ਦਿੱਲੀ 'ਚ ਇਕ ਹੋਰ 'ਬੁਰਾੜੀ ਕਾਂਡ', ਇਕੋ ਘਰੋਂ ਮਿਲੀਆਂ 5 ਲਾਸ਼ਾਂ

02/12/2020 2:53:44 PM

ਨਵੀਂ ਦਿੱਲੀ—ਅੱਜ ਦਿੱਲੀ 'ਚ ਫਿਰ ਬੁਰਾੜੀ ਕਾਂਡ ਵਾਂਗ ਇਕੋ ਘਰ 'ਚੋਂ 5 ਲਾਸ਼ਾਂ ਮਿਲਣ ਕਾਰਨ ਹਡ਼ਕੰਪ ਮੱਚ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਇਸ ਘਟਨਾ ਦਾ ਅੱਜ ਭਾਵ ਬੁੱਧਵਾਰ ਉਸ ਸਮੇਂ ਪਤਾ ਲੱਗਾ ਜਦੋਂ ਉੱਤਰ-ਪੂਰਬੀ ਦਿੱਲੀ ਦੇ ਭਜਨਪੁਰਾ ਇਲਾਕੇ 'ਚ ਬੰਦ ਪਏ ਘਰ 'ਚੋਂ ਕਾਫੀ ਬਦਬੂ ਆਉਣ ਲੱਗੀ। ਜਦੋਂ ਪੁਲਸ ਨੇ ਘਰ ਦਾ ਦਰਵਾਜ਼ਾ ਤੋੜਿਆ ਤਾਂ ਪਰਿਵਾਰ ਦੇ ਪੰਜ ਮੈਂਬਰਾਂ ਦੀਆਂ ਲਾਸ਼ਾਂ ਮਿਲੀਆਂ। ਇਹ ਵੀ ਦੱਸਿਆ ਜਾਂਦਾ ਹੈ ਕਿ ਇਹ ਲਾਸ਼ਾਂ ਲਗਭਗ 1 ਹਫਤਾ ਪੁਰਾਣੀਆਂ ਹਨ। ਮ੍ਰਿਤਕਾਂ 'ਚ ਪਤੀ-ਪਤਨੀ ਸਮੇਤ ਤਿੰਨ ਬੱਚੇ ਸ਼ਾਮਲ ਹਨ। ਪੁਲਸ ਦੀ ਸ਼ੁਰੂਆਤੀ ਜਾਂਚ ਮੁਤਾਬਕ ਮਾਮਲਾ ਖੁਦਕੁਸ਼ੀ ਦਾ ਲੱਗ ਰਿਹਾ ਹੈ ਫਿਲਹਾਲ ਜਾਂਚ ਜਾਰੀ ਹੈ। 

Iqbalkaur

This news is Content Editor Iqbalkaur