2.20 ਕਰੋੜ ਦੇ ਨਕਲੀ ਨੋਟਾਂ ਸਮੇਤ 5 ਗ੍ਰਿਫਤਾਰ, ਸਾਢੇ 4 ਲੱਖ ਦੇ ਅਸਲੀ ਨੋਟ ਵੀ ਬਰਾਮਦ

02/26/2023 9:10:38 AM

ਜੰਮੂ– ਜੰਮੂ-ਕਸ਼ਮੀਰ ਪੁਲਸ ਨੇ ਇਕ ਗਿਰੋਹ ਦਾ ਭਾਂਡਾ ਭੰਨ੍ਹਦੇ ਹੋਏ 2 ਕਰੋੜ 20 ਲੱਖ ਰੁਪਏ ਦੇ ਨਕਲੀ ਨੋਟ ਬਰਾਮਦ ਕੀਤੇ ਹਨ ਅਤੇ ਗਿਰੋਹ ਦੇ 5 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਨਕਲੀ ਨੋਟਾਂ ਦੇ ਨਾਲ ਸਾਢੇ 4 ਲੱਖ ਰੁਪਏ ਦੇ ਅਸਲੀ ਨੋਟ ਤੇ ਚੈੱਕ ਬੁੱਕਸ ਵੀ ਬਰਾਮਦ ਕੀਤੀਆਂ ਹਨ।

ਇਹ ਵੀ ਪੜ੍ਹੋ-ਅਡਾਨੀ ਦੇ ਚੱਕਰ 'ਚ ਡੁੱਬਣ ਲੱਗਾ LIC ਦਾ ਪੈਸਾ, 30000 ਕਰੋੜ ਰੁਪਏ ਤੱਕ ਦਾ ਨੁਕਸਾਨ
ਤ੍ਰਿਕੁਟਾ ਨਗਰ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਇਕ ਗਿਰੋਹ ਲੋਕਾਂ ਨੂੰ ਬੇਵਕੂਫ ਬਣਾ ਕੇ ਲੁੱਟ ਰਿਹਾ ਹੈ। ਕਾਫੀ ਮੁਸ਼ੱਕਤ ਤੋਂ ਬਾਅਦ ਪੁਲਸ ਨੇ ਨਕਲੀ ਨੋਟਾਂ ਦੇ ਧੰਦੇ ਵਿਚ ਸ਼ਾਮਲ 5 ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਹੈ।

ਇਹ ਵੀ ਪੜ੍ਹੋ-11000 ਕਰਮਚਾਰੀਆਂ ਨੂੰ ਕੱਢਣ ਤੋਂ ਬਾਅਦ ਇਕ ਵਾਰ ਫਿਰ ਛਾਂਟੀ ਕਰੇਗਾ ਫੇਸਬੁੱਕ
ਫੜੇ ਗਏ ਵਿਅਕਤੀਆਂ ਦੀ ਪਛਾਣ ਨਜ਼ੀਰ ਅਹਿਮਦ ਪੁੱਤਰ ਮੁਹੰਮਦ ਜੱਬਾਰ ਵਾਸੀ ਬਾਰਜੁਲਾ ਸ਼੍ਰੀਨਗਰ, ਰਿਆਜ਼ ਅਜ਼ਮਦ ਪੁੱਤਰ ਅਬਦੁੱਲ ਗਨੀ ਵਾਸੀ ਸ਼ੇਖਖਾਰ ਪੁਲਵਾਮਾ, ਮਨਜ਼ੂਰ ਅਹਿਮਦ ਪੁੱਤਰ ਗੁਲਾਮ ਮੁਹੰਮਦ ਵਾਸੀ ਨਿਸ਼ਾਤ ਸ਼੍ਰੀਨਗਰ, ਬਾਸਿਤ ਪੁੱਤਰ ਗੁਲਾਮ ਹੁਸੈਨ ਵਾਸੀ ਸ਼ੋਪੀਆਂ ਤੇ ਮੁਹੰਮਦ ਨਾਮਉੱਲਾਹ ਪੁੱਤਰ ਮੁਹੰਮਦ ਜ਼ਹੀਰ ਉਲ ਹਕ ਵਾਸੀ ਦੁਆਰਕਾ ਦਿੱਲੀ ਵਜੋਂ ਹੋਈ ਹੈ।

ਇਹ ਵੀ ਪੜ੍ਹੋ-ਘਰ ਵਰਗਾ ਖਾਣਾ ਉਪਲੱਬਧ ਕਰਵਾਏਗਾ 'ਜ਼ੋਮੈਟੋ', ਕੀਮਤ ਕਰ ਦੇਵੇਗੀ ਹੈਰਾਨ
ਸੂਤਰਾਂ ਅਨੁਸਾਰ ਮੁਹੰਮਦ ਨਾਮਉੱਲਾਹ ਹੀ ਦਿੱਲੀ ਤੋਂ ਨਕਲੀ ਨੋਟ ਛਪਵਾ ਕੇ ਲਿਆਇਆ ਸੀ ਅਤੇ ਆਪਣੇ ਸਹਿਯੋਗੀਆਂ ਨਾਲ ਮਿਲ ਕੇ ਲੋਕਾਂ ਦੇ ਖੂਨ-ਪਸੀਨੇ ਦੀ ਕਮਾਈ ਲੁੱਟ ਰਿਹਾ ਸੀ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 

 

Aarti dhillon

This news is Content Editor Aarti dhillon