ਕੇਰਲ ''ਚ ਕੋਵਿਡ-19 ਦੇ 4450 ਨਵੇਂ ਮਾਮਲੇ ਆਏ ਸਾਹਮਣੇ ਤੇ 161 ਮਰੀਜ਼ਾਂ ਦੀ ਹੋਈ ਮੌਤ

12/05/2021 8:01:11 PM

ਤਿਰੂਵਨੰਤਪੁਰਮ-ਕੇਰਲ 'ਚ ਐਤਵਾਰ ਨੂੰ ਕੋਵਿਡ-19 ਦੇ 4,450 ਮਾਮਲੇ ਸਾਹਮਣੇ ਆਏ ਅਤੇ 161 ਲੋਕਾਂ ਦੀ ਮੌਤ ਹੋ ਗਈ ਜਿਸ ਨਾਲ ਇਨਫੈਕਸ਼ਨ ਦੇ ਕੁੱਲ ਮਾਮਲਿਆਂ ਦੀ ਗਿਣਤੀ ਵਧ ਕੇ 51,54,092 ਹੋ ਗਈ ਜਦਕਿ ਮ੍ਰਿਤਕਾਂ ਦੀ ਗਿਣਤੀ 41,600 'ਤੇ ਪਹੁੰਚ ਗਈ। ਇਕ ਅਧਿਕਾਰਤ ਪ੍ਰੈੱਸ ਰਿਲੀਜ਼ ਮੁਤਾਬਕ, ਜਿਨ੍ਹਾਂ 161 ਮਰੀਜ਼ਾਂ ਦੀ ਮੌਤ ਹੋਈ ਹੈ ਉਨ੍ਹਾਂ 'ਚੋਂ 23 ਦੀ ਮੌਤ ਪਿਛਲੇ ਕੁਝ ਦਿਨਾਂ ਅਤੇ 138 ਮੌਤਾਂ ਨੂੰ ਕੇਂਦਰ ਦੇ ਨਵੇਂ ਦਿਸ਼ਾ-ਨਿਰਦੇਸ਼ਾਂ ਅਤੇ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦੇ ਆਧਾਰ 'ਤੇ ਪ੍ਰਾਪਤ ਹੋਈਆਂ ਅਪੀਲਾਂ ਤੋਂ ਬਾਅਦ ਜੋੜਿਆ ਗਿਆ ਹੈ।

ਇਹ ਵੀ ਪੜ੍ਹੋ : ਮਹਾਰਾਸ਼ਟਰ 'ਚ ਓਮੀਕ੍ਰੋਨ ਦੇ ਸਾਹਮਣੇ ਆਏ 7 ਨਵੇਂ ਮਾਮਲੇ

ਰਿਲੀਜ਼ 'ਚ ਕਿਹਾ ਗਿਆ ਹੈ ਕਿ ਸ਼ਨੀਵਾਰ ਤੋਂ ਲੈ ਕੇ ਹੁਣ ਤੱਕ 4606 ਹੋਰ ਲੋਕਾਂ ਦੇ ਇਨਫੈਕਸ਼ਨ ਮੁਕਤ ਹੋਣ ਨਾਲ ਇਸ ਬੀਮਾਰੀ ਨਾਲ ਉਭਰਨ ਵਾਲਿਆਂ ਦੀ ਗਿਣਤੀ 50,80,211 'ਤੇ ਪਹੁੰਚ ਗਈ ਹੈ ਅਤੇ ਇਲਾਜਅਧੀਨ ਮਰੀਜ਼ਾਂ ਦੀ ਗਿਣਤੀ ਘੱਟ ਹੋ ਕੇ 43,454 ਰਹਿ ਗਈ। ਸੂਬੇ ਦੇ 14 ਜ਼ਿਲ੍ਹਿਆਂ 'ਚ ਤਿਰੂਵਨੰਤਪੁਰਮ 'ਚ ਸਭ ਤੋਂ ਜ਼ਿਆਦਾ 791 ਨਵੇਂ ਮਾਮਲੇ ਆਏ। ਇਸ ਤੋਂ ਬਾਅਦ ਏਨਰਕੁਲਮ 'ਚ 678 ਅਤੇ ਕੋਝੀਕੋਡ 'ਚ 523 ਨਵੇਂ ਮਾਮਲੇ ਸਾਹਮਣੇ ਆਏ।

ਇਹ ਵੀ ਪੜ੍ਹੋ : ਐਂਜੇਲਾ ਮਰਕੇਲ ਨੇ ਜਰਮਨੀ ਦੇ ਲੋਕਾਂ ਨੂੰ ਟੀਕਾਕਰਨ ਕਰਵਾਉਣ ਦੀ ਕੀਤੀ ਅਪੀਲ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

Karan Kumar

This news is Content Editor Karan Kumar