13 ਘੰਟੇ ਤਕ ਦਰਦ ਨਾਲ ਤੜਫਦੀ ਰਹੀ 8 ਮਹੀਨਿਆਂ ਦੀ ਗਰਭਵਤੀ, ਮੌਤ

06/08/2020 12:42:22 AM

ਨੋਇਡਾ (ਇੰਟ.)- ਨੋਇਡਾ ’ਚ ਫਿਰ ਤੋਂ ਸ਼ਰਮਸਾਰ ਕਰਨ ਦੀ ਘਟਨਾ ਸਾਹਮਣੇ ਆਈ ਹੈ। ਜਿੱਥੇ ਇਲਾਜ ਨਹੀਂ ਮਿਲਣ ਕਾਰਣ 8 ਮਹੀਨਿਆਂ ਦੀ ਗਰਭਤੀ ਔਰਤ ਅਤੇ ਉਸਦੇ ਗਰਭ ’ਚ ਪਲ ਰਹੇ ਬੱਚੇ ਦੀ ਮੌਤ ਹੋ ਗਈ। ਪਰਿਵਾਰ ਮੈਂਬਰਾਂ ਦਾ ਦੋਸ਼ ਹੈ ਕਿ ਕਈ ਘੰਟਿਆਂ ਤੱਕ ਗਰਭਵਤੀ ਔਰਤ ਨੂੰ ਐਂਬੂਲੈਂਸ ਇਕ ਹਸਪਤਾਲ ਤੋਂ ਦੂਸਰੇ ਹਸਪਤਾਲ ਲੈ ਕੇ ਦੌੜਦੀ ਰਹੀ, ਪਰ ਨੋਇਡਾ ਦੇ ਸਰਕਾਰੀ ਅਤੇ ਪ੍ਰਾਈਵੇਟ 7 ਹਸਪਤਾਲਾਂ ਨੇ ਐਡਮਿਟ ਕਰਨ ਤੋਂ ਨਾਂਹ ਕਰ ਦਿੱਤੀ। ਇਲਾਜ ਨਾ ਮਿਲਣ ਕਾਰਣ ਔਰਤ ਨੇ ਦਮ ਤੋੜ ਦਿੱਤਾ। ਡੀ. ਐੱਮ. ਨੇ ਇਸ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ।
ਜਿਸ ਵਿਹੜੇ ’ਚ ਬੱਚੇ ਦੀ ਕਿਲਕਾਰੀਆਂ ਗੂੰਜਣੀਆਂ ਸਨ, ਉਤੇ ਮਾਤਮ ਛਾ ਗਿਆ ਹੈ। ਗਾਜੀਆਬਾਦ ਦੇ ਖੋੜਾ ਦੀ ਰਹਿਣ ਵਾਲੀ ਨੀਲਮ 8 ਮਹੀਨਿਆਂ ਦੀ ਗਰਭਵਤੀ ਸੀ। ਉਸਾਦ ਇਲਾਜ ਸਥਾਨਕ ਸ਼ਿਵਾਲਿਕ ਹਸਪਤਾਲ ’ਚ ਚਲ ਰਿਹਾ ਸੀ। ਸ਼ੁੱਕਰਵਾਰ ਨੂੰ ਨੀਲਮ ਨੂੰ ਸਾਹ ਦੀ ਪ੍ਰੇਸਾਨੀ ਹੋਣ ਕਾਰਣ ਉਸਦਾ ਪਤੀ ਘਰੋਂ ਹਸਪਤਾਲ ਲਈ ਸਵੇਰੇ 6 ਵਜੇ ਨਿਕਲਿਆ। 13 ਘੰਟੇ ਤਕ ਕਿਸੇ ਹਸਪਤਾਲ ਨੇ ਉਸਨੂੰ ਭਰਤੀ ਨਹੀਂ ਕੀਤਾ। ਕੋਵਿਡ ਦੇ ਡਰੋਂ ਹਰੇਕ ਹਸਪਤਾਲ ਨੇ ਭਰਤੀ ਕਰਨ ਤੋਂ ਨਾਂਹ ਕਰ ਦਿੱਤੀ।
ਡੀ. ਐੱਮ. ਨੇ ਦਿੱਤੇ ਜਾਂਚ ਦੇ ਹੁਕਮ
ਡੀ. ਐੱਮ. ਸੁਹਾਸ ਐੱਲ ਵਾਈ ਨੇ ਗਰਭਵਤੀ ਔਰਤ ਦੀ ਮੌਤ ਦੇ ਮਾਮਲੇ ’ਚ ਜਾਂਚ ਦੇ ਹੁਕਮ ਦਿੱਤੇ ਹਨ। ਉਨ੍ਹਾਂ ਨੇ ਤਤਕਾਲ ਜਾਂਚ ਕਰ ਕੇ ਸਖ਼ਤ ਕਾਰਵਾਈ ਦੀ ਹੁਕਮ ਵੀ ਦਿੱਤੇ ਹਨ। ਨੋਇਡਾ ਦੇ ਹਸਪਤਾਲਾਂ ’ਚ ਲਾਪਰਵਾਹੀ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ, ਪਹਿਲਾਂ ਵੀ ਇਕ ਨਵਜਨਮੇ ਬੱਚੇ ਨੂੰ ਉਸਦਾ ਪਿਤਾ ਲੈ ਕੇ ਗ੍ਰੇਟਰ ਨੋਇਡਾ ਤੋਂ ਨੋਇਡਾ ਦੇ ਹਸਪਤਾਲਾਂ ’ਚ ਭਟਕਦਾ ਰਿਹਾ ਸੀ, ਉਸਨੂੰ ਐਡਮਿਟ ਨਹੀਂ ਕਰਨ ਕਾਰਣ ਬੱਚੇ ਦੀ ਮੌਤ ਹੋ ਗਈ ਸੀ।

Gurdeep Singh

This news is Content Editor Gurdeep Singh