ਸਾਊਦੀ ਅਰਬ ਦੀਆਂ ਜੇਲਾਂ 'ਚੋਂ ਰਿਹਾਅ ਹੋਣਗੇ 850 ਭਾਰਤੀ

02/21/2019 12:40:08 AM

ਨਵੀਂ ਦਿੱਲੀ— ਸਾਊਦੀ ਅਰਬ ਨੇ ਆਪਣੀਆਂ ਜੇਲਾਂ 'ਚ ਬੰਦ ਭਾਰਤ ਦੇ 850 ਨਾਗਰਿਕਾਂ ਨੂੰ ਰਿਹਾਅ ਕਰਨ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਸਾਊਦੀ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਦੇ ਭਾਰਤ ਦੌਰੇ ਦੇ ਸਮੇਂ ਕੀਤਾ ਗਿਆ ਹੈ। ਵਿਦੇਸ਼ ਮੰਤਰਾਲਾ ਨੇ ਟਵੀਟ ਕਰ ਜਾਣਕਾਰੀ ਦਿੱਤੀ। ਮੰਤਰਾਲਾ ਦੇ ਬੁਲਾਰਾ ਰਵੀਸ਼ ਕੁਮਾਰ ਨੇ ਟਵੀਟ ਕੀਤਾ, 'ਪੀ.ਐੱਮ. ਮੋਦੀ ਦੀ ਅਪੀਲ 'ਤੇ ਸਾਊਦੀ ਦੇ ਕ੍ਰਾਊਨ ਪ੍ਰਿੰਸ ਨੇ ਉਥੇ ਦੀਆਂ ਜੇਲਾਂ 'ਚ ਬੰਦ 850 ਭਾਰਤੀਆਂ ਦੀ ਰਿਹਾਈ ਦੇ ਆਦੇਸ਼ ਦਿੱਤੇ ਹਨ।' ਕ੍ਰਾਊਨ ਪ੍ਰਿੰਸ ਦੇ ਅਧਿਕਾਰਕ ਦੌਰੇ 'ਤੇ ਹਜ ਯਾਤਰੀਆਂ ਨੂੰ ਲੈ ਕੇ ਵੀ ਉਨ੍ਹਾਂ ਨੇ ਵੱਡਾ ਐਲਾਨ ਕੀਤਾ। ਉਨ੍ਹਾਂ ਨੇ ਭਾਰਤ ਦੇ ਹਜ ਯਾਤਰੀਆਂ ਦੀ ਗਿਣਤੀ ਪੀ.ਐੱਮ. ਮੋਦੀ ਦੀ ਅਪੀਲ 'ਤੇ ਵਧਾ ਦਿੱਤੀ ਹੈ। ਹੁਣ ਹਰ ਸਾਲ 2 ਲੱਖ ਸ਼ਰਧਾਲੂ ਹਜ ਯਾਤਰਾ ਕਰ ਸਕਣਗੇ।

Inder Prajapati

This news is Content Editor Inder Prajapati