ਮਾਤਾ-ਪਿਤਾ ਨਾਲ ਵਿਆਹ 'ਚ ਜਾ ਰਹੀ ਸੀ 5 ਸਾਲ ਦੀ ਮਾਸੂਮ, ਟਰੱਕ ਦੀ ਟੱਕਰ ਨਾਲ ਮੌਤ

12/12/2017 11:29:38 AM

ਇੰਦੌਰ— ਮਾਤਾ-ਪਿਤਾ ਦੇ ਨਾਲ ਬਾਈਕ 'ਤੇ ਵਿਆਹ ਪ੍ਰੋਗਰਾਮ 'ਚ ਜਾ ਰਹੀ ਪੰਜ ਸਾਲ ਦੀ ਬੱਚੀ ਦੀ ਸੜਕ ਹਾਦਸੇ 'ਚ ਸੋਮਵਾਰ ਦੁਪਹਿਰ ਮੌਤ ਹੋ ਗਈ। ਇਕ ਤੇਜ਼ ਰਫਤਾਰ ਟਰੱਕ ਨੇ ਉਨ੍ਹਾਂ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ। ਬਾਈਕ ਤੋਂ ਉਹ ਡਿੱਗੀ ਤਾਂ ਬੱਚੀ ਨੂੰ ਟਰੱਕ ਨੇ ਟੱਕਰ ਮਾਰ ਦਿੱਤੀ। ਸਿਰ 'ਤੇ ਗੰਭੀਰ ਸੱਟ ਲੱਗਣ ਨਾਲ ਉਸ ਦੀ ਮੌਤ ਹੋ ਗਈ। ਅਚਾਨਕ ਹੋਈ ਇਸ ਘਟਨਾ ਨਾਲ ਮਾਤਾ-ਪਿਤਾ ਡਰ ਗਏ। ਉਹ ਬੱਚੀ ਨੂੰ ਲੈ ਕੇ ਹਸਪਤਾਲ ਪੁੱਜੇ, ਜਿੱਥੇ ਡਾਕਟਰਾਂ ਨੇ ਉਸ ਦੀ ਮੌਤ ਦੀ ਪੁਸ਼ਟੀ ਕਰ ਦਿੱਤੀ।
ਪੁਲਸ ਮੁਤਾਬਕ ਘਟਨਾ ਸੋਮਵਾਰ ਨੂੰ ਪੁਸ਼ਪ ਸ਼੍ਰੀ ਹਸਪਤਾਲ ਨੇੜੇ ਹੋਈ। ਹਾਦਸੇ 'ਚ ਮੋਤੀ ਤਬੇਲਾ 'ਚ ਰਹਿਣ ਵਾਲੇ ਸਾਬਿਰ ਦੀ ਪੰਜ ਸਾਲ ਦੀ ਬੇਟੀ ਸਫਾ ਦੀ ਮੌਤ ਹੋ ਗਈ। ਰਿਸ਼ਤੇਦਾਰ ਅਸਲਮ ਨੇ ਦੱਸਿਆ ਕਿ ਸਾਬਿਰ ਬ੍ਰੇਕਰ ਮਸ਼ੀਨ ਦਾ ਕੰਮ ਕਰਦੇ ਹਨ। ਉਨ੍ਹਾਂ ਦੇ ਮਮੇਰੇ ਭਰਾ ਦਾ ਵਿਆਹ ਸੀ। ਜਿਸ 'ਚ ਸ਼ਾਮਲ ਹੋਣ ਲਈ ਉਹ ਬਾਈਕ ਤੋਂ ਜਾ ਰਹੇ ਸੀ। ਉਹ ਬਾਈਕ ਚਲਾ ਰਹੇ ਸੀ, ਪਿੱਛੇ ਉਨ੍ਹਾਂ ਦੀ ਪਤਨੀ ਅਤੇ ਬੇਟੀ ਬੈਠੀ ਸੀ। ਉਦੋਂ ਅਚਾਨਕ ਟਰੱਕ ਨੇ ਟੱਕਰ ਮਾਰ ਦਿੱਤੀ ਅਤੇ ਉਹ ਹੇਠਾਂ ਡਿੱਗ ਗਏ। ਬੱਚੀ ਨੂੰ ਟਰੱਕ ਨੇ ਟੱਕਰ ਮਾਰ ਦਿੱਤੀ। ਪੁਲਸ ਜਾਂਚ ਦੇ ਬਾਅਦ ਡਰਾਈਵਰ ਖਿਲਾਫ ਕੇਸ ਦਰਜ ਕਰੇਗੀ।