ਯਮੁਨਾ ਐਕਸਪ੍ਰੈੱਸ ਵੇਅ ’ਤੇ ਕਈ ਹਾਦਸੇ, 5 ਮਰੇ, 20 ਤੋਂ ਵੱਧ ਜ਼ਖਮੀ

12/13/2019 1:40:32 AM

ਮਥੁਰਾ - ਉੱਤਰ ਪ੍ਰਦੇਸ਼ ਦੇ ਮਥੁਰਾ ਵਿਖੇ ਪਿਛਲੇ 24 ਘੰਟਿਆਂ ਦੌਰਾਨ ਵਾਪਰੇ ਕਈ ਹਾਦਸਿਆਂ ’ਚ ਇਕੋ ਪਰਿਵਾਰ ਦੇ 4 ਮੈਂਬਰਾਂ ਸਮੇਚ 5 ਵਿਅਕਤੀ ਮਾਰੇ ਗਏ ਅਤੇ 20 ਤੋਂ ਵੱਧ ਹੋਰ ਜ਼ਖਮੀ ਹੋ ਗਏ। ਪੁਲਸ ਨੇ ਜ਼ਖਮੀਆਂ ਨੂੰ ਵੱਖ-ਵੱਖ ਹਸਪਤਾਲਾਂ ’ਚ ਦਾਖਲ ਕਰਵਾਇਆ। ਮਿਲੇ ਵੇਰਵਿਆਂ ਮੁਤਾਬਕ ਬੁੱਧਵਾਰ ਰਾਤ ਦਿੱਲੀ ਤੋਂ ਫਿਰੋਜ਼ਾਬਾਦ ਜਾ ਰਹੀ ਇਕ ਕਾਰ ਬੇਕਾਬੂ ਹੋ ਕੇ ਡਿਵਾਈਡਰ ਨਾਲ ਜਾ ਟਕਰਾਈ। ਕਾਰ ਪਲਟ ਗਈ ਅਤੇ ਉਸ ’ਚ ਸਵਾਰ 4 ਵਿਅਕਤੀ ਮਾਰੇ ਗਏ ਅਤੇ ਇਕ ਕੁੜੀ ਗੰਭੀਰ ਰੂਪ ’ਚ ਜ਼ਖਮੀ ਹੋ ਗਈ। ਦੂਜੇ ਹਾਦਸੇ ’ਚ ਕਾਰ ਅਤੇ ਟਾਟਾ ਮੈਕਸ ਦਰਮਿਆਨ ਟੱਕਰ ਹੋ ਗਈ, ਜਿਸ ਕਾਰਣ ਇਕ ਵਿਅਕਤੀ ਮਾਰਿਆ ਗਿਆ। ਇਕ ਹੋਰ ਹਾਦਸੇ ’ਚ ਇਕ ਟੈਂਪੂ ਡਿਵਾਈਡਰ ਨਾਲ ਟਕਰਾ ਗਿਆ ਅਤੇ 19 ਵਿਅਕਤੀ ਜ਼ਖਮੀ ਹੋ ਗਏ। ਯਮੁਨਾ ਐਕਸਪ੍ਰੈੱਸ ਹਾਈਵੇ ’ਤੇ ਹੀ ਇਕ ਚਲਦੀ ਕਾਰ ਦਾ  ਟਾਇਰ ਫਟ ਗਿਆ ਅਤੇ ਉਹ ਇਕ ਹੋਰ ਕਾਰ ਨਾਲ ਜਾ ਟਕਰਾਈ। ਇੱਥੇ 3 ਵਿਅਕਤੀ ਜ਼ਖਮੀ ਹੋ ਗਏ।


Inder Prajapati

Content Editor

Related News