ਬਲਿਊ ਵ੍ਹੇਲ ਗੇਮ ਖੇਡਦੇ ਮਿਲੇ 7 ਬੱਚੇ, ਸਕੂਲ ''ਚ ਮਚ ਗਿਆ ਹੜਕੰਪ

09/26/2017 6:00:58 PM

ਕੋਰੀਆ— ਛੱਤੀਸਗੜ੍ਹ 'ਚ ਇਕ ਨਿੱਜੀ ਸਕੂਲ 'ਚ 7 ਬੱਚੇ ਖਤਰਨਾਕ ਬਲਿਊ ਵ੍ਹੇਲ ਗੇਮ ਖੇਡਦੇ ਫੜੇ ਗਏ ਹਨ। ਇਨ੍ਹਾਂ 'ਚ ਲੜਕੀਆਂ ਵੀ ਹਨ। ਇਸ ਗੱਲ ਦਾ ਖੁਲਾਸਾ ਹੁੰਦੇ ਹੀ ਸਕੂਲ 'ਚ ਹੜਕੰਪ ਮਚ ਗਿਆ ਅਤੇ ਇਨ੍ਹਾਂ ਸਾਰੇ ਬੱਚਿਆਂ ਤੋਂ ਇਨ੍ਹਾਂ ਦੇ ਸਮਾਰਟਫੋਨ ਜ਼ਬਤ ਕਰ ਲਏ ਗਏ।
ਘਟਨਾ ਬੈਕੁੰਠਪੁਰ ਦੇ ਇਕ ਨਿੱਜੀ ਸਕੂਲ ਦੀ ਹੈ। ਇੱਥੇ ਇਕ ਬੱਚੀ ਦੀ ਕਲਾਈ 'ਤੇ ਵ੍ਹੇਲ ਬਣੀ ਹੋਈ ਸੀ। ਇਹ ਦੇਖਦੇ ਹੀ ਸਕੂਲ ਪ੍ਰਸ਼ਾਸਨ ਹਰਕਤ 'ਚ ਆ ਗਿਆ ਅਤੇ ਸਾਰੇ ਬੱਚਿਆਂ ਦੀਆਂ ਕਲਾਈਆਂ ਚੈੱਕ ਕੀਤੀਆਂ ਗਈਆਂ। ਦੇਖਦੇ-ਦੇਖਦੇ 7 ਬੱਚੇ ਇਸ ਗੇਮ ਨਾਲ ਜੁੜੇ ਦਿੱਸੇ। ਇਨ੍ਹਾਂ ਸਾਰਿਆਂ ਦੀ ਉਮਰ 13-14 ਸਾਲ ਹੈ ਅਤੇ ਇਹ 8ਵੀਂ-9ਵੀਂ ਜਮਾਤ ਦੇ ਵਿਦਿਆਰਥੀ ਹਨ। ਸਕੂਲ ਕੈਂਪਸ 'ਚ ਮਹਿਲਾ ਬਾਲ ਵਿਕਾਸ ਨਾਲ ਚਾਈਲਡ ਕੇਅਰ ਯੂਨਿਟ ਸਮੇਤ ਪੁਲਸ ਸਰਗਰਮ ਹੋ ਗਈ ਹੈ। ਪ੍ਰਸ਼ਾਸਨ ਬੱਚਿਆਂ ਤੋਂ ਜਾਣਕਾਰੀ ਲੈ ਰਿਹਾ ਹੈ ਕਿ ਇਸ ਗੇਮ ਦਾ ਲਿੰਕ ਇਨ੍ਹਾਂ ਤੱਕ ਕਿਵੇਂ ਪੁੱਜਿਆ।