ਰਾਹਤ ਭਰੀ ਖ਼ਬਰ : ਦੇਸ਼ ''ਚ ਕੋਰੋਨਾ ਮਾਮਲਿਆਂ ''ਚ ਲਗਾਤਾਰ ਗਿਰਾਵਟ ਜਾਰੀ, ਮ੍ਰਿਤਕਾਂ ਦੀ ਗਿਣਤੀ ਵੀ ਘਟੀ

02/11/2022 10:57:26 AM

ਨਵੀਂ ਦਿੱਲੀ (ਭਾਸ਼ਾ)- ਦੇਸ਼ 'ਚ ਬੀਤੇ ਇਕ ਦਿਨ 'ਚ ਕੋਰੋਨਾ ਦੇ 58,077 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪੀੜਤਾਂ ਦੀ ਗਿਣਤੀ ਵਧ ਕੇ 4,25,36,137 ਹੋ ਗਈ। ਰੋਜ਼ਾਨਾ ਮਾਮਲੇ ਪਿਛਲੇ 5 ਦਿਨਾਂ ਤੋਂ ਇਕ ਲੱਖ ਤੋਂ ਘੱਟ ਬਣੇ ਹੋਏ ਹਨ। ਉੱਥੇ ਹੀ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਘੱਟ ਕੇ 6,97,802 ਰਹਿ ਗਈ ਹੈ। ਕੇਂਦਰੀ ਸਿਹਤ ਮੰਤਰਾਲਾ ਵਲੋਂ ਸ਼ੁੱਕਰਵਾਰ ਸਵੇਰੇ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ, ਦੇਸ਼ 'ਚ ਕੋਰੋਨਾ ਨਾਲ 657 ਹੋਰ ਲੋਕਾਂ ਦੀ ਮੌਤ ਤੋਂ ਬਾਅਦ ਸੰਕਰਮਣ ਨਾਲ ਜਾਨ ਗੁਆਉਣ ਵਾਲਿਆਂ ਦੀ ਕੁੱਲ ਗਿਣਤੀ ਵਧ ਕੇ 5,07,177 ਹੋ ਗਈ। ਦੇਸ਼ 'ਚ ਹਾਲੇ 6,97,802 ਕੋਰੋਨਾ ਰੋਗੀਆਂ ਦਾ ਇਲਾਜ ਚੱਲ ਰਿਹਾ ਹੈ, ਜੋ ਸੰਕਰਮਣ ਦੇ ਕੁੱਲ ਮਾਮਲਿਆਂ ਦਾ 1.64 ਫੀਸਦੀ ਹੈ। ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 'ਚ 92,987 ਦੀ ਕਮੀ ਦਰਜ ਕੀਤੀ ਗਈ। ਦੇਸ਼ 'ਚ ਮਰੀਜ਼ਾਂ ਦੇ ਠੀਕ ਹੋਣ ਦੀ ਰਾਸ਼ਟਰੀ ਦਰ 97.17 ਫੀਸਦੀ ਹੈ।

ਇਹ ਵੀ ਪੜ੍ਹੋ : ਗੁਲਮਰਗ ਦੇ ਪ੍ਰਸਿੱਧ ਸਕੀ-ਰਿਸੋਰਟ ਵਿਚ ਬਣਾਈ ਗਈ ਤਾਜ ਮਹਿਲ ਵਰਗੀ ਮੂਰਤੀ, ਲੋਕਾਂ ਲਈ ਬਣੀ ਖਿੱਚ ਦਾ ਕੇਂਦਰ

ਅੰਕੜਿਆਂ ਅਨੁਸਾਰ, ਸੰਕਰਮਣ ਦੀ ਰੋਜ਼ਾਨਾ ਦਰ 3.89 ਫੀਸਦੀ ਅਤੇ ਹਫ਼ਤਾਵਾਰ ਦਰ 5.76 ਫੀਸਦੀ ਦਰਜ ਕੀਤੀ ਗਈ। ਦੇਸ਼ 'ਚ ਹੁਣ ਤੱਕ ਕੁੱਲ 4,13,31,158 ਲੋਕ ਸੰਕਰਮਣ ਤੋਂ ਠੀਕ ਹੋ ਚੁਕੇ ਹਨ ਅਤੇ ਕੋਰੋਨਾ ਨਾਲ ਮੌਤ ਦਰ 1.19 ਫੀਸਦੀ ਹੈ। ਉੱਥੇ ਹੀ ਰਾਸ਼ਟਰਵਿਆਪੀ ਟੀਕਾਕਰਨ ਮੁਹਿੰਮ ਦੇ ਅਧੀਨ ਹੁਣ ਤੱਕ ਕੋਰੋਨਾ ਰੋਕੂ ਟੀਕੇ ਦੀਆਂ 171.79 ਕਰੋੜ ਤੋਂ ਵਧ ਖ਼ੁਰਾਕਾਂ ਦਿੱਤੀਆਂ ਜਾ ਚੁਕੀਆਂ ਹਨ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ

DIsha

This news is Content Editor DIsha