64.2% ਭਾਰਤੀ ਭੋਜਨ ਤੋਂ ਪਹਿਲਾਂ ਸਾਬਣ-ਪਾਣੀ ਨਾਲ ਨਹੀਂ ਧੋਂਦੇ ਹੱਥ

03/25/2020 11:01:17 PM

ਨਵੀਂ ਦਿੱਲੀ- ਸਰਕਾਰ ਅਤੇ ਮਾਹਿਰ ਕੋਰੋਨਾ ਵਾਇਰਸ ਤੋਂ ਬਚਾਅ ਲਈ ਬੁਨਿਆਦੀ ਸੁਰੱਖਿਅਕ ਉਪਾਵਾਂ ’ਚੋਂ ਇਕ ਸਾਬਣ ਅਤੇ ਪਾਣੀ ਨਾਲ ਹੱਥ ਧੋਣ ਦੀ ਸਲਾਹ ਦਿੰਦੇ ਹਨ। ਰਾਸ਼ਟਰੀ ਸੰਖਿਅਕ ਦਫਤਰ (ਐੱਨ. ਐੱਸ. ਓ.) ਵੱਲੋਂ ਕੀਤੇ ਗਏ ਇਕ ਸਰਵੇ ’ਚ ਇਹ ਇਕ ਆਦਤ ਹੈ, ਜੋ ਜ਼ਿਆਦਾਤਰ ਭਾਰਤੀ ਆਸਾਨੀ ਨਾਲ ਨਹੀਂ ਅਪਣਾਉਂਦੇ। ਸਰਵੇ ਅਨੁਸਾਰ ਜ਼ਿਆਦਾਤਰ ਘਰਾਂ ਦੇ ਮੈਂਬਰ (99 ਫੀਸਦੀ) ਭੋਜਨ ਤੋਂ ਪਹਿਲਾਂ ਆਪਣੇ ਹੱਥ ਨਹੀਂ ਧੋਂਦੇ, ਸਿਰਫ 35.8 ਫੀਸਦੀ ਲੋਕ ਹੀ ਘਰਾਂ ’ਚ ਪਾਣੀ ਅਤੇ ਸਾਬਣ ਨਾਲ ਹੱਥ ਧੋਂਦੇ ਹਨ।
ਪਿਛਲੇ ਸਾਲ ਨਵੰਬਰ ’ਚ ਪੀਣ ਵਾਲਾ ਪਾਣੀ, ਸਵੱਛਤਾ ਅਤੇ ਆਵਾਸ ਸਥਿਤੀ ਨਾਮਕ ਇਕ ਰਿਪੋਰਟ ’ਚ ਸਰਵੇ ਦੇ ਨਤੀਜਿਆਂ ਨੂੰ ਜਨਤਕ ਕੀਤਾ ਗਿਆ ਸੀ, ਜਿਸ ਵਿਚ 1,06,838 ਪਰਿਵਾਰ (ਪੇਂਡੂ ਇਲਾਕਿਆਂ ’ਚ 63,736 ਅਤੇ ਸ਼ਹਿਰੀ ਇਲਾਕਿਆਂ ’ਚ 43,10) ਸ਼ਾਮਲ ਹੋਏ ਸਨ। ਸਰਵੇ ’ਚ ਸ਼ਹਿਰੀ ਅਤੇ ਦਿਹਾਤੀ ਇਲਾਕਿਆਂ ’ਚ ਹੱਥ ਧੋਣ ਦੀ ਪ੍ਰਥਾ ’ਚ ਕਾਫੀ ਅੰਤਰ ਪਾਇਆ ਗਿਆ, 56 ਫੀਸਦੀ ਸ਼ਹਿਰੀ ਪਰਿਵਾਰਾਂ ਦੇ ਮੈਂਬਰਾਂ ਨੇ ਖਾਣ ਤੋਂ ਪਹਿਲਾਂ ਪਾਣੀ ਅਤੇ ਸਾਬਣ ਨਾਲ ਹੱਥ ਧੋਣ ਦੀ ਸੂਚਨਾ ਦਿੱਤੀ ਸੀ, ਜਦ ਕਿ ਦਿਹਾਤੀ ਇਲਾਕਿਆਂ ’ਚ ਸਿਰਫ 25.3 ਫੀਸਦੀ ਪਰਿਵਾਰਾਂ ਨੇ ਅਜਿਹਾ ਕੀਤਾ ਸੀ। ਰਿਪੋਰਟ ’ਚ ਇਹ ਵੀ ਸਾਹਮਣੇ ਆਇਆ ਹੈ ਕਿ ਜਿਨ੍ਹਾਂ ਪਰਿਵਾਰਾਂ ਦੇ ਮੈਂਬਰ ਭੋਜਨ ਕਰਨ ਤੋਂ ਪਹਿਲਾਂ ਪਾਣੀ ਅਤੇ ਸਾਬਣ ਨਾਲ ਹੱਥ ਧੋਂਦੇ ਹਨ, ਉਹ ਝਾਰਖੰਡ ’ਚ ਸਭ ਤੋਂ ਘੱਟ (10.6 ਫੀਸਦੀ) ਅਤੇ ਸਿੱਕਮ ’ਚ ਸਭ ਤੋਂ ਵੱਧ (87.1 ਫੀਸਦੀ) ਹੈ।


ਲਗਭਗ 60.4 ਫੀਸਦੀ ਘਰਾਂ ’ਚ (69.9 ਫੀਸਦੀ ਦਿਹਾਤੀ ਅਤੇ 42.1 ਫੀਸਦੀ ਸ਼ਹਿਰੀ) ਲੋਕ ਖਾਣ ਤੋਂ ਪਹਿਲਾਂ ਆਪਣੇ ਹੱਥ ਧੋਣ ਲਈ ਸਿਰਫ ਪਾਣੀ ਦੀ ਵਰਤੋਂ ਕਰਦੇ ਹਨ। ਲਗਭਗ 2.7 ਫੀਸਦੀ ਘਰਾਂ ’ਚ (3.5 ਫੀਸਦੀ ਦਿਹਾਤੀ, 1.3 ਫੀਸਦੀ ਸ਼ਹਿਰੀ) ਹੱਥ ਧੋਣ ਲਈ ‘ਪਾਣੀ ਅਤੇ ਰਾਖ/ਮਿੱਟੀ/ਰੇਤ’ ਆਦਿ ਦੀ ਵਰਤੋਂ ਹੁੰਦੀ ਹੈ।
ਦੇਸ਼ ’ਚ ਕੋਵਿਡ-19 ਨਾਲ ਨਜਿੱਠਣ ਲਈ ਹੱਥਾਂ ਦੀ ਸਵੱਛਤਾ ਦਾ ਇਹ ਹੇਠਲਾ ਪੱਧਰ ਇਕ ਬਹੁਤ ਵੱਡੀ ਚੁਣੌਤੀ ਹੈ। ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਸਰਕਾਰ ਨੇ ਲੋਕਾਂ ਨੂੰ ਵਾਰ-ਵਾਰ ਆਪਣੇ ਹੱਥਾਂ ਨੂੰ ਸਾਬਣ ਅਤੇ ਪਾਣੀ ਨਾਲ ਧੋਣ ਜਾਂ ਅਲਕੋਹਲ ਆਧਾਰਿਤ ਹੈਂਡਰੱਬ ਲਈ ਵਾਇਰਸ ਨੂੰ ਮਾਰਨ ਇਕ ਪ੍ਰਭਾਵੀ ਤਰੀਕਾ ਦੱਸਿਆ ਹੈ। ਵਿਸ਼ਵ ਸਿਹਤ ਸੰਗਠਨ ਨੇ ਵੀ ਲੋਕਾਂ ਨੂੰ ਵਾਰ-ਵਾਰ ਹੱਥ ਧੋਣ ਦੀ ਸਲਾਹ ਦਿੱਤੀ ਹੈ ਪਰ ਤ੍ਰਾਦਸੀ ਇਹ ਹੈ ਕਿ ਜ਼ਿਆਦਾ ਗਿਣਤੀ ’ਚ (74.1 ਫੀਸਦੀ ਘਰਾਂ ’ਚ) ਲੋਕਾਂ ਨੇ ਹੀ ਦੱਸਿਆ ਕਿ ਉਨ੍ਹਾਂ ਨੇ ਟਾਇਲਟ ਜਾਣ ਤੋਂ ਬਾਅਦ ‘ਪਾਣੀ ਅਤੇ ਸਾਬਣ/ਡਿਟਰਜੈਂਟ’ ਨਾਲ ਹੱਥ ਧੋਤੇ (68.8 ਫੀਸਦੀ ਦਿਹਾਤੀ ਪਰਿਵਾਰ ਅਤੇ 88.3 ਫੀਸਦੀ ਸ਼ਹਿਰੀ) ਹਨ।
3 ਫੋਟੋਆਂ ਦੇ ਮਾਧਿਅਮ ਨਾਲ ਸਮਝੋ ਸਾਬਣ ਕਿਵੇਂ ਮਾਰਦਾ ਹੈ ਵਾਇਰਸ
ਪ੍ਰੋਟੀਨ ਸਪਾਈਕ
ਸਾਬਣ ਦੇ ਕਣ
ਆਊਟਰ ਮੈਬਰੇਨ
ਸਾਬਣ ਦੇ ਸੰਪਰਕ ’ਚ ਆ ਕੇ ਟੁੱਟਦੀ ਆਊਟਰ ਮੈਬਰੇਨ
ਆਊਟਰ ਮੈਬਰੇਨ ਟੱੁਟਣ ਤੋਂ ਬਾਅਦ ਵਾਇਰਸ ਦੇ ਬਿਖਰਦੇ ਕਣ
ਵਾਇਰਸ ਖਤਮ


ਸਾਬਣ ਕਿਵੇਂ ਮਾਰਦਾ ਹੈ ਵਾਇਰਸ
ਕੋਰੋਨਾ ਵਾਇਰਸ ਤੋਂ ਬਚਣ ਦਾ ਸਭ ਤੋਂ ਕਾਰਗਰ ਉਪਾਅ ਕਿਸੇ ਨਾਲ ਹੱਥ ਨਾ ਮਿਲਾਉਣਾ ਅਤੇ ਆਪਣੇ ਹੱਥਾਂ ਨੂੰ ਸਾਬਣ/ਸੈਨੀਟਾਈਜ਼ਰ ਦੇ ਨਾਲ ਵਾਰ-ਵਾਰ ਧੋਣਾ ਸੁਝਾਇਆ ਜਾ ਿਰਹਾ ਹੈ। ਸਾਬਣ ਦੇ ਨਾਲ ਹੱਥ ਧੋਣ ਨਾਲ ਹੱਥਾਂ ਦੇ ਨਾਲ ਚਿਪਕੇ ਵਾਇਰਸ ਮਰ ਜਾਂਦੇ ਹਨ ਪਰ ਇਨ੍ਹਾਂ ਨੂੰ ਮਰਨ ’ਚ ਕੁਝ ਸਮਾਂ ਲੱਗਦਾ ਹੈ। ਹੱਥਾਂ ਨੂੰ ਸਾਬਣ ਨਾਲ ਧੋਣ ਅਤੇ ਸਾਬਣ ਨਾਲ ਵਾਇਰਸ ਕਿਵੇਂ ਮਰਦੇ ਹਨ ਅਤੇ ਉਨ੍ਹਾਂ ਨੂੰ ਮਰਨ ’ਚ ਕਿੰਨਾ ਸਮਾਂ ਲੱਗਦਾ ਹੈ, ਇਸ ਸਬੰਧ ’ਚ ਵਿਗਿਆਨਕਾਂ ਨੇ ਇਹ ਰਾਇ ਦਿੱਤੀ ਹੈ-
ਹੁਣ ਸਮਝੋ ਸਾਬਣ ਕਿਵੇਂ ਕੰਮ ਕਰਦਾ ਹੈ
ਕੋਰੋਨਾ ਵਾਇਰਸ ਆਸਾਨੀ ਨਾਲ ਹੱਥਾਂ, ਸਰੀਰ, ਕੱਪੜੇ ਅਤੇ ਕਿਤੇ ਵੀ ਚਿਪਕ ਸਕਦਾ ਹੈ। ਪਾਣੀ ਨਾਲ ਧੋਣ ’ਤੇ ਵਾਇਰਸ ਆਪਣੀ ਥਾਂ ਨਹੀਂ ਛੱਡਦਾ ਕਿਉਂਕਿ ਇਹ ਪਾਣੀ ’ਚ ਨਹੀਂ ਘੁੱਲਦਾ। ਉਦਾਹਰਣ ਦੇ ਤੌਰ ’ਤੇ ਇਕ ਗਲਾਸ ਜਾਂ ਫਲਾਸਕ ’ਚ ਥੋੜ੍ਹਾ ਪਾਣੀ ਲਓ ਅਤੇ ਉਸ ’ਚ ਥੋੜ੍ਹਾ ਤੇਲ ਪਾਓ। ਹੁਣ ਇਸ ਫਲਾਸਕ ਨੂੰ ਹਿਲਾਓ। ਤੁਸੀਂ ਦੇਖੋਗੇ ਕਿ ਪਾਣੀ ਦੇ ਉਪਰ ਤੇਲ ਦੀ ਇਕ ਲੇਅਰ ਬਣ ਗਈ ਹੈ। ਇਸ ਦਾ ਮਤਲਬ ਇਹ ਹੈ ਕਿ ਤੇਲ ਪਾਣੀ ’ਚ ਨਹੀਂ ਘੁਲਿਆ। ਇਸੇ ਤਰ੍ਹਾਂ ਵਾਇਰਸ ਵੀ ਪਾਣੀ ’ਚ ਨਹੀਂ ਘੁਲਦਾ। ਹੁਣ ਇਸ ਫਲਾਸਕ ’ਚ ਕੁਝ ਬੂੰਦਾਂ ਜਾਂ ਚਮਚ ਸਾਬਣ ਪਾਓ ਅਤੇ ਫਲਾਸਕ ਨੂੰ ਹਿਲਾਓ। ਤੁਸੀਂ ਦੇਖੋਗੇ ਕਿ ਪਾਣੀ, ਤੇਲ ਅਤੇ ਸਾਬਣ ਦੇ ਆਪਸ ’ਚ ਮਿਲ ਜਾਣ ’ਤੇ ਝਗ ਪੈਦਾ ਹੋ ਗਈ ਹੈ। ਇਸ ਦਾ ਕਾਰਣ ਸਾਬਣ ’ਚ 2 ਤਰ੍ਹਾਂ ਦੇ ਮਾਲੀਕਿਊਲਜ਼ ਦਾ ਹੋਣਾ ਹੈ। ਇਕ ਜੋ ਪਾਣੀ ਨੂੰ ਆਪਣੇ ਵੱਲ ਆਕਰਸ਼ਿਤ ਕਰਦਾ ਹੈ ਅਤੇ ਦੂਜਾ ਜੋ ਫੈਟ ਨੂੰ ਆਪਣੇ ਵੱਲ ਆਕਰਸ਼ਿਤ ਕਰਦਾ ਹੈ, ਇਸ ਲਈ ਜਦ ਸਾਬਣ ਪਾਣੀ ਦੇ ਸੰਪਰਕ ’ਚ ਆਉਂਦਾ ਹੈ ਤਾਂ ਇਹ ਪਾਣੀ ਅਤੇ ਫੈਟ ਨੂੰ ਆਪਣੇ ਵੱਲ ਆਕਰਸ਼ਿਤ ਕਰਦਾ ਹੈ ਅਤੇ ਸਾਬਣ ਦੇ ਸੰਪਰਕ ’ਚ ਆਉਣ ’ਤੇ ਫੈਟ ਦੇ ਮਾਲੀਕਿਊਲਜ਼ ਟੁੱਟ ਜਾਂਦੇ ਹਨ ਅਤੇ ਉਨ੍ਹਾਂ ਦਾ ਚਿਪਚਿਪਾਪਣ ਖਤਮ ਹੋ ਜਾਂਦਾ ਹੈ। ਠੀਕ ਇਸੇ ਤਰ੍ਹਾਂ ਜਦ ਵਾਇਰਸ ਹੱਥਾਂ ਨਾਲ ਚਿਪਕਿਆ ਹੁੰਦਾ ਹੈ ਤਾਂ ਸਾਬਣ ਦੇ ਸੰਪਰਕ ’ਚ ਆਉਣ ਤੋਂ ਬਾਅਦ ਇਸ ਦੀ ਆਊਟਰ ਮੈਬਰੇਨ (ਪ੍ਰੋਟੀਨ) ਟੱੁਟ ਜਾਂਦੀ ਹੈ ਅਤੇ ਵਾਇਰਸ ਦੇ ਅੰਦਰ ਦੇ ਤੱਤ ਮਰ ਜਾਂਦੇ ਹਨ।

Gurdeep Singh

This news is Content Editor Gurdeep Singh