ਨੰਗੇ ਪੈਰ ਬੀਮਾਰ ਪਤਨੀ ਨੂੰ ਮੋਢਿਆਂ ’ਤੇ ਲੱਦ ਹਸਪਤਾਲ ਪਹੁੰਚਿਆ 70 ਸਾਲਾ ਬਜ਼ੁਰਗ ਪਰ ਕਿਸਮਤ ਨੇ ਨਹੀਂ ਦਿੱਤਾ ਸਾਥ

09/10/2021 10:00:13 AM

ਨੰਦੁਰਬਾਰ– ਮਹਾਰਾਸ਼ਟਰ ’ਚ ਨੰਦੁਰਬਾਰ ਜ਼ਿਲ੍ਹੇ ਦੇ ਚਾਂਦਸੈਲੀ ਘਾਟ ਪਿੰਡ ਵਿਚ ਇਕ ਬਹੁਤ ਦੁੱਖ ਭਰੀ ਘਟਨਾ ਵਾਪਰੀ। ਇੱਥੇ ਮੀਂਹ ਅਤੇ ਜ਼ਮੀਨ ਖਿਸਕਣ ਕਾਰਨ ਬੰਦ ਪਏ ਰਸਤਿਆਂ ਕਰ ਕੇ ਇਕ ਬਜ਼ੁਰਗ ਆਪਣੀ ਪਤਨੀ ਨੂੰ ਮੋਢਿਆਂ ’ਤੇ ਲੱਦ ਕੇ ਪੈਦਲ ਹੀ ਹਸਪਤਾਲ ਪਹੁੰਚਿਆ। ਉਹ 4 ਕਿਲੋਮੀਟਕ ਤਕ ਤੁਰਿਆ ਵੀ ਪਰ ਪਤਨੀ ਨੇ ਰਸਤੇ ਵਿਚ ਹੀ ਦਮ ਤੋੜ ਦਿੱਤਾ।

ਇਹ ਵੀ ਪੜ੍ਹੋ : ਅੰਨ੍ਹੇ ਮਾਤਾ-ਪਿਤਾ ਅਤੇ 3 ਭੈਣ-ਭਰਾਵਾਂ ਲਈ ਈ-ਰਿਕਸ਼ਾ ਚਲਾਉਣ ਲੱਗਾ 8 ਸਾਲ ਦਾ ਬੱਚਾ

ਚਾਂਦਸੈਲੀ ਘਾਟ ’ਚ ਮੰਗਲਵਾਰ ਨੂੰ ਜ਼ਮੀਨ ਖਿਸਕੀ ਸੀ, ਜਿਸ ਤੋਂ ਬਾਅਦ ਇਸ ਦਾ ਮੁੱਖ ਮਾਰਗ ਨਾਲੋਂ ਸੰਪਰਕ ਟੁੱਟ ਗਿਆ ਸੀ। ਜਾਣਕਾਰੀ ਅਨੁਸਾਰ 70 ਸਾਲਾ ਅਦਲਿਆ ਪਾਡਵੀ ਦੀ 65 ਸਾਲਾ ਪਤਨੀ ਸਿਦਲੀਬਾਈ ਦੀ ਸਿਹਤ ਬਹੁਤ ਖ਼ਰਾਬ ਹੋ ਗਈ ਸੀ। ਉਸ ਨੂੰ ਤੇਜ਼ ਬੁਖ਼ਾਰ ਸੀ। ਇਸ ’ਤੇ ਅਦਲਿਆ ਨੇ ਪਤਨੀ ਨੂੰ ਮੋਢਿਆਂ ’ਤੇ ਲੱਦ ਕੇ ਹਸਪਤਾਲ ਪਹੁੰਚਾਇਆ। ਹਾਲਾਂਕਿ ਉਸ ਦੀ ਇਹ ਕੋਸ਼ਿਸ਼ ਉਸ ਵੇਲੇ ਨਾਕਾਮ ਹੋ ਗਈ ਜਦੋਂ ਹਸਪਤਾਲ ਪਹੁੰਚਣ ਤੋਂ ਬਾਅਦ ਡਾਕਟਰ ਨੇ ਉਸ ਦੀ ਪਤਨੀ ਨੂੰ ਮ੍ਰਿਤਕ ਐਲਾਨ ਦਿੱਤਾ। ਦੱਸ ਦੇਈਏ ਕਿਹਾ ਕਿ ਜ਼ਮੀਨ ਖਿਸਕਣ ਕਾਰਨ ਲਗਭਗ ਹਰ ਸਾਲ ਚਾਂਦਸਾਲੀ ਘਾਟ ਬੰਦ ਹੋ ਜਾਂਦਾ ਹੈ ਅਤੇ ਹਜ਼ਾਰਾਂ ਆਦਿਵਾਸੀ ਕਈ ਦਿਨਾਂ ਤੱਕ ਆਪਣੇ ਪਿੰਡ ’ਚ ਕੈਦ ਹੋ ਕੇ ਰਹਿ ਜਾਂਦੇ ਹਨ। ਚਾਂਦਸਾਲੀ ਪਿੰਡ ’ਚ ਸਿਹਤ ਸਹੂਲਤਾਂ ਨਹੀਂ ਹਨ। ਇਸ ਲਈ ਲੋਕਾਂ ਨੂੰ ਨੰਦੁਰਬਾਰ, ਤਲੌਦਾ, ਧੜਗਾਂਵ ਤੱਕ ਇਲਾਜ ਲਈ ਜਾਣਾ ਪੈਂਦਾ ਹੈ।

ਇਹ ਵੀ ਪੜ੍ਹੋ : ਮਿੰਨੀ ਸਕੱਤਰੇਤ ਘਿਰਾਓ: ਬੱਸਾਂ ’ਚ ਸਵਾਰ ਹੋ ਕੇ ਟਿਕਰੀ ਬਾਰਡਰ ਤੋਂ ਕਿਸਾਨਾਂ ਨੇ ਕਰਨਾਲ ਨੂੰ ਪਾਏ ਚਾਲੇ, ਵੇਖੋ ਵੀਡੀਓ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


DIsha

Content Editor

Related News