ਮਿਸਰ ''ਚ ਭਿਆਨਕ ਬੱਸ ਹਾਦਸੇ ''ਚ ਭਾਰਤੀ ਸੈਲਾਨੀ ਸਮੇਤ 6 ਦੀ ਮੌਤ ਤੇ 24 ਜ਼ਖਮੀ

12/29/2019 1:12:22 AM

ਕਾਹਿਰਾ - ਮਿਸਰ 'ਚ ਇਕ ਸੜਕ ਹਾਦਸੇ 'ਚ ਭਾਰਤੀ ਅਤੇ ਮਲੇਸ਼ੀਆਈ ਸੈਲਾਨੀਆਂ ਸਮੇਤ 6 ਲੋਕਾਂ ਦੀ ਮੌਤ ਹੋ ਗਈ ਅਤੇ ਘਟੋਂ-ਘੱਟ 24 ਲੋਕ ਜ਼ਖਮੀ ਹੋ ਗਏ। ਸੁਰੱਖਿਆ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ। ਇਕ ਸੁਰੱਖਿਆ ਅਧਿਕਾਰੀ ਨੇ ਏ. ਐੱਫ. ਪੀ. ਨੂੰ ਦੱਸਿਆ ਕਿ ਸੈਲਾਨੀਆਂ ਨੂੰ ਲੈ ਕੇ ਜਾ ਰਹੀਆਂ 2 ਬੱਸਾਂ ਕਾਹਿਰਾ ਦੇ ਪੂਰਬ 'ਚ ਇਕ ਟਰੱਕ ਨਾਲ ਟਕਰਾ ਗਈਆਂ।



ਇਕ ਮੈਡੀਕਲ ਸੂਤਰ ਨੇ ਆਖਿਆ ਕਿ 2 ਮਲੇਸ਼ੀਆਈ ਔਰਤਾਂ, ਇਕ ਭਾਰਤੀ ਸੈਲਾਨੀ ਅਤੇ ਮਿਸਰ ਦੇ 3 ਨਾਗਰਿਕਾਂ, ਬੱਲ ਚਾਲਕ, ਟੂਰ ਗਾਈਡ ਅਤੇ ਸੁਰੱਖਿਆ ਦੀ ਮੌਤ ਹੋ ਗਈ। ਇਕ ਮੈਡੀਕਲ ਸੂਤਰ ਮੁਤਾਬਕ ਘਟੋਂ-ਘੱਟ 24 ਹੋਰ ਜ਼ਖਮੀਆਂ 'ਚੋਂ ਕਈ ਸੈਲਾਨੀਆਂ ਦੀ ਹਾਲਤ ਗੰਭੀਰ ਹੈ।

Khushdeep Jassi

This news is Content Editor Khushdeep Jassi