ਸ਼ਰਾਬ ਦੀਆਂ 630 ਪੇਟੀਆਂ ਫੜੀਆਂ, 8 ਸਮੱਗਲਰ ਕਾਬੂ

09/27/2017 5:16:11 AM

ਪਟਨਾ— ਬਿਹਾਰ 'ਚ ਮੁਕੰਮਲ ਸ਼ਰਾਬਬੰਦੀ ਦੇ ਬਾਵਜੂਦ ਸ਼ਰਾਬ ਦੀ ਸਮੱਗਲਿੰਗ ਦਾ ਸਿਲਸਿਲਾ ਜਿਥੇ ਜਾਰੀ ਹੈ, ਉਥੇ ਨਾਜਾਇਜ਼ ਸ਼ਰਾਬ ਦੇ ਕਾਰੋਬਾਰ 'ਚ ਸ਼ਾਮਿਲ ਲੋਕਾਂ ਦੀ ਗ੍ਰਿਫਤਾਰੀ ਲਈ ਜਾਰੀ ਮੁਹਿੰਮ ਵਿਚ ਪੁਲਸ ਨੇ ਸੂਬੇ ਦੇ ਵੱਖ-ਵੱਖ ਜ਼ਿਲਿਆਂ 'ਚੋਂ ਅੱਜ 40 ਲੱਖ ਰੁਪਏ ਮੁੱਲ ਤੋਂ ਵੱਧ ਦੀਆਂ 630 ਪੇਟੀਆਂ ਵਿਦੇਸ਼ੀ ਸ਼ਰਾਬ ਜ਼ਬਤ ਕਰ ਕੇ ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਹੈ।
ਹਾਜੀਪੁਰ ਤੋਂ ਇਥੇ ਪ੍ਰਾਪਤ ਰਿਪੋਰਟ ਅਨੁਸਾਰ ਵੈਸ਼ਾਲੀ ਜ਼ਿਲੇ ਦੇ ਵੱਖ-ਵੱਖ ਇਲਾਕਿਆਂ 'ਚੋਂ ਉਪਰੋਕਤ ਸ਼ਰਾਬ ਦੀਆਂ ਪੇਟੀਆਂ ਫੜੀਆਂ ਗਈਆਂ। ਸਮੱਗਲਰਾਂ ਕੋਲੋਂ 1 ਲੱਖ 51 ਹਜ਼ਾਰ ਰੁਪਏ ਅਤੇ 2 ਮੋਟਰਸਾਈਕਲ ਵੀ ਜ਼ਬਤ ਕੀਤੇ ਗਏ ਹਨ। ਉਪਰੋਕਤ ਸ਼ਰਾਬ ਬੇਲਸਰ ਥਾਣਾ ਇਲਾਕੇ ਦੇ ਬੀਬੀਪੁਰ ਪਿੰਡ ਸਥਿਤ ਇਕ ਪੋਲਟਰੀ ਫਾਰਮ 'ਤੇ ਛਾਪੇਮਾਰੀ ਅਤੇ ਇਕ ਸਕਾਰਪੀਓ ਗੱਡੀ ਦੀ ਤਲਾਸ਼ੀ ਦੌਰਾਨ ਫੜੀ ਗਈ।