ਅਮਰੀਕੀ ਦੂਤਘਰ ''ਚ 5 ਸਾਲ ਦੀ ਬੱਚੀ ਦਾ ਬਲਾਤਕਾਰ, ਦੋਸ਼ੀ ਡਰਾਈਵਰ ਗਿ੍ਰਫਤਾਰ

02/06/2020 8:59:24 PM

ਨਵੀਂ ਦਿੱਲੀ - ਦਿੱਲੀ ਦਾ ਚਾਣਕਿਆਪੁਰੀ ਇਲਾਕਾ, ਜਿਥੇ ਅਮਰੀਕਾ ਸਣੇ ਕਈ ਦੇਸ਼ਾਂ ਦੇ ਦੂਤਘਰ ਹਨ। ਉਥੇ ਹੀ ਅਮਰੀਕੀ ਦੂਤਘਰ ਨਾਲ ਜੁਡ਼ੀ ਇਕ ਵੱਡੀ ਖਬਰ ਸਾਹਮਣੇ ਆਈ ਹੈ ਕਿ ਉਥੇ 5 ਸਾਲ ਦੀ ਇਕ ਬੱਚੀ ਦਾ ਬਲਾਤਕਾਰ ਹੋਇਆ ਹੈ। ਬਲਾਤਕਾਰ ਦੀ ਵਾਰਦਾਤ 1 ਫਰਵਰੀ ਦੀ ਹੈ। ਬੱਚੀ ਦੂਤਘਰ ਦੇ ਹਾਊਸਕੀਪਿੰਗ ਸਟਾਫ ਦੀ ਧੀ ਹੈ। ਜਿਸ ਆਦਮੀ 'ਤੇ ਬਲਾਤਕਾਰ ਦੇ ਦੋਸ਼ ਲੱਗੇ, ਉਹ ਵੀ ਦੂਤਘਰ ਵਿਚ ਡਰਾਈਵਰ ਦੇ ਤੌਰ 'ਤੇ ਕੰਮ ਕਰਦਾ ਹੈ। ਮਾਮਲਾ ਸਾਹਮਣੇ ਆਉਣ 'ਤੇ ਪੁਲਸ ਨੇ ਉਸ ਦੀ ਗਿ੍ਰਫਤਾਰੀ ਲਈ ਹੈ।

ਕੀ ਹੈ ਪੂਰਾ ਮਾਮਲਾ
ਟਾਈਮਸ ਆਫ ਇੰਡੀਆ ਦੀ ਰਿਪੋਰਟ ਮੁਤਾਬਕ, ਬੱਚੀ ਦਾ ਪਰਿਵਾਰ ਅਤੇ ਦੋਸ਼ੀ ਅਮਰੀਕੀ ਦੂਤਘਰ ਕੈਂਪਸ ਦੇ ਅੰਦਰ ਬਣੇ ਸਟਾਫ ਕੁਆਰਟਰ ਵਿਚ ਰਹਿੰਦੇ ਸਨ। ਦੋਹਾਂ ਦਾ ਕੁਆਰਟਰ ਨੇਡ਼ੇ-ਨੇਡ਼ੇ ਸੀ। 1 ਫਰਵਰੀ ਦੀ ਸਵੇਰ ਕਰੀਬ 9-30 ਵਜੇ ਬੱਚੀ ਆਪਣੇ ਘਰ ਦੇ ਬਾਹਰ ਖੇਡ ਰਹੀ ਸੀ। ਦੋਸ਼ੀ ਨੇ ਉਸ ਨੂੰ ਖਾਣ ਦਾ ਲਾਲਚ ਦਿੱਤਾ ਅਤੇ ਘਰ ਲੈ ਕੇ ਆ ਗਿਆ, ਫਿਰ ਉਸ ਦਾ ਬਲਾਤਕਾਰ ਕੀਤਾ। ਬੱਚੀ ਨੂੰ ਧਮਕੀ ਦਿੱਤੀ ਕਿ ਉਹ ਇਹ ਗੱਲ ਕਿਸੇ ਨੂੰ ਨਾ ਦੱਸੇ। ਬੱਚੀ ਦੀ ਮਾਂ ਨੇ ਦੱਸਿਆ ਕਿ ਜਦ ਉਹ ਕੰਮ ਤੋਂ ਵਾਪਸ ਆਈ ਤਾਂ ਦੇਖਿਆ ਕਿ ਉਸ ਦੀ ਬੱਚੀ ਸਦਮੇ ਵਿਚ ਹੈ। ਮਾਂ ਨੇ ਬੱਚੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ। ਥੋਡ਼ੀ ਦੇਰ ਵਿਚ ਗੱਲਬਾਤ ਦੌਰਾਨ ਬੱਚੀ ਨੇ ਮਾਂ ਨੂੰ ਸਭ ਕੁਝ ਆਖ ਦਿੱਤਾ। ਉਸ ਦੀ ਮਾਂ ਇਹ ਸਭ ਸੁਣ ਕੇ ਹੈਰਾਨ ਰਹਿ ਗਈ। ਉਨ੍ਹਾਂ ਨੇ ਦੂਤਘਰ ਦੇ ਸੀਨੀਅਰ ਅਧਿਕਾਰੀਆਂ ਨੂੰ ਇਸ ਘਟਨਾ ਦੇ ਬਾਰੇ ਵਿਚ ਦੱਸਿਆ। ਫਿਰ ਉਨ੍ਹਾਂ ਨੇ 2 ਫਰਵਰੀ ਦੇ ਦਿਨ ਚਾਣਕਿਆਪੁਰੀ ਪੁਲਸ ਥਾਣੇ ਵਿਚ ਉਸ ਡਰਾਈਵਰ ਖਿਲਾਪ ਸ਼ਿਕਾਇਤ ਦਰਜ ਕਰਾਈ।

ਪੁਲਸ ਨੇ ਬੱਚੀ ਦੀ ਮਾਂ ਦਾ ਬਿਆਨ ਦਰਜ ਕੀਤਾ, ਜਿਸ ਵਿਚ ਉਨ੍ਹਾਂ ਨੇ ਸਾਰੀਆਂ ਗੱਲਾਂ ਦੱਸੀਆਂ। ਇਹ ਵੀ ਦੱਸਿਆ ਗਿਆ ਕਿ ਦੋਸ਼ੀ ਉਨ੍ਹਾਂ ਦੇ ਘਰ ਆਉਂਦਾ ਰਹਿੰਦਾ ਸੀ। ਪੁਲਸ ਦੀ ਟੀਮ ਨੇ ਦੋਸ਼ੀ ਡਰਾਈਵਰ ਦੀ ਗਿ੍ਰਫਤਾਰੀ ਕਰ ਲਈ ਹੈ। ਉਸ ਦੀ ਉਮਰ 25 ਸਾਲ ਦੀ ਹੈ। ਨਾਲ ਹੀ ਉਸ ਦਾ ਫੋਨ ਵੀ ਜ਼ਬਤ ਕਰ ਲਿਆ ਗਿਆ ਹੈ। ਇਹ ਚੈੱਕ ਕੀਤਾ ਜਾ ਰਿਹਾ ਹੈ ਕਿ ਉਸ ਨੇ ਕਿਤੇ ਬੱਚੀ ਦੀ ਬਲਾਤਕਾਰ ਦੀ ਵੀਡੀਓ ਤਾਂ ਨਹੀਂ ਰਿਕਾਰਡ ਕੀਤੀ। ਇਸ ਪੂਰੀ ਘਟਨਾ 'ਤੇ ਅਮਰੀਕੀ ਦੂਤਘਰ ਨੇ ਵੀ ਬਿਆਨ ਦਿੱਤਾ ਹੈ, ਜਿਸ ਵਿਚ ਉਨ੍ਹਾਂ ਆਖਿਆ ਕਿ ਕਥਿਤ ਤੌਰ 'ਤੇ ਹੋਈ ਘਟਨਾ ਤੋਂ ਅਸੀਂ ਕਾਫੀ ਹੈਰਾਨ ਹਾਂ। ਸਾਨੂੰ ਜਿਵੇਂ ਹੀ ਮਾਮਲੇ ਦੀ ਜਾਣਕਾਰੀ ਮਿਲੀ, ਅਸੀਂ ਤੁਰੰਤ ਐਕਸ਼ਨ ਲਿਆ ਅਤੇ ਪੁਲਸ ਨੂੰ ਦੱਸਿਆ। ਜ਼ਾਹਿਰ ਤੌਰ 'ਤੇ ਅਸੀਂ ਪੂਰੀ ਤਰ੍ਹਾਂ ਨਾਲ ਉਨ੍ਹਾਂ ਦਾ ਸਹਿਯੋਗ ਕਰ ਰਹੇ ਹਾਂ। ਬੱਚੀ ਦੀ ਮੈਡੀਕਲ ਜਾਂਚ ਲਈ ਉਸ ਨੂੰ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਹੈ, ਜਿਥੇ ਡਾਕਟਰਾਂ ਨੇ ਸੈਕਸੂਅਲ ਅਸਾਲਟ ਹੋਣ ਦੀ ਗੱਲ ਦੀ ਪੁਸ਼ਟੀ ਕੀਤੀ ਹੈ। ਚੈੱਕਅਪ ਤੋਂ ਬਾਅਦ ਬੱਚੀ ਨੂੰ ਡਿਸਚਾਰਜ ਕਰ ਦਿੱਤਾ ਗਿਆ ਹੈ ਅਤੇ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

Khushdeep Jassi

This news is Content Editor Khushdeep Jassi