ਗੈਰ-ਕਾਨੂੰਨੀ ਢੰਗ ਨਾਲ ਭਾਰਤ 'ਚ ਰਹਿ ਰਹੇ 5 ਰੋਹਿੰਗੇ ਤੇਲੰਗਾਨਾ ਤੋਂ ਗਿ੍ਰਫਤਾਰ

06/10/2020 2:27:39 PM

ਹੈਦਰਾਬਾਦ - ਤੇਲੰਗਾਨਾ ਵਿਚ 3 ਔਰਤਾਂ ਸਮੇਤ 5 ਰੋਹਿੰਗਿਆ ਮੁਸਲਮਾਨਾਂ ਨੂੰ ਗੈਰ-ਕਾਨੂੰਨੀ ਢੰਗ ਨਾਲ ਦੇਸ਼ ਵਿਚ ਦਾਖਲ ਹੋਣ ਅਤੇ ਗਲਤ ਜਾਣਕਾਰੀ ਦੇ ਕੇ ਆਧਾਰ ਕਾਰਡ ਅਤੇ ਭਾਰਤੀ ਪਾਸਪੋਰਟ ਬਣਵਾਉਣ ਦੇ ਦੋਸ਼ ਵਿਚ ਗਿ੍ਰਫਤਾਰ ਕੀਤਾ ਗਿਆ ਹੈ।

ਪੁਲਸ ਨੇ ਕਿਹਾ ਕਿ ਪੁਲਸ ਨੂੰ ਇਸ ਬਾਰੇ ਵਿਚ ਇਕ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਇਕ ਦਲ ਨੇ ਸਾਂਗਾਰੈੱਡੀ ਜ਼ਿਲੇ ਦੇ ਜ਼ਹੀਰਬਾਦ ਕਸਬੇ ਵਿਚ ਇਕ ਘਰ ਵਿਚ ਛਾਪਾ ਮਾਰਿਆ ਅਤੇ ਸੋਮਵਾਰ ਨੂੰ 25 ਤੋਂ 45 ਸਾਲ ਉਮਰ ਵਰਗ ਦੇ 5 ਲੋਕਾਂ ਨੂੰ ਗਿ੍ਰਫਤਾਰ ਕੀਤਾ। ਇਸ ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀ ਨੇ ਦੱਸਿਆ ਕਿ ਇਨਾਂ ਲੋਕਾਂ ਕੋਲੋਂ 2 ਭਾਰਤੀ ਪਾਸਪੋਰਟ, 5 ਆਧਾਰ ਕਾਰਡ ਅਤੇ ਵੋਟਰ ਆਈ. ਡੀ. ਕਾਰਡ ਜ਼ਬਤ ਕੀਤੇ ਗਏ, ਜੋ ਇਨਾਂ ਲੋਕਾਂ ਨੇ ਗਲਤ ਤਰੀਕੇ ਨਾਲ ਖੁਦ ਨੂੰ ਭਾਰਤੀ ਨਾਗਰਿਕ ਦੱਸ ਦੇ ਹਾਸਲ ਕੀਤੇ ਸਨ।


Khushdeep Jassi

Content Editor

Related News