ਬਿਹਾਰ ਦੇ ਇਕ ਸਕੂਲ ਦੀ ਚਾਰਦਿਵਾਰੀ  ਡਿੱਗੀ, 6 ਦੀ ਮੌਤ

03/08/2021 11:27:41 PM

 

ਪਟਨਾ - ਬਿਹਾਰ ਦੇ ਖਗੜੀਆ ਜ਼ਿਲੇ ਦੇ ਮਹੇਸ਼ ਖੂੰਟ ਥਾਣਾ ਖੇਤਰ ਦੇ ਚੰਡੀ ਟੋਲਾ ਪਿੰਡ ਵਿਚ ਸੋਮਵਾਰ ਇਕ ਸਕੂਲ ਦੀ ਚਾਰਦੀਵਾਰੀ ਡਿੱਗਣ ਨਾਲ 6 ਵਿਅਕਤੀਆਂ ਦੀ ਮੌਤ ਹੋ ਗਈ। ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਇਸ ਘਟਨਾ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਤੁਰੰਤ 4-4 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਹੁਕਮ ਦਿੱਤਾ। ਖਗੜੀਆ ਦੇ ਜ਼ਿਲਾ ਅਧਿਕਾਰੀ ਨੇ ਤੁਰੰਤ ਹੀ ਰਕਮ ਦੇ ਚੈੱਕ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਮੁਹੱਈਆ ਕਰਵਾ ਦਿੱਤੇ। ਦੱਸਣਯੋਗ ਹੈ ਕਿ ਉਕਤ ਸਕੂਲ ਦੀ ਚਾਰਦੀਵਾਰੀ ਦੇ ਸਾਹਮਣੇ ਇਕ ਨਾਲਾ ਬਣਾਉਣ ਲਈ ਖੁਦਾਈ ਦਾ ਕੰਮ ਚੱਲ ਰਿਹਾ ਸੀ। ਇਸ ਦੌਰਾਨ ਚਾਰਦੀਵਾਰੀ ਅਚਾਨਕ ਢਹਿ ਗਈ ਅਤੇ ਇੱਟਾਂ ਮਜ਼ਦੂਰਾਂ 'ਤੇ ਆ ਡਿੱਗੀਆਂ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।

Inder Prajapati

This news is Content Editor Inder Prajapati