ਪ੍ਰਕਾਸ਼ ਪੁਰਬ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੱਡਾ ਉਪਰਾਲਾ

11/10/2019 5:09:33 PM

ਨਵੀਂ ਦਿੱਲੀ (ਵਾਰਤਾ)— ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਜਧਾਨੀ ਦਿੱਲੀ 'ਚ 500 ਕਰੋੜ ਰੁਪਏ ਦੀ ਲਾਗਤ ਨਾਲ 550 ਬਿਸਤਰ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸਥਾਪਤ ਕਰੇਗੀ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਕਮੇਟੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਰਾਜਧਾਨੀ ਦਿੱਲੀ ਵਿਚ ਲੋਕਾਂ ਨੂੰ ਮੁਫ਼ਤ ਜਾਂ ਕਿਫਾਇਤੀ ਦਰਾਂ 'ਤੇ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਗੁਰਦੁਆਰਾ ਬਾਲਾ ਸਾਹਿਬ ਦੇ ਨੇੜੇ ਸਰਾਏ ਕਾਲੇ ਖਾਂ 'ਚ 550 ਬਿਸਤਰ ਵਾਲਾ ਸੁਪਰ ਸਪੈਸ਼ਲਿਟੀ ਹਸਪਤਾਲ ਦਾ ਨਿਰਮਾਣ ਕਰੇਗੀ। ਉਨ੍ਹਾਂ ਨੇ ਦੱਸਿਆ ਕਿ 500 ਕਰੋੜ ਰੁਪਏ ਦੀ ਲਾਗਤ ਨਾਲ ਇਸ 55 ਬਿਘਾ ਖੇਤਰ ਵਿਚ ਸਥਾਪਤ ਕੀਤੇ ਜਾਣ ਵਾਲੇ ਸ੍ਰੀ ਗੁਰੂ ਹਰਿ ਕ੍ਰਿਸ਼ਨ ਇੰਸਟੀਚਿਊਟ ਆਫ ਮੈਡੀਕਲ ਸਾਇੰਸੇਜ਼ ਐਂਡ ਰਿਸਰਚ ਹਸਪਤਾਲ ਦਾ ਨਿਰਮਾਣ ਕੰਮ ਆਉਣ ਵਾਲੀ 17 ਨਵੰਬਰ ਤੋਂ ਬਾਬਾ ਬਚਨ ਸਿੰਘ ਜੀ ਕਾਰ ਸੇਵਾ ਵਾਲੇ ਦੀ ਅਗਵਾਈ ਵਿਚ ਸ਼ੁਰੂ ਕੀਤੀ ਜਾਵੇਗੀ। 

ਸਿਰਸਾ ਨੇ ਦੱਸਿਆ ਕਿ ਹਸਪਤਾਲ ਨੂੰ 9 ਮੈਂਬਰੀ ਟਰੱਸਟ ਦੇ ਪ੍ਰਬੰਧਨ 'ਚ ਚਲਾਇਆ ਜਾਵੇਗਾ। ਇਸ ਹਸਪਤਾਲ 'ਚ ਮੈਡੀਕਲ ਸਪੈਸ਼ਲਿਟੀਜ, ਸੁਪਰ ਸਪੈਸ਼ਲਿਟੀਜ ਅਤੇ ਸੈਂਟਰ ਆਫ ਐਕਸੇਲਨਸ ਦੀ ਸੰਪੂਰਨ ਸਹੂਲਤਾਂ ਸਮੇਤ ਮਲਟੀ ਡਿਸੀਪਲਨਰੀ ਹੈਲਥ ਸਪੈਸ਼ਲਿਸਟ ਆਦਿ ਸਹੂਤਲਾਂ ਉਪਲੱਬਧ ਹੋਣਗੀਆਂ। ਇਸ ਹਸਪਤਾਲ 'ਚ ਡਾਕਟਰੀ ਖੇਤਰਾਂ ਦੇ ਕਾਰਡੀਓਲੋਜੀ, ਨਿਊਰੋਲੋਜੀ, ਆਰਥੋਪੈਡਿਕਸ, ਇੰਟਰਲ ਮੈਡੀਸੀਨ ਸਮੇਤ ਲੱਗਭਗ 20 ਵਿਭਾਗਾਂ ਨਾਲ ਸੰਬੰਧਤ ਡਾਕਟਰੀ ਸਹੂਲਤਾਂ ਪ੍ਰਦਾਨ ਕੀਤੀ ਜਾਣਗੀਆਂ ਅਤੇ ਮੈਡੀਕਲ ਮਾਹਰਾਂ ਦੀ ਵਧਦੀ ਮੰਗ ਨੂੰ ਪੂਰਾ ਕਰਨ ਲਈ ਮੈਡੀਕਲ ਕਾਲਜ ਅਤੇ ਇਕ ਨਰਸਿੰਗ ਕਾਲਜ ਵੀ ਚਲਾਇਆ ਜਾਵੇਗਾ। ਉਨ੍ਹਾਂ ਕਿਹਾ ਕਿ 100 ਸੀਟਾਂ ਦਾ ਮੈਡੀਕਲ ਕਾਲਜ ਸਾਲ 2022 ਜਦਕਿ 60 ਸੀਟਾਂ ਦਾ ਨਰਸਿੰਗ ਕਾਲਜ 2020 'ਚ ਸ਼ੁਰੂ ਹੋ ਜਾਵੇਗਾ।

Tanu

This news is Content Editor Tanu