ਆਪਣੀ ਹੀ ਕੰਪਨੀ ਦੇ ਅਕਾਊਂਟ ਤੋਂ ਉਡਾਏ 6 ਕਰੋੜ

05/19/2019 12:03:28 AM

ਬੇਂਗਲੁਰੂ, (ਇੰਟ.)— ਕਰਨਾਟਕ ਦੀ ਰਾਜਧਾਨੀ ਬੇਂਗਲੁਰੂ ਨਿਵਾਸੀ ਇਕ ਵਿਅਕਤੀ ਨੇ ਅਮਰੀਕੀ ਹੈਕਰ ਦੀ ਮਦਦ ਨਾਲ ਆਪਣੀ ਕੰਪਨੀ ਦੇ ਅਕਾਊਂਟ 'ਚੋਂ 6 ਕਰੋੜ ਰੁਪਏ ਗਾਇਬ ਕਰ ਦਿੱਤੇ। ਰਮੇਸ਼ ਕਮੈਯਾ ਬੇਂਗਲੁਰੂ ਦੀ ਇਕ ਬਿਜ਼ਨੈੱਸ ਪ੍ਰੋਸੈੱਸ ਮੈਨੇਜਮੈਂਟ ਕੰਪਨੀ ਦੇ ਸੀਨੀਅਰ ਪ੍ਰੋਸੈਸ ਕੰਸਲਟੈਂਟ ਹਨ। ਸ਼ਿਕਾਇਤ ਮੁਤਾਬਕ 10 ਮਾਰਚ ਤੋਂ 29 ਅਪ੍ਰੈਲ ਵਿਚਾਲੇ ਟਰਾਂਸਫਰ ਕੀਤੇ ਗਏ ਇਨ੍ਹਾਂ ਪੈਸਿਆਂ ਦੀ ਟ੍ਰਾਂਜੈਕਸ਼ਨ ਹਿਸਟਰੀ ਵੀ ਡਿਲੀਟ ਕਰ ਦਿੱਤੀ ਗਈ। ਪੁਲਸ ਨੇ ਕਿਹਾ ਹੈ ਕਿ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਜਾਅਲਸਾਜ਼ੀ ਹੈ ਜੋ ਕਿ ਕੰਪਨੀ ਦੇ ਕਿਸੇ ਆਪਣੇ ਨੇ ਹੀ ਕੀਤੀ ਹੈ।
ਦੱਸਣਯੋਗ ਹੈ ਕਿ ਹੋਂਗਾ ਸਾਂਧਰਾ ਵਾਸੀ ਰਮੇਸ਼ ਕਮੈਯਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਉਨ੍ਹਾਂ ਨੂੰ 20 ਮਈ ਤੱਕ ਪੁਲਸ ਕਸਟਡੀ 'ਚ ਭੇਜ ਦਿੱਤਾ ਗਿਆ ਹੈ। ਰਮੇਸ਼ ਦੇ ਸਹਿਯੋਗੀ ਨੋਆ ਲਾਂਬ ਦੇ ਨਾਂ 'ਤੇ ਵੀ ਐੱਫ. ਆਈ. ਆਰ. ਦਰਜ ਕਰਾਈ ਗਈ ਹੈ ਤੇ ਦੋਸ਼ੀ ਅਜੇ ਫਰਾਰ ਦੱਸਿਆ ਜਾ ਰਿਹਾ ਹੈ। ਸੂਤਰਾਂ ਮੁਤਾਬਕ ਪੁੱਛਗਿੱਛ ਦੌਰਾਨ ਰਮੇਸ਼ ਨੇ ਸਵੀਕਾਰ ਕੀਤਾ ਕਿ ਉਸਨੇ ਇਹ ਗੜਬੜ ਕੀਤੀ ਹੈ।


KamalJeet Singh

Content Editor

Related News