ਕੋਰੋਨਾ ਵਾਇਰਸ ਦੀ ਇਨਫੈਕਸ਼ਨ ਤੋਂ ਬਚਾਉਣ ’ਚ ਕੰਮ ਆ ਸਕਦੇ ਹਨ 5 ਫੂਡਸ

03/27/2020 2:47:36 AM

ਨਵੀਂ ਦਿੱਲੀ– ਕੋਰੋਨਾ ਵਾਇਰਸ ਦੀ ਇਨਫੈਕਸ਼ਨ ਤੋਂ ਬਚੇ ਰਹਿਣ ਲਈ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਤੁਸੀਂ ਫਿਲਹਾਲ ਲਾਕਡਾਊਨ ਤੱਕ ਸਿਰਫ ਘਰ ’ਚ ਹੀ ਰਹੋ ਅਤੇ ਕਿਤੇ ਵੀ ਬਿਨਾਂ ਕਿਸੇ ਕਾਰਣ ਆਉਣ-ਜਾਣ ਤੋਂ ਬਚੋ। ਇਸ ਤੋਂ ਇਲਾਵਾ ਤੁਸੀਂ ਆਪਣੇ ਖਾਣ-ਪੀਣ ’ਚ ਬਦਲਾਅ ਕਰ ਕੇ ਵੀ ਇਸ ਇਨਫੈਕਸ਼ਨ ਤੋਂ ਬਚ ਸਕਦੇ ਹੋ।
ਦਰਅਸਲ ਕਿਸੇ ਵੀ ਤਰ੍ਹਾਂ ਦੀ ਇਨਫੈਕਸ਼ਨ ਦਾ ਖਤਰਾ ਤੁਹਾਨੂੰ ਉਦੋਂ ਹੁੰਦਾ ਹੈ ਜਦੋਂ ਤੁਹਾਡਾ ਇਮਿਊਨ ਸਿਸਟਮ ਠੀਕ ਤਰੀਕੇ ਨਾਲ ਕੰਮ ਨਹੀਂ ਕਰਦਾ ਜਾਂ ਫਿਰ ਉਹ ਕਮਜ਼ੋਰ ਹੁੰਦਾ ਹੈ ਪਰ ਜੇ ਤੁਹਾਡੀ ਇਮਿਊਨਿਟੀ ਪਾਵਰ ਮਜ਼ਬੂਤ ਰਹਿੰਦੀ ਹੈ ਤਾਂ ਤੁਸੀਂ ਕਈ ਤਰ੍ਹਾਂ ਦੀ ਇਨਫੈਕਸ਼ਨ ਤੋਂ ਬਚ ਸਕਦੇ ਹੋ। ਇਸੇ ਤਰ੍ਹਾਂ ਹੇਠਾਂ ਕੁਝ ਅਜਿਹੇ ਫੂਡਸ ਬਾਰੇ ਦੱਸਿਆ ਜਾ ਰਿਹਾ ਹੈ, ਜਿਸ ਨੂੰ ਖਾ ਕੇ ਇਮਿਊਨ ਸਿਸਟਮ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ ਅਤੇ ਤੁਸੀਂ ਕੋਰੋਨਾ ਵਾਇਰਸ ਦੀ ਇਨਫੈਕਸ਼ਨ ਤੋਂ ਬਚੇ ਵੀ ਰਹਿ ਸਕਦੇ ਹੋ।


ਗਾਜਰ-
ਲਾਕਡਾਊਨ ਦੇ ਸਮੇਂ ਗਾਜਰ ਬਹੁਤ ਆਸਾਨੀ ਨਾਲ ਮਿਲ ਜਾਵੇਗੀ। ਗਾਜਰ ’ਚ ਬੀਟਾ ਕੈਰੋਟੀਨ ਦੀ ਮਾਤਰਾ ਪਾਈ ਜਾਂਦੀ ਹੈ ਜੋ ਵਿਟਾਮਿਨ ਏ ਦਾ ਹੀ ਇਕ ਰੂਪ ਮੰਨੀ ਜਾਂਦੀ ਹੈ, ਜਿਸ ਨਾਲ ਇਮਿਊਨਿਟੀ ਨੂੰ ਮਜ਼ਬੂਤ ਕਰਨ ’ਚ ਮਦਦ ਮਿਲਦੀ ਹੈ। ਗਾਜਰ ਨੂੰ ਤੁਸੀਂ ਆਪਣੀ ਡਾਈਟ ’ਚ ਵੱਖ-ਵੱਖ ਤਰੀਕਿਆਂ ਨਾਲ ਸ਼ਾਮਲ ਕਰ ਸਕਦੇ ਹੋ। ਚਾਹੋ ਤਾਂ ਤੁਸੀਂ ਜੂਸ ਬਣਾ ਕੇ ਪੀ ਲਓ ਜਾਂ ਫਿਰ ਸਲਾਦ ਦੇ ਰੂਪ ’ਚ ਜਾਂ ਫਿਰ ਡਿਨਰ ਦੇ ਸਮੇਂ ਤੁਸੀਂ ਇਸ ਦਾ ਹਲਵਾ ਬਣਾ ਕੇ ਖਾਣ ’ਚ ਇਸਤੇਮਾਲ ਕਰ ਸਕਦੇ ਹੋ


ਬ੍ਰੋਕਲੀ-
ਹਰੀਆਂ ਸਬਜ਼ੀਆਂ ’ਚ ਬ੍ਰੋਕਲੀ ਵੀ ਆਪਣਾ ਇਕ ਖਾਸ ਸਥਾਨ ਰੱਖਦੀ ਹੈ ਅਤੇ ਇਸ ਨੂੰ ਕਈ ਤਰ੍ਹਾਂ ਦੀ ਸਪੈਸ਼ਲ ਡਿਸ਼ ’ਚ ਵੀ ਇਸਤੇਮਾਲ ਕੀਤਾ ਜਾਂਦਾ ਹੈ। ਉਂਝ ਤਾਂ ਆਮ ਤੌਰ ’ਤੇ ਲੋਕ ਇਸ ਨੂੰ ਸਬਜ਼ੀ ਦੇ ਰੂਪ ’ਚ ਹੀ ਇਸਤੇਮਾਲ ਕਰਦੇ ਹਨ ਪਰ ਜੇ ਤੁਸੀਂ ਚਾਹੋ ਤਾਂ ਇਸ ਨੂੰ ਆਪਣੀ ਡਾਈਟ ’ਚ ਆਪਣੇ ਹਿਸਾਬ ਨਾਲ ਸ਼ਾਮਲ ਕਰ ਸਕਦੇ ਹੋ। ਬ੍ਰੋਕਲੀ ’ਚ ਮੌਜੂਦ ਵਿਟਾਮਿਨ ਸੀ ਐਂਟੀਆਕਸੀਡੈਂਟ ਦੇ ਰੂਪ ’ਚ ਕੰਮ ਕਰਦਾ ਹੈ, ਜਿਸ ਕਾਰਣ ਇਮਿਊਨਿਟੀ ਨੂੰ ਮਜ਼ਬੂਤ ਬਣਾਉਣ ’ਚ ਕਾਫੀ ਮਦਦ ਮਿਲਦੀ ਹੈ।


ਕੇਲਾ ਅਤੇ ਦੁੱਧ-
ਕੇਲਾ ਅਤੇ ਦੁੱਧ ਨੂੰ ਵੀ ਤੁਸੀਂ ਆਪਣੀ ਡਾਈਟ ’ਚ ਸ਼ਾਮਲ ਕਰ ਕੇ ਇਮਿਊਨ ਸਿਸਟਮ ਨੂੰ ਮਜ਼ਬੂਤ ਬਣਾ ਸਕਦੇ ਹੋ। ਦਰਅਸਲ ਕੇਲਾ ਅਤੇ ਦੁੱਧ ਪ੍ਰੋਟੀਨ ਦੇ ਚੰਗੇ ਸੋਮੇ ਮੰਨੇ ਜਾਂਦੇ ਹਨ ਅਤੇ ਇਹੀ ਕਾਰਣ ਹੈ ਕਿ ਇਹ ਐਂਟੀਬਾਡੀਜ਼ ਨੂੰ ਬਲਾਕ ਕਰ ਦਿੰਦੇ ਹਨ ਅਤੇ ਇਮਿਊਨ ਸਿਸਟਮ ਨੂੰ ਚੰਗੀ ਤਰ੍ਹਾਂ ਕੰਮ ਕਰਨ ਲਈ ਸਰਗਰਮ ਬਣਾਉਂਦੇ ਹਨ। ਕੇਲਾ ਪ੍ਰੀਬਾਓਟਿਕਸ ਦੇ ਰੂਪ ’ਚ ਵੀ ਕੰਮ ਕਰਦਾ ਹੈ ਜੋ ਮਾਈਕ੍ਰੋਬਾਓਮ ਨੂੰ ਬੂਸਟ ਕਰ ਦਿੰਦਾ ਹੈ ਅਤੇ ਤੁਹਾਡੇ ਸਰੀਰ ਦੇ ਇਮਿਊਨ ਸਿਸਟਮ ਨੂੰ ਮਜ਼ਬੂਤ ਬਣਾ ਸਕਦਾ ਹੈ।


ਕੇਲ-
ਹਰੀਆਂ ਪੱਤੇਦਾਰ ਸਬਜ਼ੀਆਂ ’ਚ ਕੇਲ ਇਕ ਲਾਜਵਾਬ ਅਤੇ ਪੌਸ਼ਟਿਕਤਾ ਨਾਲ ਭਰਪੂਰ ਸਬਜ਼ੀ ਮੰਨੀ ਜਾਂਦੀ ਹੈ ਜੋ ਤੁਹਾਨੂੰ ਬਹੁਤ ਆਸਾਨੀ ਨਾਲ ਮਿਲ ਜਾਵੇਗੀ। ਕੇਲ ’ਚ ਵੀ ਬੀਟਾ ਕੈਰੋਟੀਨ ਦੀ ਮਾਤਰਾ ਪਾਈ ਜਾਂਦੀ ਹੈ ਜੋ ਵਿਟਾਮਿਨ ਏ ਦੇ ਰੂਪ ’ਚ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ ਦੇ ਕੰਮ ਆਉਂਦੀ ਹੈ। ਕੇਲ ਨੂੰ ਤੁਸੀਂ ਚਾਹੋ ਤਾਂ ਡਰਿੰਕ ਦੇ ਰੂਪ ’ਚ ਜਾਂ ਫਿਰ ਸਬਜ਼ੀ ਦੇ ਰੂਪ ’ਚ ਖਾਣ ਲਈ ਇਸਤੇਮਾਲ ਕਰ ਸਕਦੇ ਹੋ ਜੋ ਤੁਹਾਡੇ ਇਮਿਊਨ ਸਿਸਟਮ ਨੂੰ ਮਜ਼ਬੂਤ ਬਣਾ ਸਕਦਾ ਹੈ।


ਮਸ਼ਰੂਮ-
ਸਬਜ਼ੀਆਂ ਦੀਆਂ ਦੁਕਾਨਾਂ ਲਾਕਡਾਊਨ ’ਚ ਵੀ ਖੁੱਲ੍ਹੀਆਂ ਹੋਈਆਂ ਹਨ। ਇਥੋਂ ਤੁਸੀਂ ਬਹੁਤ ਆਸਾਨੀ ਨਾਲ ਮਸ਼ਰੂਮ ਨੂੰ ਖਰੀਦ ਸਕਦੇ ਹੋ ਅਤੇ ਤੁਹਾਨੂੰ ਦੂਰ ਮਾਰਕੀਟ ’ਚ ਜਾਣ ਦੀ ਲੋੜ ਵੀ ਨਹੀਂ ਪਵੇਗੀ। ਇਸ ਤੋਂ ਤੁਹਾਨੂੰ ਵਿਟਾਮਿਨ ਡੀ ਿਮਲੇਗਾ। ਦਰਅਸਲ ਵਿਟਾਮਿਨ ਡੀ ਪ੍ਰੋਟੀਨ ਨਿਰਮਾਣ ’ਚ ਕਾਫੀ ਮਦਦਗਾਰ ਹੁੰਦਾ ਹੈ, ਜਿਸ ਦੇ ਕਾਰਣ ਉਹ ਕਈ ਤਰ੍ਹਾਂ ਦੇ ਇਨਫੈਕਸ਼ਨ ਏਜੰਟ ਨੂੰ ਮਾਰਨ ਦਾ ਕੰਮ ਕਰਦਾ ਹੈ। ਇਸ ਲਈ ਜੇ ਤੁਸੀਂ ਮਸ਼ਰੂਮ ਨੂੰ ਆਪਣੀ ਡਾਈਟ ’ਚ ਸ਼ਾਮਲ ਕਰਦੇ ਹੋ ਤਾਂ ਇਸ ਦੇ ਸੇਵਨ ਨਾਲ ਵੀ ਤੁਹਾਨੂੰ ਇਨਫੈਕਸ਼ਨ ਦਾ ਖਤਰਾ ਬਹੁਤ ਹੱਦ ਤੱਕ ਘੱਟ ਹੋ ਸਕਦਾ ਹੈ।

Gurdeep Singh

This news is Content Editor Gurdeep Singh