ਜਦੋਂ ਏ.ਟੀ.ਐਮ. ਤੋਂ ਕਢਵਾਉਣ ਲੱਗੇ 100 ਦੀ ਜਗ੍ਹਾ ਨਿਕਲੇ 500 ਰੁਪਏ ਦੇ ਨੋਟ, ਮਚਿਆ ਹੜਕੰਪ

07/27/2017 4:20:24 PM

ਨਵੀਂ ਦਿੱਲੀ—ਰਾਜਸਥਾਨ ਦੇ ਭਰਤਪੁਰ 'ਚ ਅਜੀਬੋ-ਗਰੀਬ ਘਟਨਾ ਦੇਖਣ ਨੂੰ ਮਿਲੀ, ਜਦੋਂ ਏ.ਟੀ.ਐਮ. ਚੋਂ 100 ਦੀ ਜਗ੍ਹਾ 500 ਰੁਪਏ ਦੇ ਨੋਟ ਨਿਕਲਣ ਲੱਗ ਪਏ। ਇਹ ਖਬਰ ਮਿੰਟਾਂ 'ਚ ਅੱਗ ਦੀ ਤਰ੍ਹਾਂ ਪੂਰੇ ਇਲਾਕੇ 'ਚ ਫੈਲ ਗਈ ਅਤੇ ਏ.ਟੀ.ਐਮ. ਤੋਂ ਪੈਸੇ ਕਢਵਾਉਣ ਵਾਲਿਆਂ ਦੀ ਲੰਬੀਆਂ ਲਾਈਨਾਂ ਲੱਗ ਗਈਆਂ।
ਮਾਮਲਾ ਡੀਗ ਕਸਬੇ 'ਚ ਇਕ ਪ੍ਰਾਈਵੇਟ ਬੈਂਕ ਦੇ ਏ.ਟੀ.ਐਮ. ਦਾ ਹੈ। ਇੱਥੇ 24 ਜੁਲਾਈ ਨੂੰ ਇਕ ਵਿਅਕਤੀ ਜਦੋਂ ਏ.ਟੀ.ਐਮ. ਚੋਂ ਰੁਪਏ ਕਢਵਾਉਣ ਪਹੁੰਚਿਆ ਅਤੇ ਉਸ ਨੇ 100 ਰੁਪਏ ਦਾ ਨੋਟ ਕੱਢਣਾ ਚਾਹਿਆ ਤਾਂ ਉਸ ਨੂੰ ਏ.ਟੀ.ਐਮ. ਚੋਂ 500 ਰੁਪਏ ਦੇ ਨੋਟ ਮਿਲੇ, ਜਿਸ ਦੀ ਸੂਚਨਾ ਕਸਬੇ 'ਚ ਅੱਗ ਦੀ ਤਰ੍ਹਾਂ ਫੈਲ ਗਈ ਅਤੇ ਉੱਥੇ ਰੁਪਏ ਕਢਵਾਉਣ ਲਈ ਲੋਕਾਂ ਦੀ ਭੀੜ ਇਕੱਠੀ ਹੋ ਗਈ। ਇਸ 'ਚ ਬੈਂਕ ਦਾ ਕੋਈ ਕਰਮਚਾਰੀ ਮੌਕੇ 'ਤੇ ਨਹੀਂ ਪਹੁੰਚਿਆ। ਕੁਝ ਹੀ ਦੇਰ 'ਚ 250 ਲੋਕਾਂ ਨੇ ਕਰੀਬ 2 ਲੱਖ ਰੁਪਏ ਕੱਢ ਲਏ। ਹੁਣ ਸੀ.ਸੀ.ਟੀ.ਵੀ, ਫੋਟੋ ਦੇ ਆਧਾਰ 'ਤੇ ਉਨ੍ਹਾਂ ਲੋਕਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਨ੍ਹਾਂ ਨੇ ਪੈਸੇ ਕਢਵਾਏ। ਦੂਜੇ ਪਾਸੇ ਇਸ ਘਟਨਾ ਨਾਲ ਏ.ਟੀ.ਐਮ. 'ਚ ਪੈਸੇ ਪਾਉਣ ਵਾਲੀ ਸੰਸਥਾ ਦੇ ਕਰਮਚਾਰੀਆਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ।