ਤਾਮਿਲਨਾਡੂ ''ਚ ਵੈਨ ਤੇ ਟਰੱਕ ਵਿਚਾਲੇ ਭਿਆਕ ਟੱਕਰ, 6 ਲੋਕਾਂ ਦੀ ਮੌਤ

03/19/2023 10:54:41 AM

ਚੇਨਈ- ਤਾਮਿਲਨਾਡੂ ਦੇ ਤਿਰੂਚੀ ਜ਼ਿਲ੍ਹੇ ਵਿਚ ਐਤਵਾਰ ਯਾਨੀ ਕਿ ਅੱਜ ਤੜਕੇ ਮਿੰਨੀ ਵੈਨ ਅਤੇ ਟਰੱਕ ਵਿਚਾਲੇ ਭਿਆਨਕ ਟੱਕਰ ਹੋ ਗਈ। ਇਸ ਹਾਦਸੇ ਵਿਚ ਇਕ ਬੱਚੇ ਸਮੇਤ 6 ਲੋਕਾਂ ਦੀ ਮੌਤ ਹੋ ਗਈ। ਸੂਤਰਾਂ ਮੁਤਾਬਕ ਇਸ ਹਾਦਸੇ ਵਿਚ ਵੈਨ 'ਚ ਸਵਾਰ 3 ਹੋਰ ਲੋਕ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। 

ਮ੍ਰਿਤਕਾਂ ਵਿਚ ਬੱਚਿਆਂ ਤੋਂ ਇਲਾਵਾ 4 ਪੁਰਸ਼ ਅਤੇ ਇਕ ਮਹਿਲਾ ਸ਼ਾਮਲ ਹੈ। ਸੂਤਰਾਂ ਨੇ ਕਿਹਾ ਕਿ ਜ਼ਖ਼ਮੀਆਂ ਦਾ ਇਲਾਜ ਤਿਰੂਚੀ ਦੇ ਸਰਕਾਰੀ ਹਸਪਤਾਲ ਵਿਚ ਚੱਲ ਰਿਹਾ ਹੈ, ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਅੱਗੇ ਦੇ ਬਿਓਰੇ ਦੀ ਉਡੀਕ ਹੈ।

Tanu

This news is Content Editor Tanu