ਕੋਰੋਨਾ ਦੇ ਨਵੇਂ ਮਾਮਲਿਆਂ ’ਚ ਆਈ 78 ਫੀਸਦੀ ਦੀ ਗਿਰਾਵਟ: ਸਿਹਤ ਮੰਤਰਾਲਾ

06/11/2021 5:37:15 PM

ਨਵੀਂ ਦਿੱਲੀ– ਸਿਹਤ ਮੰਤਰਾਲਾ ਨੇ ਕਿਹਾ ਕਿ ਭਾਰਤ ’ਚ 7 ਮਈ ਨੂੰ ਕੋਵਿਡ-19 ਦੇ ਸਭ ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਦੇਸ਼ ’ਚ ਰੋਜ਼ਾਨਾ ਸਾਹਮਣੇ ਆਉਣ ਵਾਲੇ ਨਵੇਂ ਮਾਮਲਿਆਂ ’ਚ ਲਗਭਗ 78 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। 30 ਅਪ੍ਰੈਲ ਤੋਂ 6 ਮਈ ਵਿਚਕਾਰ ਭਾਰਤ ’ਚ ਹਫਤਾਵਾਰ ਲਾਗ ਦੀ ਦਰ 21.6 ਫੀਸਦੀ ਦੇ ਨਾਲ ਚਰਮ ’ਤੇ ਸੀ, ਜਿਸ ਵਿਚ ਉਸ ਤੋਂ ਬਾਅਦ ਲਗਭਗ 74 ਫੀਸਦੀ ਦੀ ਕਮੀ ਆ ਚੁੱਕੀ ਹੈ। 

ਮੰਤਰਾਲਾ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਚੱਕਰ ਨੂੰ ਤੋੜਨ ਨਾਲ ਸਿਹਤ ਢਾਂਚੇ ’ਤੇ ਘੱਟ ਦਬਾਅ ਯਕੀਨੀ ਹੁੰਦਾ ਹੈ, ਸੇਵਾਾਂ ਬਿਹਤਰ ਹੁੰਦੀਆਂ ਹਨ। ਭਾਰਤ ’ਚ ਕੋਵਿਡ-19 ਦੇ ਹਾਲਾਤ ਸਥਿਰ ਹੁੰਦੇ ਦਿਸ ਰਹੇ ਹਨ ਪਰ ਲੋਕਾਂ ਨੂੰ ਉਚਿਤ ਵਿਵਹਾਰ ਅਤੇ ਸਮਾਜਿਕ ਦੂਰੀ ਦੇ ਨਿਯਮਾਂ ਦਾ ਪਾਲਣ ਕਰਦੇ ਰਹਿਣ ਦੀ ਲੋੜ ਹੈ। ਕੋਵਿਡ-19 ਦੇ ਪ੍ਰਸਾਰ ਦੇ ਆਕਲਨ ਲਈ ਰਾਸ਼ਟਰੀ ਸੀਰੋ ਸਰਵੇ ਸ਼ੁਰੂ ਕਰੇਗੀ ਆਈ.ਸੀ.ਐੱਮ.ਆਰ. ਸੂਬਾ ਸਰਕਾਰਾਂ ਨੂੰ ਵੀ ਸਾਰੀਆਂ ਭੂਗੋਲਿਕ ਜਾਣਕਾਰੀਆਂ ਪ੍ਰਾਪਤ ਕਰਨ ਲਈ ਅਜਿਹਾ ਕਰਨਾ ਚਾਹੀਦਾ ਹੈ। 

Rakesh

This news is Content Editor Rakesh