ਨਦੀ ''ਚ ਡੁੱਬੀ ਰੋਹਿੰਗੀ ਸ਼ਰਨਾਰਥੀਆਂ ਦੀ ਕਿਸ਼ਤੀ, ਬੱਚਿਆਂ ਸਮੇਤ 8 ਲੋਕਾਂ ਦੀ ਮੌਤ

10/16/2017 7:00:48 PM

ਢਾਕਾ—ਮਿਆਂਮਾਰ 'ਚੋਂ ਬਾਹਰ ਕੱਢੇ ਜਾ ਰਹੇ ਰੋਹਿੰਗੀਆਂ ਲੋਕਾਂ ਦੀਆਂ ਮੁਸ਼ਕਿਲਾਂ ਘੱਟ ਹੋਣ ਨਹੀਂ ਹੋ ਰਹੀਆਂ ਹਨ। ਅੱਜ ਮਿਆਂਮਾਰ ਤੋਂ ਰੋਹਿੰਗੀ ਸ਼ਰਨਾਰਥੀਆਂ ਨੂੰ ਬੰਗਲਾਦੇਸ਼ ਲਿਜਾ ਰਹੀ ਇਕ ਕਿਸ਼ਤੀ ਪਲਟਣ ਨਾਲ 8 ਲੋਕਾਂ ਦੀ ਮੌਤ ਹੋ ਗਈ। ਜਦਕਿ ਦਰਜ਼ਨਾਂ ਲੋਕ ਅਜੇ ਵੀ ਲਾਪਤਾ ਹਨ। ਮਰਨ ਵਾਲਿਆਂ 'ਚ ਜ਼ਿਆਦਾ ਗਿਣਤੀ ਬੱਚਿਆਂ ਦੀ ਦੱਸੀ ਜਾ ਰਹੀ ਹੈ।
ਇਹ ਕਿਸ਼ਤੀ ਮਿਆਂਮਾਰ ਅਤੇ ਬੰਗਲਾਦੇਸ਼ ਨੂੰ ਵੱਖ ਕਰਨ ਵਾਲੀ ਨਫ ਨਦੀ ਦੇ ਕਿਨਾਰੇ ਡੁੱਬੀ ਹੈ। 
ਸੂਤਰਾਂ ਮੁਤਾਬਕ ਕਿਸ਼ਤੀ 'ਚ 50 ਲੋਕ ਸਵਾਰ ਸਨ। ਬਾਰਡਰ ਗਾਰਡ ਬੰਗਲਾਦੇਸ਼ ਦੇ ਏਰੀਆ ਕਮਾਂਡਰ ਲੈਫੀਟੀਨੈਂਟ ਕਨਰਲ ਐਸ. ਐਸ. ਆਰਿਫ-ਉਲ-ਇਸਲਾਮ ਨੇ ਦੱਸਿਆ ਕਿ ਕਿਸ਼ਤੀ 'ਚ ਅੰਦਾਜ਼ੇ ਦੇ ਤੌਰ 'ਤੇ 50 ਤੋਂ ਜ਼ਿਆਦਾ ਲੋਕ ਸਵਾਰ ਸਨ। ਉਨ੍ਹਾ ਨੇ ਦੱਸਿਆ ਕਿ 8 ਲਾਸ਼ਾਂ ਪਾਣੀ 'ਚ ਵਹਿ ਕੇ ਨਦੀ ਦੇ ਤੱਟ 'ਤੇ ਆ ਗਈਆਂ, ਜਦਕਿ 21 ਲੋਕ ਸੁਰੱਖਿਅਤ ਬਚ ਗਏ ਹਨ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਮਰਨ ਵਾਲਿਆਂ 'ਚ ਜ਼ਿਆਦਾਤਰ ਬੱਚੇ ਹਨ।