ਰਾਜਸਥਾਨ ''ਚ ਕੋਰੋਨਾ ਦੇ 84 ਨਵੇਂ ਮਾਮਲਿਆਂ ਦੀ ਪੁਸ਼ਟੀ

05/11/2020 2:11:20 PM

ਜੈਪੁਰ-ਰਾਜਸਥਾਨ 'ਚ ਅੱਜ ਭਾਵ ਸੋਮਵਾਰ ਨੂੰ ਕੋਰੋਨਾ ਵਾਇਰਸ ਦੇ 84 ਨਵੇਂ ਮਾਮਲੇ ਸਾਹਮਣੇ ਆਏ, ਜਿਸ ਕਾਰਨ ਸੂਬੇ 'ਚ ਹੁਣ ਤੱਕ ਪੀੜਤ ਮਾਮਲਿਆਂ ਦੀ ਗਿਣਤੀ 3898 ਤੱਕ ਪਹੁੰਚ ਚੁੱਕੀ ਹੈ।   ਅਧਿਕਾਰੀਆਂ ਨੇ ਦੱਸਿਆ ਹੈ ਕਿ ਸੋਮਵਾਰ ਸਵੇਰਸਾਰ ਉਦੈਪੁਰ 'ਚ 40, ਜੈਪੁਰ 11, ਅਜਮੇਰ 6, ਚਿਤੌੜਗੜ੍ਹ 5, ਪਾਲੀ 5, ਰਾਜਸਮੰਦ ਅਤੇ ਜਾਲੌਰ 'ਚ 4-4 ਅਤੇ ਕੋਟਾ 'ਚ 3 ਨਵੇਂ ਮਾਮਲੇ ਸਾਹਮਣੇ ਆਏ। 

ਸੂਬੇ 'ਚ ਕੋਰੋਨਾਵਾਇਰਸ ਨਾਲ ਹੁਣ ਤੱਕ 108 ਮੌਤਾਂ ਹੋ ਚੁੱਕੀਆਂ ਹਨ, ਸਿਰਫ ਜੈਪੁਰ 'ਚ ਕੋਰੋਨਾਵਾਇਰਸ ਇਨਫੈਕਸ਼ਨ ਨਾਲ ਮਰਨ ਵਾਲਿਆਂ ਦਾ ਅੰਕੜਾ 57 ਹੋ ਗਈ ਹੈ ਜਦਕਿ ਜੋਧਪੁਰ 'ਚ 17 ਅਤੇ ਕੋਟਾ 'ਚ 10 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ ਅਧਿਕਾਰੀਆਂ ਦਾ ਕਹਿਣਾ ਹੈ ਕਿ ਜ਼ਿਆਦਾਤਰ ਮਾਮਲਿਆਂ 'ਚ ਮਰੀਜ਼ ਕਿਸੇ ਨਾ ਕਿਸੇ ਹੋਰ ਬੀਮਾਰੀ ਨਾਲ ਵੀ ਪੀੜਤ ਸੀ। 

ਦੱਸਣਯੋਗ ਹੈ ਕਿ ਰਾਜਸਥਾਨ 'ਚ ਕੋਰੋਨਾ ਵਾਇਰਸ ਦੇ ਕੁੱਲ ਮਾਮਲਿਆਂ 'ਚ 2 ਇਟਲੀ ਦੇ ਨਾਗਰਿਕਾਂ ਦੇ ਨਾਲ-ਨਾਲ 61 ਉਹ ਲੋਕ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਈਰਾਨ ਤੋਂ ਲੈ ਕੇ ਜੋਧਪੁਰ ਅਤੇ ਜੈਸਲਮੇਰ 'ਚ ਫੌਜ ਦੇ ਸਿਹਤ ਕੇਂਦਰਾਂ 'ਚ ਠਹਿਰਾਇਆ ਗਿਆ ਹੈ। ਇਹ ਵੀ ਦੱਸਿਆ ਜਾਂਦਾ ਹੈ ਕਿ ਸੂਬੇ ਭਰ 'ਚ 22 ਮਾਰਚ ਤੋਂ ਲਾਕਡਾਊਨ ਹੈ।

Iqbalkaur

This news is Content Editor Iqbalkaur