ਬੀਬੀਆਂ ਲਈ ਪ੍ਰੇਰਣਾ ਬਣੀ 62 ਸਾਲ ਦੀ ਨਵਲਬੇਨ, ਇਕ ਸ਼ੌਂਕ ਨੇ ਬਣਾ ਦਿੱਤਾ ‘ਕਰੋੜਪਤੀ’

08/10/2021 2:19:45 PM

ਗੁਜਰਾਤ— ਕੋਰੋਨਾ ਕਾਲ ’ਚ ਪਤਾ ਨਹੀਂ ਕਿੰਨੇ ਲੋਕਾਂ ਦੀ ਰੋਜ਼ੀ-ਰੋਟੀ ਖੁੱਸ ਗਈ ਪਰ ਗੁਜਰਾਤ ਦੇ ਬਨਾਸਕਾਂਠਾ ਦੀ 62 ਸਾਲਾ ਬੀਬੀ ਹੋਰਨਾਂ ਬੀਬੀਆਂ ਲਈ ਪ੍ਰੇਰਣਾ ਬਣ ਗਈ ਹੈ। ਇਸ ਬੀਬੀ ਦਾ ਨਾਂ ਹੈ ਨਵਲਬੇਨ ਦਲਸੰਗਭਾਈ ਚੌਧਰੀ। ਹਾਲ ਹੀ ਵਿਚ ਨਵਲਬੇਨ ਨੇ ਇਕ ਅਜਿਹਾ ਮੁਕਾਮ ਹਾਸਲ ਕੀਤਾ ਹੈ, ਜਿਸ ਬਾਰੇ ਕਈ ਲੋਕਾਂ ਦਾ ਮੰਨਣਾ ਹੈ ਕਿ ਇਹ ਸੰਭਵ ਨਹੀਂ ਸੀ। ਉਨ੍ਹਾਂ ਨੇ ਕੋਰੋਨਾ ਦੇ ਸਮੇਂ ਦੁੱਧ ਵੇਚ ਕੇ ਹੈਰਾਨ ਕਰ ਦੇਣ ਵਾਲੀ ਮੋਟੀ ਕਮਾਈ ਕੀਤੀ।

ਇਹ ਵੀ ਪੜ੍ਹੋ : ਸ਼ੌਕ ਦਾ ਕੋਈ ਮੁੱਲ ਨਹੀਂ, ਲੁਧਿਆਣਾ ਦੇ ਸ਼ਖ਼ਸ ਨੇ 16 ਲੱਖ ’ਚ ਖ਼ਰੀਦਿਆ ਬਲਦ ‘ਯੋਧਾ’

1.10 ਕਰੋੜ ਰੁਪਏ ਦਾ ਦੁੱਧ ਵੇਚ ਕੀਤੀ ਮੋਟੀ ਕਮਾਈ—
ਬਨਾਸਕਾਂਠਾ ਦੀ 62 ਸਾਲਾ ਨਵਲਬੇਨ ਨੂੰ ਸ਼ੁਰੂ ਤੋਂ ਹੀ ਗਾਵਾਂ-ਮੱਝਾਂ ਪਾਲਣ ਦਾ ਸ਼ੌਂਕ ਰਿਹਾ ਹੈ। ਜਦੋਂ ਕੋਰੋਨਾ ਕਾਲ ਵਿਚ ਲੋਕਾਂ ਦੀਆਂ ਨੌਕਰੀਆਂ ਖੁੱਸ ਗਈਆਂ ਸਨ ਤਾਂ ਨਵਲਬੇਨ ਦਾ ਇਹ ਸ਼ੌਂਕ ਹੀ ਕਮਾਈ ਦਾ ਜ਼ਰੀਆ ਬਣ ਗਿਆ। ਉਨ੍ਹਾਂ ਨੇ ਕੋਰੋਨਾ ਦੇ ਸਮੇਂ ਦੁੱਧ ਵੇਚ ਕੇ ਹੈਰਾਨ ਕਰ ਦੇਣ ਵਾਲੀ ਕਮਾਈ ਕੀਤੀ। ਨਵਲਬੇਨ ਨੇ 2020 ’ਚ 1.10 ਕਰੋੜ ਰੁਪਏ ਦਾ ਦੁੱਧ ਵੇਚਿਆ।

ਇਹ ਵੀ ਪੜ੍ਹੋ :  9 ਮਹੀਨੇ ਪਹਿਲਾਂ ਹੋਏ ਵਿਆਹ ਦਾ ਖ਼ੌਫਨਾਕ ਅੰਤ, ਪਤਨੀ ਦਾ ਕਤਲ ਕਰ ਪਤੀ ਨੇ ਖ਼ੁਦ ਨੂੰ ਮਾਰੀ ਗੋਲੀ

ਡੇਅਰੀ ’ਚ 15 ਕਾਮੇ ਕਰ ਰਹੇ ਹਨ ਕੰਮ—
ਪਿਛਲੇ ਸਾਲ ਨਵਲਬੇਨ ਨੇ ਆਪਣੇ ਘਰ ਦੁੱਧ ਦੀ ਡੇਅਰੀ ਸ਼ੁਰੂ ਕੀਤੀ। ਨਵਲਬੇਨ ਮੁਤਾਬਕ ਅੱਜ ਉਨ੍ਹਾਂ ਕੋਲ 80 ਮੱਝਾਂ, 45 ਗਾਵਾਂ ਹਨ। ਨਵਲਬੇਨ ਨੇ 2020 ’ਚ 1.10 ਕਰੋੜ ਰੁਪਏ ਦਾ ਦੁੱਧ ਵੇਚਿਆ। ਉਨ੍ਹਾਂ ਨੂੰ ਇਸ ਤੋਂ ਹਰ ਮਹੀਨੇ 3.50 ਲੱਖ ਰੁਪਏ ਦਾ ਮੁਨਾਫ਼ਾ ਹੋਇਆ। ਇਸ ਤੋਂ ਪਹਿਲਾਂ 2019 ਵਿਚ ਉਨ੍ਹਾਂ ਨੇ 87.95 ਲੱਖ ਰੁਪਏ ਦਾ ਦੁੱਧ ਵੇਚਿਆ ਸੀ। ਨਵਲਬੇਨ ਦਾ ਕਹਿਣਾ ਹੈ ਕਿ ਇਹ ਕੰਮ 20-25 ਗਾਵਾਂ-ਮੱਝਾਂ ਨਾਲ ਸ਼ੁਰੂ ਕੀਤਾ ਸੀ। ਨਵਲਬੇਨ ਜੋ ਹਰ ਰੋਜ਼ ਦੁੱਧ ਚੋਂਧੀ ਹੈ, ਹੁਣ ਉਸ ਦੀ ਡੇਅਰੀ ਵਿਚ 15 ਕਾਮੇ ਕਰ ਰਹੇ ਹਨ। ਉਹ ਪਿੰਡ ਦੇ ਲੋਕਾਂ ਲਈ ਦੁੱਧ ਦੀ ਜ਼ਰੂਰਤ ਨੂੰ ਪੂਰਾ ਕਰਦੀ ਹੈ। 

ਨਵਲਬੇਨ ਦੇ 4 ਮੁੰਡੇ ਹਨ ਜੋ ਕਿ ਪੜ੍ਹਾਈ ਕਰ ਰਹੇ ਹਨ ਅਤੇ ਸ਼ਹਿਰਾਂ ’ਚ ਕੰਮ ਕਰਨ ਜਾਂਦੇ ਹਨ। ਉਨ੍ਹਾਂ ਮੁਤਾਬਕ ਉਸ ਦੇ ਚਾਰੋਂ ਪੁੱਤਰ ਉਸ ਨਾਲੋਂ ਬਹੁਤ ਘੱਟ ਕਮਾਉਂਦੇ ਹਨ। ਓਧਰ ਅਮੂਲ ਡੇਅਰੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਆਰ. ਐੱਸ. ਸੋਢੀ ਨੇ ਪਿਛਲੇ ਸਾਲ ਅਗਸਤ ਮਹੀਨੇ ਟਵਿੱਟਰ ’ਤੇ 10 ਕਰੋੜਪਤੀ ਪੇਂਡੂ ਮਹਿਲਾ ਉੱਦਮੀਆਂ ਦੀ ਸੂਚੀ ਜਾਰੀ ਕੀਤੀ ਸੀ। ਵਿੱਤੀ ਸਾਲ 2019-20 ਵਿਚ ਡੇਅਰੀ ਫਾਰਮਿੰਗ ਅਤੇ ਪਸ਼ੂ ਪਾਲਣ ਨਾਲ ਜੁੜੀਆਂ ਇਨ੍ਹਾਂ ਬੀਬੀਆਂ ਨੂੰ ਅਮੂਲ ਨੂੰ ਦੁੱਧ ਵੇਚ ਕੇ ਲੱਖਾਂ ਰੁਪਏ ਮਿਲੇ। 

ਇਹ ਵੀ ਪੜ੍ਹੋ : ਇੰਝ ਵੀ ਆਉਂਦੀ ਹੈ ਮੌਤ! ਕਰੰਟ ਦੀ ਲਪੇਟ ’ਚ ਆਏ ਨੌਜਵਾਨ, ਵੇਖੋ ਦਿਲ ਦਹਿਲਾ ਦੇਣ ਵਾਲੀ ਵੀਡੀਓ

Tanu

This news is Content Editor Tanu