ਹੁਣ ਆਪਣੀ ਮੰਜ਼ਿਲ ''ਤੇ ਜ਼ਲਦੀ ਪਹੁੰਚਣਗੇ ਮੁਸਾਫਿਰ, 500 ਤੋਂ ਜ਼ਿਆਦਾ ਟਰੇਨਾਂ ਦੀ ਵਧਾਈ ਜਾਵੇਗੀ ਰਫਤਾਰ

09/26/2017 8:50:21 PM

ਨਵੀਂ ਦਿੱਲੀ— ਰੇਲਵੇ 'ਚ ਲੰਬੀ ਦੂਰੀ ਦਾ ਸਫਰ ਤੈਅ ਕਰਨ ਵਾਲੀਆਂ ਟਰੇਨਾਂ ਦੇ ਸਮੇਂ ਨੂੰ ਘੱਟ ਕਰਨ ਲਈ ਰੇਲ ਮੰਤਰੀ ਅਤੇ ਰੇਲਵੇ ਵਿਭਾਗ ਵਲੋਂ ਇਕ ਯੋਜਨਾ ਬਣਾਈ ਗਈ ਹੈ। ਇਸ ਦੌਰਾਨ  ਲੰਬੇ ਸਫਰ ਵਾਲੀਆਂ ਟਰੇਨਾਂ ਦੀ ਔਸਤ ਰਫਤਾਰ ਨੂੰ ਵਧਾਇਆ ਜਾ ਰਿਹਾ ਹੈ। ਜਿਸ ਦੇ ਅਧੀਨ ਲੰਬੀ ਦੂਰੀ ਤੈਅ ਕਰਨ ਵਾਲੀਆਂ ਕਰੀਬ 500 ਟਰੇਨਾਂ ਦੀ ਯਾਤਰਾ ਦਾ ਸਮਾ ਘੱਟ ਕਰਨ ਲਈ ਇਹ ਯੋਜਨਾ ਬਣਾਈ ਗਈ ਹੈ। ਖਬਰਾਂ ਮੁਤਾਬਕ ਲੰਬੀ ਦੂਰੀ ਤੈਅ ਕਰਨ ਵਾਲੀਆਂ ਟਰੇਨਾਂ ਦੀ ਰਫਤਾਰ ਨੂੰ ਵਧਾ ਕੇ ਉਨ੍ਹਾਂ ਦੀ ਯਾਤਰਾ ਦਾ ਸਮਾ ਦੋ ਘੰਟੇ ਤੱਕ ਘਟਾਇਆ ਜਾ ਸਕਦਾ ਹੈ। ਹਾਲ ਹੀ 'ਚ ਰੇਲਵੇ ਦਾ ਕਾਰਜਭਾਰ ਸੰਭਾਲਣ ਤੋਂ ਬਾਅਦ ਰੇਲ ਮੰਤਰੀ ਪੀਯੂਸ਼ ਗੋਇਲ ਦੀ ਅਗਵਾਈ 'ਚ ਇਸ ਪਹਿਲ ਨੂੰ ਦਸੰਬਰ 2017 ਤੋਂ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਦੇ ਲਈ ਯੋਜਨਾ ਬਣਾ ਲਈ ਗਈ ਹੈ ਅਤੇ ਆਗਾਮੀ 30 ਨਵੰਬਰ ਨੂੰ 'ਟ੍ਰੇਨ ਏਟ ਏ ਗਲਾਂਸ' ਦੇ ਅਧੀਨ ਇਸ ਨੂੰ ਜਨਤਕ ਕਰ ਦਿੱਤਾ ਜਾਵੇਗਾ।
ਲੰਬੀ ਦੂਰੀ ਦੀ ਯਾਤਰਾ ਤੈਅ ਕਰਨ ਵਾਲੀਆਂ ਦੇਸ਼ ਭਰ ਦੀਆਂ ਮਹੱਤਵਪੂਰਣ ਟਰੇਨਾਂ ਦੀ ਰਫਤਾਰ ਵਧਾਉਣ ਦੀ ਦਿਸ਼ਾ 'ਚ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਜਿਹਾ ਹੋਣ ਨਾਲ ਯਾਤਰੀ ਆਪਣੀ ਮੰਜ਼ਿਲ ਤੱਕ ਕੁੱਲ ਯਾਤਰਾ 'ਤੇ ਲੱਗਣ ਵਾਲੇ ਸਮੇਂ ਤੋਂ 2 ਘੰਟੇ ਪਹਿਲਾਂ ਹੀ ਪਹੁੰਚ ਜਾਇਆ ਕਰਨਗੇ। ਇਸ ਕੋਸ਼ਿਸ਼ ਨੂੰ 'ਨਵੀਨਤਾਕਾਰੀ ਟਾਈਮੈਟੇਬਲਿੰਗ' ਕਿਹਾ ਜਾ ਰਿਹਾ ਹੈ।
ਇਸ ਪਹਿਲ ਦੇ ਅਧੀਨ ਕਰੀਬ 50 ਮੇਲ ਅਤੇ ਐਕਸਪ੍ਰੈਸ ਟਰੇਨਾਂ ਨੂੰ ਅਪਗ੍ਰੇਡ ਕਰਕੇ ਸੁਪਰਫਾਸਟ 'ਚ ਬਦਲ ਦਿੱਤਾ ਜਾਵੇਗਾ। 
ਦੱਸ ਦਈਏ ਕਿ ਪੀਯੂਸ਼ ਗੋਇਲ ਦੇ ਨਿਰਦੇਸ਼ 'ਤੇ ਇਹ ਪ੍ਰਕਿਰਿਆ 2 ਹਫਤੇ ਪਹਿਲਾਂ ਹੀ ਸ਼ੁਰੂ ਕੀਤੀ ਜਾ ਚੁੱਕੀ ਹੈ, ਨਾਲ ਹੀ ਨਾਲ ਰੇਲ ਯਾਤਰਾ ਦੇ ਸਮੇਂ ਨੂੰ ਘੱਟ ਕਰਨ ਦੀ ਕੋਸ਼ਿਸ਼ 'ਚ ਰੇਲ ਵਿਭਾਗ ਪਿਛਲੇ 3 ਸਾਲ ਤੋਂ ਕੰਮ ਕਰ ਰਿਹਾ ਹੈ।