤੇ ਬੇਲੋਰੋ ਗੱਡੀ ਦੀ ਆਪਸ 'ਚ ਭਿਆਨਕ ਟੱਕਰ ਹੋਣ ਕਾਰਨ ਵੱਡਾ ਹਾਦਸਾ ਵਾਪਰ ਗਿਆ। ਹਾਦਸੇ ਦੌਰਾਨ 9 ਲੋਕਾਂ ਦੀ ਮੌਤ ਹੋ ਗਈ ਜਦਕਿ 15 ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਨੇੜੇ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਭੀਲਵਾੜਾ ਦੇ ਬਿਗੋਡ ਇਲਾਕੇ 'ਚ ਸੋਮਵਾਰ ਦੇਰ ਰਾਤ ਉਸ ਸਮੇਂ ਵਾਪਰਿਆ ਜਦੋਂ ਕੋਟਾ ਵੱਲੋਂ ਆ ਰਹੀ ਰੋਡਵੇਜ ਬੱਸ ਓਵਰਟੇਕ ਕਰਨ ਦੇ ਚੱਕਰ 'ਚ ਸਾਹਮਣੇ ਤੋਂ ਆ ਰਹੀ ਗੱਡੀ ਨਾਲ ਟਕਰਾ ਗਈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਗੱਡੀ 'ਚ ਸਵਾਰ ਸਾਰੇ ਲੋਕ ਇੱਕੋ ਪਰਿਵਾਰ ਦੇ ਮੈਂਬਰ ਸੀ, ਜੋ ਕਿ ਸੰਧਾਰਾ ਪਿੰਡ ਦੇ ਰਹਿਣ ਵਾਲੇ ਸਨ। ਇਹ ਲੋਕ ਵਿਆਹ ਸਮਾਰੋਹ ਤੋਂ ਵਾਪਸ ਆ ਰਹੇ ਸੀ। ਮ੍ਰਿਤਕਾਂ 'ਚ 3 ਔਰਤਾਂ ਸਮੇਤ 6 ਪੁਰਸ਼ ਵੀ ਸ਼ਾਮਲ ਹਨ। ਜ਼ਖਮੀ ਲੋਕਾਂ 'ਚੋਂ 3 ਹੋਰਾਂ ਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ।

ਮੁੱਖ ਮੰਤਰੀ ਗਹਿਲੋਤ ਨੇ ਜਤਾਇਆ ਦੁੱਖ-
ਇਸ ਭਿਆਨਕ ਹਾਦਸੇ 'ਤੇ ਸੂਬੇ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਦੁੱਖ ਜਤਾਇਆ। ਉਨ੍ਹਾਂ ਨੇ ਟਵੀਟ ਕਰ ਕੇ ਕਿਹਾ, '' ਮੈਨੂੰ ਭਿਆਨਕ ਸੜਕ ਹਾਦਸੇ ਦੇ ਬਾਰੇ 'ਚ ਜਾਣਕਾਰੀ ਮਿਲੀ ਹੈ। ਇਸ ਘਟਨਾ 'ਚ ਕਈ ਲੋਕਾਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਦੇ ਪਰਿਵਾਰਾਂ ਦੇ ਪ੍ਰਤੀ ਡੂੰਘੀ ਹਮਦਰਦੀ ਜਤਾਉਂਦੇ ਹੋਏ ਪ੍ਰਰਾਰਥਨਾ ਕਰਦਾ ਹਾਂ ਕਿ ਪ੍ਰਮਾਤਮਾ ਦੁੱਖ ਦੀ ਇਸ ਘੜੀ 'ਚ ਉਨ੍ਹਾਂ ਸਹਿਣਸ਼ਕਤੀ ਦੇਵੇ। ਜ਼ਖਮੀਆਂ ਦੇ ਸਹੀ ਇਲਾਜ ਲਈ ਵੀ ਆਦੇਸ਼ ਦਿੰਦਾ ਹਾਂ।''

Iqbalkaur

This news is Content Editor Iqbalkaur