ਹਰਿਆਣਾ ਦੀਆਂ ਸੜਕਾਂ ’ਤੇ ਹੁਣ ਨਹੀਂ ਦੌੜਨਗੇ ਡੀਜ਼ਲ-ਪੈਟਰੋਲ ਵਾਲੇ ਲੱਖਾਂ ਵਾਹਨ

11/30/2018 12:28:50 PM

ਨਵੀਂ ਦਿੱਲੀ-ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ. ਪੀ. ਸੀ. ਬੀ.) ਨੇ 10 ਸਾਲ ਤੋਂ ਜ਼ਿਆਦਾ ਪੁਰਾਣੇ ਲਗਭਗ 6 ਲੱਖ ਡੀਜ਼ਲ ਅਤੇ ਪੈਟਰੋਲ ਵਾਹਨਾਂ ਦੀ ਲਿਸਟ ਤਿਆਰ ਕੀਤੀ ਹੈ, ਜਿਨ੍ਹਾਂ ਨੂੰ ਹਰਿਆਣਾ 'ਚ ਚੱਲਣ ਦੀ ਆਗਿਆ ਨਹੀਂ ਹੋਵੇਗੀ। ਇਸ ਲਿਸਟ 'ਚ ਐੱਨ. ਸੀ. ਆਰ. ਦੇ ਸ਼ਹਿਰ ਗੁੜਗਾਓ, ਸੋਨੀਪਤ ਅਤੇ ਬਹਾਦੁਰਗੜ ਸਮੇਤ ਹਰਿਆਣਾ ਦੇ ਇਨ੍ਹਾਂ ਵਾਹਨਾਂ ਦੀ ਰਜਿਸਟ੍ਰੇਸ਼ਨ ਗਿਣਤੀ, ਅਥਾਰਿਟੀ ਦਾ ਨਾਂ ਅਤੇ ਰਜਿਸਟ੍ਰੇਸ਼ਨ ਦੀ ਸੀਰੀਜ਼ ਵੀ ਦਿੱਤੀ ਗਈ ਹੈ।  

ਸੀ. ਪੀ. ਸੀ. ਬੀ. ਨੇ ਆਪਣੀ ਵੈੱਬਸਾਈਟ 'ਤੇ ਕਿਹਾ ਹੈ ਕਿ 15 ਸਾਲ ਤੋਂ ਪੁਰਾਣੇ 2,87,613 ਪੈਟਰੋਲ ਵਾਹਨਾਂ ਜਦਕਿ 10 ਸਾਲ ਪੁਰਾਣੇ 3,07,453 ਡੀਜ਼ਲ ਵਾਹਨਾਂ ਨੂੰ ਨਿਸ਼ਾਨਬੱਧ ਕੀਤਾ ਗਿਆ ਹੈ। ਏਜੰਸੀ ਦੇ ਅੰਕੜਿਆਂ ਦੇ ਮੁਤਾਬਕ ਦਿੱਲੀ 'ਚ ਹਵਾ ਦੀ ਕੁਆਲਿਟੀ ਖਰਾਬ ਚੱਲ ਰਹੀ ਹੈ। ਇੱਥੇ ਹਵਾ ਕੁਆਲਿਟੀ ਇੰਡੈਕਸ 323 ਦਰਜ ਕੀਤਾ ਗਿਆ ਹੈ। ਦਿੱਲੀ ਦੇ 25 ਇਲਾਕਿਆਂ 'ਚ ਹਵਾ ਕੁਆਲਿਟੀ 'ਬੇਹੱਦ ਖਰਾਬ' ਸ਼੍ਰੇਣੀ 'ਚ ਹੈ ਅਤੇ 11 ਖੇਤਰਾਂ 'ਚ ਇਹ ਖਰਾਬ ਦੀ ਸ਼੍ਰੇਣੀ ਹੈ। ਇਸ 'ਚ ਕਿਹਾ ਗਿਆ ਹੈ ਕਿ ਪੀ. ਐੱਮ 2.5 ਦਾ ਲੈਵਲ 179 ਰਿਹਾ ਹੈ। ਪੀ. ਐੱਮ 10 ਦਾ ਲੈਵਲ 338 ਦਰਜ ਕੀਤਾ ਗਿਆ ਹੈ।

ਰਾਸ਼ਟਰੀ ਰਾਜਧਾਨੀ ਖੇਤਰ (ਐੱਨ. ਸੀ. ਆਰ.) ਗਾਜੀਆਬਾਦ, ਫਰੀਦਾਬਾਦ ਅਤੇ ਨੋਇਡਾ 'ਚ ਹਵਾ ਕੁਆਲਿਟੀ 'ਬੇਹੱਦ ਖਰਾਬ' ਰਹੀ ਹੈ। ਗੁੜਗਾਓ 'ਚ ਇਹ 'ਖਰਾਬ' ਦੀ ਸ਼੍ਰੇਣੀ 'ਚ ਰਹੀ ਭਾਰਤੀ ਮੌਸਮ ਵਿਭਾਗ ਦੇ ਮੁਤਾਬਕ ਰਾਸ਼ਟਰੀ ਰਾਜਧਾਨੀ 'ਚ ਧੁੰਦ ਦੀ ਚਾਦਰ ਲਿਪਟੀ ਹੋਈ ਹੈ ਅਤੇ ਹਵਾ ਦੀ ਸਪੀਡ ਅਤੇ ਵੈਂਟੀਲੇਸ਼ਨ ਇੰਡੈਕਸ ਪ੍ਰਦੂਸ਼ਕ ਤੱਤਾਂ ਦੇ ਹਟਣ ਦੇ ਅਨੁਕੂਲ ਨਹੀਂ ਹੈ।

Iqbalkaur

This news is Content Editor Iqbalkaur