ਹਿਮਾਚਲ ਪ੍ਰਦੇਸ਼ ''ਚ ਕੋਰੋਨਾਵਾਇਰਸ ਦੇ 5 ਨਵੇਂ ਮਾਮਲਿਆਂ ਦੀ ਪੁਸ਼ਟੀ

05/18/2020 7:17:42 PM

ਸ਼ਿਮਲਾ-ਹਿਮਾਚਲ ਪ੍ਰਦੇਸ਼ 'ਚ ਅੱਜ ਭਾਵ ਸੋਮਵਾਰ ਨੂੰ ਕੋਰੋਨਾਵਾਇਰਸ ਦੇ 5 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਸ ਨਾਲ ਸੂਬੇ 'ਚ ਹੁਣ ਤੱਕ ਕੋਰੋਨਾ ਪੀੜਤਾਂ ਦੀ ਗਿਣਤੀ 86 ਤੱਕ ਪਹੁੰਚ ਚੁੱਕੀ ਹੈ। ਇਕ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਇਹ 5 ਮਾਮਲੇ ਹਮੀਰਪੁਰ ਜ਼ਿਲੇ ਤੋਂ ਸਾਹਮਣੇ ਆਏ ਹਨ। ਇਹ ਸਾਰੇ ਲੋਕ ਹਾਲ ਹੀ ਦੌਰਾਨ ਦਿੱਲੀ ਅਤੇ ਮੁੰਬਈ ਦੇ ਰੈੱਡ ਜ਼ੋਨ ਤੋਂ ਵਾਪਸ ਆਏ ਹਨ। 

ਹਮੀਰਪੁਰ ਦੀ ਚੀਫ ਮੈਡੀਕਲ ਅਧਿਕਾਰੀ ਡਾਕਟਰ ਅਰਚਨਾ ਸੋਨੀ ਨੇ ਕਿਹਾ ਹੈ ਕਿ ਇਕ ਮਾਮਲਾ ਨਾਦੌਨ ਦੇ ਬੂਨੀ, ਇਕ ਗੈਲੋਰ ਦੇ ਫਹਾਲ, ਇਕ ਗਾਰਡੂ ਪੰਚਾਇਤ ਅਤੇ 2 ਮਾਮਲੇ ਮਝੌਲ ਸੁਲਤਾਨੀ ਪੰਚਾਇਤ ਤੋਂ ਸਾਹਮਣੇ ਆਏ ਹਨ। ਹੁਣ ਤੱਕ ਸੂਬੇ 'ਚ 44 ਮਰੀਜ਼ ਠੀਕ ਹੋ ਚੁੱਕੇ ਹਨ ਅਤੇ 4 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ ਜਦਕਿ 38 ਲੋਕ ਇਸ ਵਾਇਰਸ ਦੀ ਚਪੇਟ 'ਚ ਹਨ।

Iqbalkaur

This news is Content Editor Iqbalkaur