ਫੁੱਟਪਾਥ ''ਤੇ ਸੁੱਤੇ ਮਜ਼ਦੂਰਾਂ ਨੂੰ ਕਾਰ ਨੇ ਕੁਚਲਿਆ, 5 ਦੀ ਮੌਤ

11/21/2018 8:53:41 PM

ਹਿਸਾਰ— ਹਰਿਆਣਾ ਦੇ ਹਿਸਾਰ ਜ਼ਿਲੇ 'ਚ ਦੇਰ ਰਾਤ ਇਕ ਭਿਆਨਕ ਘਟਨਾ ਵਾਪਰ ਗਈ।ਜਿਸ ਦੌਰਾਨ ਫੁਟਪਾਥ 'ਤੇ ਸੌਂ ਰਹੇ ਮਜ਼ਦੂਰਾਂ ਨੂੰ ਦੇਰ ਰਾਤ ਇਕ ਤੇਜ਼ ਰਫਤਾਰ ਕਾਰ ਨੇ ਕੁਚਲ ਦਿੱਤਾ। ਹਾਦਸੇ 'ਚ 5 ਲੋਕਾਂ ਦੀ ਮੌਤ ਅਤੇ ਕਈ ਜ਼ਖਮੀ ਹੋ ਗਏ।
ਜਾਣਕਾਰੀ ਮੁਤਾਬਕ ਦੇਰ ਰਾਤ ਫਲਾਈਓਵਰ ਦਾ ਕੰਮ ਖਤਮ ਕਰਕੇ ਮਜ਼ਦੂਰ ਫੁਟਪਾਥ 'ਤੇ ਹੀ ਸੌਂ ਗਏ ਸਨ। ਇਸ ਦੌਰਾਨ ਇਕ ਤੇਜ਼ ਰਫਤਾਰ ਕਾਰ ਆਈ ਅਤੇ ਉਸ ਨੇ ਫੁੱਟਪਾਥ 'ਤੇ ਸੁੱਤੇ ਮਜ਼ਦੂਰਾਂ ਨੂੰ ਕੁਚਲ ਦਿੱਤਾ। ਮਜ਼ਦੂਰਾਂ ਨੂੰ ਕੁਚਲਣ ਤੋਂ ਬਾਅਦ ਕਾਰ 70 ਫੁੱਟ ਉੱਚੇ ਪੁਲ ਤੋਂ ਹੇਠਾਂ ਡਿੱਗ ਗਈ। ਇਸ ਦੌਰਾਨ ਪੁਲ ਉਤੇ ਆ ਰਹੀ ਇਕ ਹੋਰ ਕਾਰ ਸੜਕ 'ਤੇ ਫੈਲੇ ਤੇਲ ਦੇ ਡਰੰਮਾਂ ਅਤੇ ਖੜ੍ਹੀ ਮਸ਼ੀਨ ਨਾਲ ਟਕਰਾਅ ਗਈ।