J&K: ਸ਼ੋਪੀਆ ਅਤੇ ਪੁਲਵਾਮਾ ਮੁਕਾਬਲੇ ’ਚ 7 ਅੱਤਵਾਦੀ ਢੇਰ

04/09/2021 5:13:30 PM

ਸ਼੍ਰੀਨਗਰ– ਜੰਮੂ-ਕਸ਼ਮੀਰ ਦੇ ਸ਼ੋਪੀਆ ਅਤੇ ਪੁਲਵਾਮਾ ਜ਼ਿਲਿਆਂ ’ਚ ਸੁਰੱਖਿਆ ਫੋਰਸ ਨੇ ਦੋ ਵੱਖ-ਵੱਖ ਮੁਕਾਬਲਿਆਂ ’ਚ ਅੱਤਵਾਦੀ ਸਮੂਹ ਅੰਸਾਰ ਗਜਵਾਤੁਲ ਹਿੰਦ ਦੇ ਮੁਖੀ ਇਮਤਿਆਜ਼ ਅਹਿਮਦ ਸ਼ਾਹ ਸਮੇਤ 7 ਅੱਤਵਾਦੀਆਂ ਨੂੰ ਮਾਰ ਮੁਕਾਇਆ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ  ਦਿੱਤੀ। ਪੁਲਸ ਦੇ ਇਕ ਅਧਿਕਾਰੀ ਨੇ ਕਿਹਾ ਕਿ ਸ਼ੋਪੀਆ ’ਚ ਹੋਏ ਮੁਕਾਬਲੇ ’ਚ 5 ਜਦਕਿ ਪੁਲਵਾਮਾ ਜ਼ਿਲ੍ਹੇ ਦੇ ਤਰਾਲ ਇਲਾਕੇ ਦੇ ਨੌਬਾਲ ’ਚ ਹੋਏ ਮੁਕਾਬਲੇ ’ਚ 2 ਅੱਤਵਾਦੀ ਮਾਰੇ ਗਏ। 

ਇਸ ਤੋਂ ਪਹਿਲਾਂ ਕਸ਼ਮੀਰ ਜ਼ੋਨ ਦੀ ਪੁਲਸ ਨੇ ਕਿਹਾ ਸੀ ਕਿ ਬੀਤੀ ਰਾਤ ਮੁਕਾਬਲੇ ਤੋਂ ਬਾਅਦ ਸ਼ੋਪੀਆ ’ਚ ਇਕ ਮਸੀਤ ’ਚ ਲੁਕੇ ਦੋ ਅੱਤਵਾਦੀਆਂ ਨੂੰ ਫੜਨ ਦੀ ਕੋਸ਼ਿਸ਼ ਜਾਰੀ ਹੈ। ਪੁਲਸ ਨੇ ਇਕ ਟਵੀਟ ’ਚ ਕਿਹਾ ਕਿ ਲੁਕੇ ਹੋਏ ਅੱਤਵਾਦੀ ਦੇ ਭਰਾ ਅਤੇ ਸਥਾਨਕ ਇਮਾਮਸਾਹਬ ਨੂੰ ਅੱਤਵਾਦੀ ਨੂੰ ਬਾਹਰ ਲਿਆਉਣ ਅਤੇ ਆਤਮਸਮਰਪਨ ਕਰਨ ਲਈ ਮਸੀਤ ਦੇ ਅੰਦਰ ਭੇਜਿਆ ਗਿਆ ਹੈ। ਮਸੀਤ ਨੂੰ ਨੁਕਸਾਨ ਤੋਂ ਬਚਾਉਣ ਲਈ ਕੋਸ਼ਿਸ਼ ਜਾਰੀ ਹੈ। 

ਇਸ ਤੋਂ ਪਹਿਲਾਂ ਦੇ ਟਵੀਟ ’ਚ ਪੁਲਸ ਨੇ ਕਿਹਾ ਸੀ ਕਿ ਅੱਤਵਾਦੀ ਸਮੂਹ ਅੰਸਾਰ ਗਜਵਾਤੁਲ ਹਿੰਦ ਦੇ ਮੁਖੀ ਨੂੰ ਵੀ ਘੇਰ ਲਿਆ ਗਿਆ ਹੈ। ਇਸ ਵਿਚ ਕਿਹਾ ਗਿਆ ਕਿ ਅੱਤਵਾਦੀ ਸਮੂਹ ਏ.ਜੀ.ਯੂ.ਐੱਚ. (ਜੇ.ਈ.ਐੱਮ.) ਦਾ ਮੁਖੀ ਘਿਰ ਗਿਆ ਹੈ। ਪੁਲਸ ਨੇ ਦੱਸਿਆ ਕਿ ਸ਼ੋਪੀਆ ’ਚ ਮੁਕਾਬਲਾ ਵੀਰਵਾਰ ਸ਼ਾਮਲ ਨੂੰ ਸ਼ੁਰੂ ਹੋਇਆ ਸੀ। ਉਨ੍ਹਾਂ ਦੱਸਿਆ ਕਿ ਤਿੰਨ ਅੱਤਵਾਦੀਆਂ ਨੂੰ ਮਾਰ ਦਿੱਤਾ ਗਿਆ ਹੈ ਅਤੇ ਸੁਰੱਖਿਆ ਫੋਰਸ ਦੇ ਚਾਰ ਜਵਾਨ ਜ਼ਖਮੀ ਹੋ ਗਏ ਹਨ। ਪੁਲਸ ਨੇ ਦੱਸਿਆ ਕਿ ਪੁਲਵਾਮਾ ਦੇ ਤਰਾਲ ਇਲਾਕੇ ’ਚ ਸ਼ੁੱਕਰਵਾਰ ਸਵੇਰੇ ਇਕ ਹੋਰ ਮੁਕਾਬਲੇ ’ਚ ਦੋ ਅਣਜਾਣ ਅੱਤਵਾਦੀਆਂ ਨੂੰ ਸੁਰੱਖਿਆ ਫੋਰਸ ਨੇ ਮਾਰ ਮੁਕਾਇਆ। 


Rakesh

Content Editor

Related News