ਲਾਕਡਾਊਨ ਦੌਰਾਨ ਕਿਰਾਇਆ ਦੇਣ ਦਾ ਦਬਾਅ ਬਣਾਉਣ ''ਤੇ ਮਕਾਨ ਮਾਲਕਾਂ ਖਿਲਾਫ FIR ਦਰਜ

05/16/2020 6:26:03 PM

ਨਵੀਂ ਦਿੱਲੀ-ਦਿੱਲੀ ਪੁਲਸ ਨੇ ਕੋਰੋਨਾਵਾਇਰਸ ਕਾਰਨ ਲਾਗੂ ਲਾਕਡਾਊਨ ਦੌਰਾਨ ਵਿਦਿਆਰਥੀਆਂ 'ਤੇ ਕਿਰਾਇਆ ਦੇਣ ਦਾ ਦਬਾਅ ਬਣਾਉਣ ਦੇ ਦੋਸ਼ 'ਚ ਮਕਾਨ ਮਾਲਕਾਂ ਖਿਲਾਫ 9 ਮਾਮਲੇ ਦਰਜ ਕੀਤੇ ਹਨ। ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਸਾਰੇ 9 ਮਾਮਲੇ ਉੱਤਰ-ਪੱਛਮੀ ਦਿੱਲੀ ਦੇ ਮੁਖਰਜੀ ਨਗਰ ਥਾਣੇ 'ਚ ਦਰਜ ਕੀਤੇ ਗਏ ਹਨ। ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਹੈ ਕਿ ਵਿਦਿਆਰਥੀਆਂ ਨੇ ਸ਼ਿਕਾਇਤ ਕੀਤੀ ਸੀ ਕਿ ਉਨ੍ਹਾਂ ਕੋਲ ਪੈਸੇ ਨਹੀਂ ਹੈ ਅਤੇ ਮਕਾਨ ਮਾਲਕ ਕਿਰਾਏ ਦੇ ਲਈ ਦਬਾਅ ਬਣਾ ਰਹੇ ਹਨ, ਜਿਸ ਤੋਂ ਬਾਅਦ ਮਕਾਨ ਮਾਲਕਾਂ ਖਿਲਾਫ ਭਾਰਤੀ ਦੰਡ ਕੋਡ ਦੀ ਧਾਰਾ-188 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਮੁਖਰਜੀ ਨਗਰ ਨੂੰ ਵਿਦਿਆਰਥੀਆਂ ਨੂੰ ਪ੍ਰਸ਼ਾਸਨਿਕ ਸਰਵਿਸ ਅਤੇ ਹੋਰ ਮੁਕਾਬਲੇ ਵਾਲੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਵਾਉਣ ਵਾਲੇ ਕੋਚਿੰਗ ਸੰਸਥਾਨਾਂ ਦੇ ਕੇਦਰ ਦੇ ਰੂਪ 'ਚ ਜਾਣਿਆ ਜਾਂਦਾ ਹੈ। ਇੱਥੇ ਜ਼ਿਆਦਾਤਰ ਵਿਦਿਆਰਥੀ ਦੂਜੇ ਸੂਬਿਆਂ ਦੇ ਨਿਵਾਸੀ ਹਨ ਅਤੇ ਕਿਰਾਏ ਦੇ ਮਕਾਨਾਂ 'ਚ ਰਹਿੰਦੇ ਹਨ।

Iqbalkaur

This news is Content Editor Iqbalkaur