ਪਿਛਲੇ 2 ਮਹੀਨਿਆਂ ''ਚ 38 ਲੱਖ ਤੋਂ ਵੱਧ ਚਾਲਾਨਾਂ ਤੋਂ ਇਕੱਠੇ ਕੀਤੇ ਗਏ 577 ਕਰੋੜ ਰੁਪਏ

11/21/2019 9:13:09 PM

ਨਵੀਂ ਦਿੱਲੀ — ਦੇਸ਼ 'ਚ ਨਵਾਂ ਮੋਟਰ ਵਹੀਕਲ ਐਕਟ ਲਾਗੂ ਹੋਣ ਤੋਂ ਬਾਅਦ ਹੁਣ ਤਕ 38 ਲੱਖ ਤੋਂ ਜ਼ਿਆਦਾ ਚਾਲਾਨ ਕੱਟੇ ਗਏ ਹਨ। ਇਨ੍ਹਾਂ ਚਾਲਾਨ ਦੇ ਜ਼ਰੀਏ 577.5 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਇਹ ਜਾਣਕਾਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਲੋਕ ਸਭਾ 'ਚ ਦਿੱਤੀ ਹੈ।

ਕੋਰਟ ਨੂੰ ਭੇਜੇ ਗਏ ਹਨ 38,39,406 ਚਾਲਾਨ
ਲੋਕ ਸਭਾ 'ਚ ਜਾਣਕਾਰੀ ਦਿੰਦੇ ਹੋਏ ਕੇਂਦਰੀ ਮੰਤਰੀ ਨੇ ਕਿਹਾ ਕਿ ਇਹ ਗਿਣਤੀ ਕੋਰਟ ਨੂੰ ਭੇਜੇ ਗਏ ਚਾਲਾਨਾਂ ਦੇ ਆਧਾਰ 'ਤੇ ਹੈ। ਅਸਲ ਮਾਲੀਆ ਵਖਰਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਐੱਨ.ਆਈ.ਸੀ. ਦੇ ਵਾਹਨ ਅਤੇ ਸਾਰਥੀ 'ਤੇ ਮੌਜੂਦ ਡਾਟਾਬੇਸ ਮੁਤਾਬਕ 18 ਸੂਬਿਆਂ ਤੇ ਕੇਂਦਰ ਸ਼ਾਸਿਤ ਸੂਬਿਆਂ 'ਚ ਕੁਲ 38,39,406 ਚਾਲਾਨ ਕੱਟੇ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਚਾਲਾਨਾਂ ਦੇ ਜ਼ਰੀਏ 5,77,51,79,895 ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਡਾਟਾ ਚੰਡੀਗੜ੍ਹ, ਪੁੱਡੂਚੇਰੀ, ਆਸਾਮ, ਛੱਤੀਸਗੜ੍ਹ, ਉੱਤਰ ਪ੍ਰਦੇਸ਼, ਓਡੀਸ਼ਾ, ਦਿੱਲੀ ਰਾਜਸਥਾਨ, ਬਿਹਾਰ, ਦਾਦਰਾ ਅਤੇ ਨਾਗਰ ਹਵੇਲੀ, ਪੰਜਾਬ, ਗੋਆ, ਉੱਤਰਾਖੰਡ, ਤਾਮਿਲਨਾਡੂ, ਗੁਜਰਾਤ, ਮਹਾਰਾਸ਼ਟਰ, ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਸੂਬਿਆਂ ਦਾ ਹੈ।

ਤਾਮਿਲਨਾਡੂ 'ਚ ਸਭ ਤੋਂ ਜ਼ਿਆਦਾ ਚਾਲਾਨ
ਕੰਦਰੀ ਮੰਤਰੀ ਨੇ ਕਿਹਾ ਕਿ ਨਵਾਂ ਮੋਟਰ ਵਹੀਕਲ ਐਕਟ ਲਾਗੂ ਹੋਣ ਤੋਂ ਬਾਅਦ ਸਭ ਤੋਂ ਜ਼ਿਆਦਾ ਚਾਲਾਨ 14,13,996 ਤਾਮਿਲਨਾਡੂ 'ਚ ਕੱਟੇ ਗਏ ਹਨ, ਜਦਕਿ ਸਭ ਤੋਂ ਘੱਟ ਗਿਣਤੀ ਗੋਆ 'ਚ 58 ਦਰਜ ਕੀਤੀ ਗਈ ਹੈ। ਹਾਲ ਹੀ 'ਚ ਸਰਕਾਰ ਨੇ ਸੰਸਦ 'ਚ ਕਿਹਾ ਸੀ ਕਿ ਕਿਸੇ ਵੀ ਸੂਬੇ ਵੱਲੋਂ ਨਵੇਂ ਨਿਯਮ ਲਾਗੂ ਨਹੀਂ ਕਰਨ ਦੀ ਉਸ ਕੋਲ ਕੋਈ ਜਾਣਕਾਰੀ ਨਹੀਂ ਹੈ। ਹਾਲਾਂਕਿ ਸਰਕਾਰ ਨੇ ਕਿਹਾ ਕਿ ਨਿਯਮ ਮੁਤਾਬਕ ਕਈ ਸੂਬਿਆਂ ਨੇ ਜੁਰਮਾਨੇ ਦੀ ਰਾਸ਼ੀ ਘਟਾ ਦਿੱਤੀ ਹੈ।

Inder Prajapati

This news is Content Editor Inder Prajapati