RSS ਪ੍ਰੋਗਰਾਮ ''ਚ ਸ਼ਾਮਲ ਹੋਣਗੇ 60 ਦੇਸ਼, ਪਾਕਿਸਤਾਨ ਨੂੰ ਨਹੀਂ ਭੇਜਿਆ ਜਾਵੇਗਾ ਸੱਦਾ

09/12/2018 5:04:57 PM

ਨਵੀਂ ਦਿੱਲੀ— ਆਰ.ਐੱਸ.ਐੱਸ. ਮੁਖੀ ਮੋਹਨ ਭਾਗਵਤ ਦੀ ਅਗਲੇ ਹਫਤੇ ਹੋਣ ਵਾਲੀ ਤਿੰਨ ਦਿਨੀਂ ਕਾਨਫਰੰਸ 'ਚ  ਸਾਰੇ ਵੱਡੇ ਰਾਜਨੀਤਿਕ ਦਲਾਂ ਦੇ ਨੇਤਾਵਾਂ ਨੂੰ ਸੱਦਾ ਭੇਜਿਆ ਗਿਆ ਹੈ। ਇਸ ਦੇ ਨਾਲ ਹੀ ਧਾਰਮਿਕ ਨੇਤਾਵਾਂ, ਫਿਲਮ ਸਿਤਾਰਿਆਂ, ਖਿਡਾਰੀਆਂ, ਉਧਮੀਆਂ, ਰਿਟਾਇਰਡ ਜੱਜਾਂ, ਹਥਿਆਬੰਦ ਬਲਾਂ ਦੇ ਸਾਬਕਾ ਮੁਖੀਆਂ ਅਤੇ 60 ਤੋਂ ਜ਼ਿਆਦਾ ਦੇਸ਼ਾਂ ਦੇ ਰਾਜਦੂਤਾਂ ਦੇ ਇਸ ਪ੍ਰੋਗਰਾਮ 'ਚ ਹਿੱਸਾ ਲੈਣ ਦੀ ਸੰਭਾਵਨਾ ਹੈ। ਇਸ 'ਚ ਭਾਰਤ ਦੇ ਗੁਆਂਢੀ ਦੇਸ਼ ਪਾਕਿਸਤਾਨ ਦਾ ਨਾਂ ਸ਼ਾਮਲ ਨਹੀਂ ਹੈ।
500 ਵਿਅਕਤੀਆਂ ਦੀ ਸੂਚੀ ਹੋਈ ਤਿਆਰ
ਰਾਸ਼ਟਰੀ ਸਵੈ ਸੇਵਕ ਸੰਘ ਦੇ ਸੀਨੀਅਰ ਅਧਿਕਾਰੀਆਂ ਨੇ ਦੱਸਿਆ ਕਿ 17-19 ਸਤੰਬਰ ਤੱਕ 'ਭਾਰਤ ਦਾ ਭਵਿੱਖ: ਆਰ.ਐੱਸ.ਐੱਸ.ਦੇ ਦ੍ਰਿਸ਼ਟੀਕੌਣ ਵਿਸ਼ੇ 'ਤੇ ਭਾਗਵਤ ਦੇ ਤਿੰਨ ਦਿਨੀਂ ਕਾਨਫਰੰਸ ਲਈ ਕਰੀਬ 500 ਵਿਅਕਤੀਆਂ ਦੀ ਸੂਚੀ ਤਿਆਰ ਕੀਤੀ ਗਈ ਹੈ। ਸੰਘ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਵੱਖ-ਵੱਖ ਮੁੱਦਿਆਂ 'ਤੇ ਸੰਘ ਦੇ ਦ੍ਰਿਸ਼ਟੀਕੌਣ ਨੂੰ ਦੱਸਣ, ਉਸ ਦੇ ਕੰਮਕਾਜ਼ ਅਤੇ ਵਿਚਾਰਧਾਰਾ ਦੇ ਬਾਰੇ 'ਚ ਗਲਤ ਧਾਰਨਾਵਾਂ ਨੂੰ ਮਿਟਾਉਣ ਲਈ ਇਹ ਆਪਣੀ ਤਰ੍ਹਾਂ ਦਾ ਪਹਿਲਾਂ ਪ੍ਰੋਗਰਾਮ ਹੈ। ਇਸ ਲਈ ਇਹ ਮਹਿਸੂਸ ਕੀਤਾ ਗਿਆ ਕਿ ਇਸ 'ਚ ਸਾਰੇ ਵਰਗਾਂ ਦੇ ਲੋਕਾਂ ਨੂੰ ਸੱਦਾ ਭੇਜਣਾ ਚਾਹੀਦਾ ਹੈ। ਪਾਕਿਸਤਾਨ ਨੂੰ ਇਸ ਲਈ ਇਸ ਤੋਂ ਦੂਰ ਰੱਖਿਆ ਗਿਆ ਹੈ ਕਿਉਂਕਿ ਉਹ ਅੱਤਵਾਦ ਦਾ ਸਮਰਥਨ ਕਰਦਾ ਹੈ। ਸੀਮਾ 'ਤੇ ਭਾਰਤੀ ਜਵਾਨਾਂ ਦੇ ਕਤਲ ਕਰਦਾ ਹੈ ਅਤੇ ਭਾਰਤ ਦੇ ਨਾਲ ਉਸ ਦੇ ਰਿਸ਼ਤੇ ਤਨਾਅਪੂਰਨ ਹਨ। 
ਰਾਹੁਲ ਗਾਂਧੀ ਨੂੰ ਵੀ ਭੇਜਿਆ ਜਾਵੇਗਾ ਸੱਦਾ
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਮਾਕਪਾ ਮਹਾਸਕੱਤਰ ਸੀਤਾਰਾਮ ਯੇਚੁਰੀ ਅਤੇ ਵੱਖ-ਵੱਖ ਵਿਚਾਰਧਾਰਾਵਾਂ ਵਾਲੇ ਸਾਰੇ ਰਾਜਨੀਤਿਕ ਦਲਾਂ ਦੇ ਨੇਤਾਵਾਂ ਨੂੰ ਸੱਦਾ ਭੇਜੇਗਾ। ਇਸ ਤੋਂ ਪਹਿਲਾਂ ਆਰ.ਐੱਸ.ਐੱਸ. ਪ੍ਰਚਾਰ ਮੁਖੀ ਅਰੁਣ ਕੁਮਾਰ ਨੇ ਕਿਹਾ ਸੀ ਕਿ ਭਾਰਤ ਦੇ ਭਵਿੱਖ ਦੇ ਸੰਦਰਭ 'ਚ ਕਾਨਫਰੰਸ ਕੀਤੀ ਜਾ ਰਹੀ ਹੈ ਅਤੇ ਭਾਗਵਤ ਰਾਸ਼ਟਰੀ ਮਹੱਤਵ ਦੇ ਵੱਖ-ਵੱਖ ਮੁੱਦਿਆਂ 'ਤੇ ਸੰਘ ਦੇ ਵਿਚਾਰ ਰੱਖੇਗਾ।


Related News