ਕਸ਼ਮੀਰ ਦੇ ਹਰੇਕ ਜ਼ਿਲੇ ’ਚ ਖੋਲ੍ਹੇ ਜਾਣਗੇ 50 ਪੀ.ਸੀ.ਓ., ਮੁਫਤ ਹੋਵੇਗੀ ਗੱਲ

10/16/2019 1:57:32 AM

ਸ਼੍ਰੀਨਗਰ/ਜੰਮੂ — ਜੰਮੂ-ਕਸ਼ਮੀਰ ਪ੍ਰਸ਼ਾਸਨ ਜਲਦੀ ਹੀ ਕਸ਼ਮੀਰ ਡਵੀਜ਼ਨ ਦੇ ਹਰੇਕ ਜ਼ਿਲੇ ਵਿਚ 50 ਪੀ. ਸੀ.ਓ. ਖੋਲ੍ਹੇਗਾ ਜਿਥੇ ਲੋਕ ਮੁਫਤ ਕਾਲ ਕਰ ਸਕਣਗੇ। ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਕਸ਼ਮੀਰ ਡਵੀਜ਼ਨ ਦੇ ਕਮਿਸ਼ਨਰ ਬਸ਼ੀਰ ਅਹਿਮਦ ਖਾਨ ਨੇ ਦੱਸਿਆ ਕਿ ਪੀ. ਸੀ. ਓ. ਲਾਉਣ ਲਈ ਸਥਾਨਾਂ ਦੀ ਪਛਾਣ ਅਤੇ ਹੋਰ ਕਾਰਵਾਈ ਪਹਿਲਾਂ ਹੀ ਪੂਰੀ ਕੀਤੀ ਜਾ ਚੱਕੀ ਹੈ ਅਤੇ ਜਲਦੀ ਹੀ ਇਸ ’ਤੇ ਕੰਮ ਵੀ ਸ਼ੁਰੂ ਹੋ ਜਾਵੇਗਾ।


Inder Prajapati

Content Editor

Related News