ਨਵੇਂ ਯੁੱਗ ਦੀ ਸ਼ੁਰੂਆਤ: ਪਹਿਲੇ ਦਿਨ 8 ਲੱਖ ਲੋਕਾਂ ਨੇ ਆਨਲਾਈਨ ਵੇਖੀ SC ਦੀ ਸੁਣਵਾਈ

09/28/2022 11:58:53 AM

ਨਵੀਂ ਦਿੱਲੀ- 27 ਸਤੰਬਰ 2022 ਦਾ ਦਿਨ ਸੁਪਰੀਮ ਕੋਰਟ ਲਈ ਇਤਿਹਾਸਕ ਮੰਨਿਆ ਜਾਵੇਗਾ, ਕਿਉਂਕਿ ਇਸ ਦਿਨ ਤੋਂ ਸੰਵਿਧਾਨਕ ਬੈਂਚ ਵਲੋਂ ਹੋਣ ਵਾਲੀ ਸੁਣਵਾਈ ਦਾ ਸਿੱਧਾ ਪ੍ਰਸਾਰਣ ਸ਼ੁਰੂ ਕਰ ਦਿੱਤਾ ਗਿਆ ਹੈ। ਸੁਪਰੀਮ ਕੋਰਟ ਦੇ ਇਸ ਫ਼ੈਸਲਾ ਦਾ ਲੋਕ ਵੀ ਦਿਲ ਖੋਲ੍ਹ ਕੇ ਸਵਾਗਤ ਕਰਦੇ ਨਜ਼ਰ ਆ ਰਹੇ ਹਨ। ਪਹਿਲੇ ਦਿਨ ਦੇਸ਼ ਭਰ ਤੋਂ ਕਰੀਬ 8 ਲੱਖ ਲੋਕਾਂ ਨੇ ਸੁਪਰੀਮ ਕੋਰਟ ਦੀ ਸੁਣਵਾਈ ਦਾ ਲਾਈਵ ਪ੍ਰਸਾਰਣ ਵੇਖਿਆ। ਸੁਪਰੀਮ ਕੋਰਟ ਦੀ ਸੁਣਵਾਈ ਨੂੰ  webcast.gov.in/scindia 'ਤੇ ਦੇਖਿਆ ਜਾ ਸਕਦਾ ਹੈ। 

ਇਹ ਵੀ ਪੜ੍ਹੋ- ਸੁਪਰੀਮ ਕੋਰਟ ਨੇ ਪਹਿਲੀ ਵਾਰ ਸੰਵਿਧਾਨ ਬੈਂਚ ਦੀ ਕਾਰਵਾਈ ਦਾ ਕੀਤਾ ਸਿੱਧਾ ਪ੍ਰਸਾਰਨ

ਯੂ-ਟਿਊਬ ਦੇ ਅੰਕੜਿਆਂ ਮੁਤਾਬਕ ਸ਼ਾਮ 7.45 ਵਜੇ ਤੱਕ ਸੁਪਰੀਮ ਕੋਰਟ ਦੀ ਲਾਈਵ ਸਟ੍ਰੀਮਿੰਗ ਦੀਆਂ ਤਿੰਨ ਵੀਡੀਓਜ਼ ਨੂੰ 8 ਲੱਖ ਵੀਊਜ਼ ਪਾਰ ਕਰ ਚੁੱਕੇ ਹਨ। ਕਈ ਸੋਸ਼ਲ ਮੀਡੀਆ ਯੂਜ਼ਰਸ ਨੇ ਪਹਿਲੀ ਵਾਰ ਸੁਪਰੀਮ ਕੋਰਟ ਦੀ ਸੁਣਵਾਈ ਦੀ ਕਾਰਵਾਈ ਵੇਖ ਕੇ ਆਪਣੀ ਖੁਸ਼ੀ ਸਾਂਝੀ ਕੀਤੀ ਹੈ। ਸੁਪਰੀਮ ਕੋਰਟ ਨੇ ਇਕ ਬਿਆਨ ਜਾਰੀ ਕਰ ਕੇ ਇਸ ਨੂੰ ਇਕ ਇਤਿਹਾਸਕ ਦਿਨ ਦੱਸਿਆ। 

ਸੰਵਿਧਾਨਕ ਬੈਂਚ ਦੀਆਂ ਤਿੰਨ ਸੁਣਵਾਈਆਂ ਦਾ ਸਿੱਧਾ ਪ੍ਰਸਾਰਣ ਕੀਤਾ ਗਿਆ। ਜਿਨ੍ਹਾਂ ’ਚ ਭਾਰਤ ਦੇ ਚੀਫ਼ ਜਸਟਿਸ ਯੂ. ਯੂ. ਲਲਿਤ ਦੀ ਅਗਵਾਈ ਵਾਲੀ ਪਹਿਲੀ ਬੈਂਚ ਸਾਹਮਣੇ EWS ਮਾਮਲਾ। ਜਸਟਿਸ ਵੀ. ਆਈ. ਚੰਦਰਚੂੜ ਦੀ ਅਗਵਾਈ ਵਾਲੀ ਦੂਜੀ ਬੈਂਚ ਦੇ ਸਾਹਮਣੇ ਊਧਵ ਠਾਕਰੇ ਬਨਾਮ ਇਕਨਾਥ ਸ਼ਿੰਦੇ ਸ਼ਿਵ ਸੈਨਾ ’ਚ ਦਰਾਰ ਦਾ ਮਾਮਲਾ। ਜਸਟਿਸ ਸੰਜੇ ਕਿਸ਼ਨ ਕੌਲ ਦੀ ਅਗਵਾਈ ਵਾਲੀ ਤੀਜੀ ਬੈਂਚ ਦੇ ਸਾਹਮਣੇ ਅਖਿਲ ਭਾਰਤੀ ਬਾਰ ਪ੍ਰੀਖਿਆ (AIB) ਦੀ ਵੈਧਤਾ ਨਾਲ ਸੰਬਧਤ ਮਾਮਲਾ। ਇਨ੍ਹਾਂ ਤਿੰਨੋਂ ਮਾਮਲਿਆਂ ਦੀ ਕਾਰਵਾਈ ਨੂੰ 8 ਲੱਖ ਲੋਕਾਂ ਨੇ ਲਾਈਵ ਵੇਖਿਆ।

ਇਹ ਵੀ ਪੜ੍ਹੋ-  ਭਾਰਤੀ ਹਵਾਈ ਫ਼ੌਜ ਦੀਆਂ ਮਹਿਲਾ ਪਾਇਲਟ ਵਿਖਾ ਰਹੀਆਂ ਦਮ, LAC ਨੇੜੇ ਉਡਾਏ ਲੜਾਕੂ ਜਹਾਜ਼

ਠੀਕ 4 ਸਾਲ ਪਹਿਲਾਂ ਖੁੱਲ੍ਹਿਆ ਸੀ ਰਾਹ

27 ਸਤੰਬਰ, 2018 ਨੂੰ ਸੁਪਰੀਮ ਕੋਰਟ ਨੇ ਸੰਵਿਧਾਨਕ ਅਤੇ ਰਾਸ਼ਟਰੀ ਮਹੱਤਵ ਵਾਲੇ ਮਾਮਲਿਆਂ ਦੀ ਕਾਰਵਾਈ ਦੇ ਲਾਈਵ ਪ੍ਰਸਾਰਣ ਦੀ ਇਜਾਜ਼ਤ ਦਿੱਤੀ। ਉਸ ਵੇਲੇ ਦੇ ਚੀਫ਼ ਜਸਟਿਸ ਦੀਪਕ ਮਿਸ਼ਰਾ ਨੇ ਕਿਹਾ ਸੀ ਕਿ ਖੁੱਲ੍ਹਾਪਣ 'ਸੂਰਜ ਦੀ ਰੌਸ਼ਨੀ' ਵਰਗਾ ਹੈ, ਜੋ 'ਸਭ ਤੋਂ ਵਧੀਆ ਕੀਟਾਣੂਨਾਸ਼ਕ' ਹੈ। ਸੁਪਰੀਮ ਕੋਰਟ ਨੇ ਇਸ ਸਬੰਧੀ 20 ਸਤੰਬਰ ਨੂੰ ਹੋਈ ਫੁੱਲ ਕੋਰਟ ਮੀਟਿੰਗ ਵਿਚ ਸਰਬਸੰਮਤੀ ਨਾਲ ਫ਼ੈਸਲਾ ਲਿਆ ਸੀ।

ਇਹ ਵੀ ਪੜ੍ਹੋ- ਬੇਰਹਿਮ ਅਧਿਆਪਕ! ਟੈਸਟ 'ਚ ਗ਼ਲਤ ਸ਼ਬਦ ਲਿਖਣ ’ਤੇ ਵਿਦਿਆਰਥੀ ਦੀ ਬੁਰੀ ਤਰ੍ਹਾਂ ਕੁੱਟਮਾਰ, ਹੋਈ ਮੌਤ

Tanu

This news is Content Editor Tanu