ਝਾਰਖੰਡ: ਸੋਨ ਨਦੀ 'ਚ 7 ਨੌਜਵਾਨਾਂ ਦੀ ਡੁੱਬਣ ਕਾਰਨ ਮੌਤ

05/16/2020 2:05:04 PM

ਗੜ੍ਹਵਾ-ਝਾਰਖੰਡ ਦੇ ਗੜ੍ਹਵਾ ਜ਼ਿਲੇ 'ਚ ਅੱਜ ਉਸ ਸਮੇਂ ਵੱਡਾ ਹਾਦਸਾ ਵਾਪਰ ਗਿਆ, ਜਦੋਂ ਇੱਥੇ ਸੋਨ ਨਦੀ 'ਚ ਨਹਾਉਣ ਗਏ 7 ਨੌਜਵਾਨਾਂ ਦੀ ਡੁੱਬਣ ਕਾਰਨ ਮੌਤ ਹੋ ਗਈ। ਸਥਾਨਿਕ ਲੋਕਾਂ ਨੂੰ ਨਦੀ 'ਚ 5 ਲਾਸ਼ਾਂ ਬਰਾਮਦ ਹੋ ਗਈਆਂ ਹਨ ਜਦਕਿ 2 ਲਾਪਤਾ ਹਨ, ਜਿਨ੍ਹਾਂ ਦੀ ਭਾਲ ਜਾਰੀ ਹੈ। 

PunjabKesari

ਦੱਸਣਯੋਗ ਹੈ ਕਿ ਇੱਥੋ ਦੇ ਕਾਂਡੀ ਥਾਣਾ ਖੇਤਰ 'ਚ ਡੁਮਰਸੋਤ ਪਿੰਡ ਦੇ 7 ਨੌਜਵਾਨ ਅੱਜ ਸਵੇਰਸਾਰ ਨਹਾਉਣ ਗਏ ਪਰ ਨਦੀ 'ਚ ਪਾਣੀ ਦਾ ਵਹਾਅ ਕਾਫੀ ਤੇਜ਼ ਹੋਣ ਕਾਰਨ ਸਾਰੇ ਨੌਜਵਾਨ ਡੁੱਬ ਗਏ। ਇਸ ਘਟਨਾ ਦਾ ਪਤਾ ਉਸ ਸਮੇ ਲੱਗਾ ਜਦੋਂ ਨਦੀ ਕਿਨਾਰੇ ਨੌਜਵਾਨਾਂ ਦੇ ਕੱਪੜੇ ਮਿਲੇ ਪਰ ਨੌਜਵਾਨ ਲਾਪਤਾ ਸੀ। ਮੌਕੇ 'ਤੇ ਸਥਾਨਿਕ ਲੋਕਾਂ ਨੇ ਲੱਭਣਾ ਸ਼ੁਰੂ ਕੀਤਾ ਅਤੇ ਇਸ ਘਟਨਾ ਦੀ ਜਾਣਕਾਰੀ ਪੁਲਸ ਨੂੰ ਦਿੱਤੀ। ਮੌਕੇ 'ਤੇ ਪੁਲਸ ਪਹੁੰਚੀ। ਨਦੀ 'ਚੋਂ 5 ਲਾਸ਼ਾਂ ਮਿਲ ਗਈਆਂ ਪਰ 2 ਨੌਜਵਾਨ ਹੁਣ ਵੀ ਲਾਪਤਾ ਦੱਸੇ ਜਾ ਰਹੇ ਹਨ।

PunjabKesari

ਗੜ੍ਹਵਾ ਡੀ.ਸੀ ਹਰਸ਼ ਸੰਗਲਾ ਨੇ ਦੱਸਿਆ ਹੈ ਕਿ ਇਹ ਇਕ ਦੁੱਖ ਦੀ ਘੜੀ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਦੀ ਟੀਮ ਨੂੰ ਰਵਾਨਾ ਕਰ ਦਿੱਤਾ ਗਿਆ ਹੈ। ਦੱਸਿਆ ਜਾਂਦਾ ਹੈ ਕਿ ਮ੍ਰਿਤਕਾਂ 'ਚ ਬ੍ਰਜੇਸ਼ ਸਿੰਘ (30), ਆਲੋਕ ਮਿਸ਼ਰਾ (30), ਅੰਕਿਤ ਮਿਸ਼ਰਾ (19), ਨੀਰਜ ਮਿਸ਼ਰਾ (21), ਅਸ਼ਵਨੀ ਦੁਬੇ (25), ਰਾਜਨ ਦੁਬੇ (21), ਸੁਸ਼ੀਲ ਮਿਸ਼ਰਾ (25) ਸ਼ਾਮਲ ਹਨ।


Iqbalkaur

Content Editor

Related News