ਇਟਾਵਾ ''ਚ ਖੋਦਾਈ ਦੌਰਾਨ ਮਿਲੇ ਸਵਾ 100 ਸਾਲ ਪੁਰਾਣੇ ਬ੍ਰਿਟਿਸ਼ ਕਾਲ ਦੇ ਸਿੱਕੇ

08/05/2021 12:16:33 PM

ਇਟਾਵਾ- ਉੱਤਰ ਪ੍ਰਦੇਸ਼ 'ਚ ਇਟਾਵਾ ਜ਼ਿਲ੍ਹੇ ਦੇ ਸੈਫਈ ਇਲਾਕੇ 'ਚ ਇਕ ਪਲਾਟ ਦੀ ਨੀਂਹ ਖੋਦਦੇ ਸਮੇਂ ਕਰੀਬ ਸਵਾ 100 ਸਾਲ ਪੁਰਾਣੇ ਬ੍ਰਿਟਿਸ਼ ਕਾਲ ਦੇ ਚਾਂਦੀ ਅਤੇ ਤਾਂਬੇ ਦੇ 44 ਸਿੱਕੇ ਮਿਲੇ ਹਨ। ਸੈਫਈ ਦੇ ਉੱਪ ਜ਼ਿਲ੍ਹਾ ਅਧਿਕਾਰੀ ਐੱਨ. ਰਾਮ ਨੇ ਦੱਸਿਆ ਕਿ ਸੈਫਈ ਇਲਾਕੇ ਦੇ ਭਿਡਰੂਆ ਵਾਸੀ ਵਿਨੇ ਕੁਮਾਰ ਕੱਲ ਯਾਨੀ ਬੁੱਧਵਾਰ ਨੂੰ ਆਪਣੇ ਪਲਾਂਟ ਦੀ ਨੀਂਹ ਦੀ ਖੋਦਾਈ ਕਰਵਾ ਰਿਹਾ ਸੀ। ਕਰੀਬ 2 ਫੁੱਟ ਡੂੰਘਾ ਟੋਇਆ ਪੁੱਟਦੇ ਸਮੇਂ ਇਕ ਮਿੱਟੀ ਦਾ ਘੜਾ ਮਿਲਿਆ।

ਇਹ ਵੀ ਪੜ੍ਹੋ : ਕਿਸਾਨ ਅੰਦੋਲਨ : ਪੁਲਸ ਨੇ ਹੁਣ ਤੱਕ 183 ਵਿਅਕਤੀ ਕੀਤੇ ਗ੍ਰਿਫ਼ਤਾਰ, ਸਾਰੇ ਜ਼ਮਾਨਤ 'ਤੇ

ਉਸ 'ਚ ਤਿੰਨ ਤਾਂਬੇ ਅਤੇ 41 ਚਾਂਦੀ ਦੇ ਸਿੱਕੇ ਮਿਲੇ, ਜਿਸ ਦੀ ਜਾਣਕਾਰੀ ਪਿੰਡ ਦੇ ਲੋਕਾਂ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਸੂਚਨਾ 'ਤੇ ਨਾਇਬ ਤਹਿਸੀਲਦਾਰ ਸੂਰਜ ਪ੍ਰਤਾਪ, ਸਬ ਇੰਸਪੈਕਟਰ ਕੇ.ਕੇ. ਯਾਦਵ ਪੁਲਸ ਟੀਮ ਨਾਲ ਮੌਕੇ 'ਤੇ ਭੇਜੇ ਗਏ। ਉਨ੍ਹਾਂ ਦੱਸਿਆ ਕਿ ਪੁਲਸ ਪ੍ਰਸ਼ਾਸਨ ਦੀ ਟੀਮ ਨੇ ਖੋਦਾਈ 'ਚ ਨਿਕਲੇ ਘੜੇ ਨੂੰ ਕਬਜ਼ੇ 'ਚ ਲਿਆ, ਜਿਸ 'ਚ ਕੁੱਲ 44 ਸਿੱਕੇ ਬਰਾਮਦ ਕੀਤੇ ਗਏ ਹਨ। ਸਿੱਕੇ ਫਿਲਹਾਲ ਥਾਣੇ ਦੇ ਮਾਲਖਾਨੇ 'ਚ ਜਮ੍ਹਾ ਕਰ ਦਿੱਤੇ ਗਏ ਹਨ। ਇਸ ਵਿਚ ਸੈਫਈ ਥਾਣਾ ਇੰਚਾਰਜ ਹਾਮਿਦ ਸਿੱਦੀਕੀ ਨੇ ਦੱਸਿਆ ਕਿ ਜ਼ਮੀਨ 'ਚੋਂ ਨਿਕਲੇ ਪੈਸੇ 'ਤੇ ਕਿਸੇ ਦਾ ਅਧਿਕਾਰ ਨਹੀਂ ਹੁੰਦਾ ਹੈ ਇਹ ਪੈਸਾ ਸ਼ਾਸਨ ਦੇ ਆਦੇਸ਼ ਅਨੁਸਾਰ ਸਰਕਾਰ ਦਾ ਹੈ, ਇਸ ਲਈ ਬਰਾਮਦ ਸਿੱਕਿਆਂ ਨੂੰ ਐੱਸ.ਡੀ.ਐੱਮ. ਦੇ ਨਿਰਦੇਸ਼ 'ਤੇ ਸੀਲ ਕਰ ਕੇ ਮਾਲ ਖਾਨੇ 'ਚ ਜਮ੍ਹਾ ਕਰਵਾ ਦਿੱਤਾ ਗਿਆ। ਪੁਰਤੱਤਵ ਦੀ ਦ੍ਰਿਸ਼ਟੀ ਨਾਲ ਸਿੱਕੇ ਕੀਮਤੀ ਹਨ।

ਇਹ ਵੀ ਪੜ੍ਹੋ : ਰਾਜਸਥਾਨ 'ਚ ਮੀਂਹ ਦਾ ਕਹਿਰ, ਘਰ ਡਿੱਗਣ ਨਾਲ 4 ਬੱਚਿਆਂ ਸਮੇਤ ਇਕ ਹੀ ਪਰਿਵਾਰ ਦੇ 7 ਲੋਕਾਂ ਦੀ ਮੌਤ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ 

DIsha

This news is Content Editor DIsha