‘ਪਟਾਕੇ ਬਣਾਉਂਦੇ ਸਮੇਂ ਧਮਾਕਾ, 5 ਦੀ ਮੌਤ’

04/09/2021 11:18:06 AM

ਬਿਜਨੌਰ– ਜ਼ਿਲੇ ਵਿਚ ਇਕ ਪਟਾਕਾ ਫੈਕਟਰੀ ਵਿਚ ਰੱਖੇ ਪਦਾਰਥ ਵਿਚ ਧਮਾਕਾ ਹੋ ਜਾਣ ਨਾਲ ਉਥੇ ਕੰਮ ਕਰ ਰਹੇ 5 ਮਜ਼ਦੂਰਾਂ ਦੀ ਮੌਤ ਹੋ ਗਈ ਜਦਕਿ 4 ਮਜ਼ਦੂਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਇਸ ਮਾਮਲੇ ਵਿਚ ਫੈਕਟਰੀ ਮਾਲਕ ਯੂਸੁਫ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਪੁਲਸ ਸੁਪਰਡੈਂਟ ਧਰਮਵੀਰ ਸਿੰਘ ਨੇ ਦੱਸਿਆ ਕਿ ਵੀਰਵਾਰ ਦੁਪਹਿਰ ਜ਼ਿਲੇ ਦੇ ਬਖਸ਼ੀਵਾਲਾ ਪਿੰਡ ਵਿਚ ਏਕਾਂਤ ਵਿਚ ਬਣੇ ਯੂਸੁਫ ਦੇ ਮਕਾਨ ਵਿਚ ਪਟਾਕੇ ਬਣਾਉਣ ਦਾ ਕੰਮ ਚੱਲ ਰਿਹਾ ਸੀ। ਉਨ੍ਹਾਂ ਦੱਸਿਆ ਕਿ 9 ਮਜ਼ਦੂਰ ਉਥੇ ਪਟਾਕੇ ਬਣਾ ਰਹੇ ਸਨ ਤਾਂ ਬਾਰੂਦ ਵਿਚ ਅੱਗ ਲੱਗ ਗਈ ਜੋ ਕਮਰੇ ਵਿਚ ਫੈਲ ਗਈ। ਧਮਾਕੇ ਨਾਲ ਮਕਾਨ ਪੂਰੀ ਤਰ੍ਹਾਂ ਨਾਲ ਢਹਿ-ਢੇਰੀ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਮਕਾਨ ਨੂੰ ਬਾਹਰੋਂ ਤਾਲਾ ਲਾਇਆ ਗਿਆ ਸੀ।

ਧਰਮਵੀਰ ਸਿੰਘ ਨੇ ਦੱਸਿਆ ਕਿ ਮਰਨ ਵਾਲਿਆਂ ਦੀ ਪਛਾਣ ਵੇਦਪਾਲ, ਚਿੰਟੂ, ਪ੍ਰਦੀਪ, ਸੋਨੂੰ ਅਤੇ ਬ੍ਰਜਪਾਲ ਦੇ ਰੂਪ ਵਿਚ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮਰਨ ਵਾਲੇ ਸਾਰੇ ਮਜ਼ਦੂਰ ਨੇੜਲੇ ਪਿੰਡ ਬੁਖਾਰਾ ਦੇ ਰਹਿਣ ਵਾਲੇ ਸਨ। ਪੁਲਸ ਸੁਪਰਡੈਂਟ ਨੇ ਦੱਸਿਆ ਕਿ ਅੱਗ ਲੱਗਣ ਦੀ ਘਟਨਾ ਦੇ ਲਗਭਗ 20 ਮਿੰਟਾਂ ਅੰਦਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ ’ਤੇ ਪਹੁੰਚ ਕੱ ਅੱਗ ’ਤੇ ਕਾਬੂ ਪਾ ਲਿਆਂ। ਡੀ. ਸੀ. ਰਮਾਕਾਂਤ ਪਾਂਡੇ ਨੇ ਦੱਸਿਆਂ ਕਿ ਪਟਾਕਾ ਲਾਈਸੈਂਸ ’ਤੇ ਬਣਾਏ ਜਾ ਰਹੇ ਸਨ। ਅੱਗ ਲੱਗਣ ਦੇ ਕਾਰਣ ਦੀ ਡੂੰਘਾਈ ਨਾਲ ਜਾਂਚ ਕਰਵਾਈ ਜਾ ਰਹੀ ਹੈ।

Rakesh

This news is Content Editor Rakesh